ਲੰਡਨ ਤੋਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਲੰਡਨ ਵਿਚ ਇਕ ਭਾਰਤੀ ਵਿਦਿਆਰਥਣ ਨੂੰ ਟਰੱਕ ਨੇ ਦ-ਰ-ੜ ਦਿੱਤਾ ਜਿਸ ਕਾਰਨ ਉਸ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੀ. ਐੱਚ. ਡੀ. ਕਰ ਰਹੀ 33 ਸਾਲ ਉਮਰ ਦੀ ਭਾਰਤੀ ਵਿਦਿਆਰਥਣ ਨੂੰ ਸਾਈਕਲ ਚਲਾਉਂਦੇ ਸਮੇਂ ਇਕ ਟਰੱਕ ਨੇ ਟੱਕਰ ਮਾ-ਰ ਦਿੱਤੀ, ਇਸ ਹਾਦਸੇ ਦੌਰਾਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਚੇਸ਼ਟਾ ਕੋਚਰ ਦੇ ਰੂਪ ਵਜੋਂ ਹੋਈ ਹੈ, ਜੋ ਹਰਿਆਣਾ ਦੇ ਗੁਰੂਗ੍ਰਾਮ ਦੀ ਰਹਿਣ ਵਾਲੀ ਸੀ। ਚੇਸ਼ਟਾ ਕੋਚਰ, ਜੋ ਪਹਿਲਾਂ ਨੀਤੀ ਆਯੋਗ ਵਿੱਚ ਕੰਮ ਕਰ ਚੁੱਕੀ ਸੀ, ਲੰਡਨ ਸਕੂਲ ਆਫ ਇਕਨਾਮਿਕਸ ਤੋਂ ਵਿਵਹਾਰ ਵਿਗਿਆਨ ਵਿੱਚ ਆਪਣੀ ਪੀ. ਐਚ. ਡੀ. ਕਰ ਰਹੀ ਸੀ।
ਇਸ ਮਾਮਲੇ ਸਬੰਧੀ ਸਥਾਨਕ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ 19 ਮਾਰਚ ਨੂੰ ਰਾਤ ਕਰੀਬ 8.30 ਵਜੇ (ਸਥਾਨਕ ਸਮੇਂ) ਵਾਪਰੀ ਹੈ। ਇਸ ਹਾਦਸੇ ਤੋਂ ਬਾਅਦ, ਪੁਲਿਸ ਅਤੇ ਪੈਰਾਮੈਡਿਕਸ ਨੂੰ ਫਰਿੰਗਡਨ ਅਤੇ ਕਲਰਕਨਵੈਲ ਦੇ ਵਿਚ ਮੌਕੇ ਉਤੇ ਬੁਲਾਇਆ ਗਿਆ, ਅਤੇ ਚੇਸ਼ਟਾ ਕੋਚਰ ਗੰਭੀਰ ਰੂਪ ਵਿੱਚ ਜ਼ਖਮੀ ਪਾਈ ਗਈ।
ਮੈਟਰੋਪੋਲੀਟਨ ਪੁਲਿਸ ਦੇ ਹਵਾਲਾ ਨਾਲ, ਲੰਡਨ ਈਵਨਿੰਗ ਸਟੈਂਡਰਡ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦੇ ਯਤਨਾਂ ਦੇ ਬਾਵਜੂਦ, 33 ਸਾਲ ਉਮਰ ਦੀ ਮਹਿਲਾ ਦੀ ਮੌਕੇ ਉਤੇ ਮੌ-ਤ ਹੋ ਗਈ। ਪੁਲਿਸ ਦੇ ਬੁਲਾਰੇ ਦੇ ਹਵਾਲੇ ਨਾਲ, ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੱਕ ਦਾ ਡਰਾਈਵਰ ਮੌਕੇ ਉਤੇ ਰੁਕ ਗਿਆ ਅਤੇ ਫਿਲਹਾਲ ਪੁਲਿਸ ਦੀ ਜਾਂਚ ਵਿਚ ਸਹਾਇਤਾ ਕਰ ਰਿਹਾ ਹੈ।
ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਹਾਦਸੇ ਦੇ ਗਵਾਹਾਂ ਨੂੰ ਅੱਗੇ ਆਉਣ ਜਾਂ ਜਿਸ ਕਿਸੇ ਕੋਲ ਵੀ ਘਟਨਾ ਦੀ ਡੈਸ਼ਕੈਮ ਫੁਟੇਜ ਹੈ, ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਚੇਸ਼ਟਾ ਕੋਚਰ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (COAI) ਦੇ ਡਾਇਰੈਕਟਰ ਜਨਰਲ, ਸੇਵਾਮੁਕਤ ਲੈਫਟੀਨੈਂਟ ਜਨਰਲ ਡਾਕਟਰ ਐਸ. ਪੀ. ਕੋਚਰ ਦੀ ਧੀ ਸੀ।