ਪੰਜਾਬ ਵਿਚ ਜਲੰਧਰ ਤੋਂ ਪਠਾਨਕੋਟ ਮੁੱਖ ਸੜਕ ਉਤੇ ਮੁਕੇਰੀਆਂ ਦੇ ਭੰਗਾਲਾ ਚੁੰਗੀ ਤੋਂ 200 ਮੀਟਰ ਦੀ ਦੂਰੀ ਉਤੇ ਪਠਾਨਕੋਟ ਵਾਲੀ ਸਾਈਡ ਤੇ ਐਤਵਾਰ ਨੂੰ ਸਵੇਰੇ 10.30 ਵਜੇ ਦੇ ਕਰੀਬ ਇਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ 3 ਸਾਲ ਉਮਰ ਦੀ ਧੀ ਅਤੇ ਉਸ ਦੀ ਮਾਂ ਦੀ ਟਿੱਪਰ ਦੀ ਲ-ਪੇ-ਟ ਵਿਚ ਆਉਣ ਨਾਲ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਪਿਤਾ ਨੇ ਹੈਲਮੇਟ ਪਾਇਆ ਹੋਇਆ ਸੀ ਇਸ ਕਰਕੇ ਉਸ ਦਾ ਸਰਵਿਸ ਰੋਡ ਉਤੇ ਡਿੱਗ ਕੇ ਵਾਲ-ਵਾਲ ਬਚਾਅ ਹੋ ਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀ-ੜ-ਤ ਨੰਦ ਕਿਸ਼ੋਰ ਪੁੱਤਰ ਸ਼ਕੀਨ ਚੰਦ ਵਾਸੀ ਬਹਿਦੂਲੋ ਥਾਣਾ ਤਲਵਾੜਾ ਨੇ ਦੱਸਿਆ ਹੈ ਕਿ ਸਵੇਰੇ ਕਰੀਬ ਸਾਢੇ 9 ਵਜੇ ਉਹ ਆਪਣੀ ਪਤਨੀ ਮਧੂ ਬਾਲਾ ਅਤੇ ਤਿੰਨ ਸਾਲ ਦੀ ਧੀ ਆਸ਼ਿਆ ਨਾਲ ਕਿਸੇ ਨਿੱਜੀ ਕੰਮ ਲਈ ਮੋਟਰਸਾਈਕਲ ਉਤੇ ਸਵਾਰ ਹੋਕੇ ਮੁਕੇਰੀਆਂ ਦੇ ਪਿੰਡ ਜਹਾਨਪੁਰ ਨੂੰ ਜਾ ਰਹੇ ਸਨ। ਜਦੋਂ ਉਨ੍ਹਾਂ ਦਾ ਮੋਟਰਸਾਈਕਲ ਮੁਕੇਰੀਆਂ ਦੀ ਭੰਗਾਲਾ ਚੁੰਗੀ ਤੋਂ ਕਰੀਬ 200 ਮੀਟਰ ਦੀ ਦੂਰੀ ਉਤੇ ਪਠਾਨਕੋਟ ਸਾਈਡ ਘ-ਟ-ਨਾ ਵਾਲੀ ਥਾਂ ਉਤੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਟਿੱਪਰ ਨੇ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮਾਂ ਅਤੇ ਧੀ ਦੋਵਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਦਿਲਦਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਮਧੂ ਬਾਲਾ ਉਮਰ 37 ਸਾਲ ਪਤਨੀ ਨੰਦ ਕਿਸ਼ੋਰ ਵਾਸੀ ਬਹਿਦੂਲੋ ਥਾਣਾ ਤਲਵਾੜਾ ਅਤੇ ਉਨ੍ਹਾਂ ਦੀ ਧੀ ਆਸ਼ਿਆ ਉਮਰ 3 ਸਾਲ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਹੈ ਕਿ ਨੰਦ ਕਿਸ਼ੋਰ ਦੇ ਬਿਆਨਾਂ ਦੇ ਆਧਾਰ ਉਤੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਟਿੱਪਰ ਡਰਾਈਵਰ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੰਦ ਕਿਸ਼ੋਰ ਦਾ ਵਿਆਹ ਕਰੀਬ 15 ਸਾਲ ਪਹਿਲਾਂ ਹਿਮਾਚਲ ਦੇ ਇੱਕ ਪਿੰਡ ਵਿੱਚ ਹੋਇਆ ਸੀ, ਉਹ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਉਹ ਚਾਰ ਧੀਆਂ ਦਾ ਪਿਤਾ ਹੈ।