ਸਹੁਰੇ ਘਰ ਜਾ ਰਹੇ, ਮੋਟਰਸਾਈਕਲ ਸਵਾਰ ਨਾਲ ਵਾਪਰਿਆ ਹਾਦਸਾ, 3 ਜੁਆਕਾਂ ਦੇ ਪਿਤਾ ਨੇ, ਮੌਕੇ ਤੇ ਤੋੜਿਆ ਦਮ, ਪਤਨੀ ਗੰਭੀਰ ਜ਼ਖਮੀ

Punjab

ਜਿਲ੍ਹਾ ਮੋਗਾ (ਪੰਜਾਬ) ਤੋਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਕੋਟਕਪੂਰਾ ਰੋਡ ਉਤੇ ਇਕ ਮੋਟਰਸਾਈਕਲ ਖੰਭੇ ਨਾਲ ਟ-ਕ-ਰਾ ਗਿਆ। ਇਸ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਹੈ। ਜਦੋਂ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੱਪਲ ਸਿੰਘ ਉਮਰ 40 ਸਾਲ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਉਤੇ ਸਵਾਰ ਹੋਕੇ ਸਿੰਘਾਵਾਲਾ ਸਥਿਤ ਆਪਣੇ ਸਹੁਰੇ ਘਰ ਨੂੰ ਜਾ ਰਿਹਾ ਸੀ।

ਜਦੋਂ ਉਹ ਕੋਟਕਪੂਰ ਬਾਈਪਾਸ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਦਾ ਟਾਇਰ ਪੰਕਚਰ ਹੋ ਗਿਆ ਅਤੇ ਮੋਟਰਸਾਈਕਲ ਸੜਕ ਉਤੇ ਲੱਗੇ ਖੰਭੇ ਨਾਲ ਟ-ਕ-ਰਾ ਗਿਆ। ਇਹ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਮੋਟਰਸਾਈਕਲ ਸਵਾਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮੋਟਰਸਾਈਕਲ ਤੇ ਪਿੱਛੇ ਬੈਠੀ ਮ੍ਰਿਤਕ ਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪਿੱਪਲ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਪਿੰਡ ਮਲਕ ਅਕਲੀਆ ਸ਼ਹਿਰ ਧਰਮਕੋਟ ਦਾ ਰਹਿਣ ਵਾਲਾ ਸੀ ਅਤੇ ਆਪਣੀ ਸਾਲੀ ਦੇ ਵਿਆਹ ਪ੍ਰੋਗਰਾਮ ਲਈ ਸਹੁਰੇ ਘਰ ਆਇਆ ਸੀ। ਪਿੱਪਲ ਸਿੰਘ ਆਪਣੀ ਪਤਨੀ ਨਾਲ ਸਿੰਘਾਵਾਲਾ ਸਥਿਤ ਆਪਣੇ ਸਹੁਰੇ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਦੁਖ-ਦਾਈ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੱਪਲ ਸਿੰਘ ਉਮਰ 40 ਸਾਲ ਦੇ ਤਿੰਨ ਛੋਟੇ ਜੁਆਕ ਹਨ।

Leave a Reply

Your email address will not be published. Required fields are marked *