ਜਿਲ੍ਹਾ ਮੋਗਾ (ਪੰਜਾਬ) ਦੇ ਪਿੰਡ ਮੀਨੀਆ ਵਿਚ ਇਕ ਵਿਅਕਤੀ ਨੇ ਫੇਸ-ਬੁੱਕ ਉਤੇ ਲਾਈਵ ਹੋ ਕੇ ਜ਼-ਹਿ-ਰੀ-ਲੀ ਚੀਜ਼ ਨਾਲ ਖੁ-ਦ-ਕੁ-ਸ਼ੀ ਕਰ ਲਈ ਹੈ। ਇਹ ਸਭ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੇ ਛੋਟੇ ਭਰਾ ਅਤੇ ਇਕ ਔਰਤ ਉਤੇ ਤੰ-ਗ, ਪ੍ਰੇ-ਸ਼ਾ-ਨ ਕਰਨ ਦੇ ਦੋਸ਼ ਲਾਏ ਸਨ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੀਨੀਆ ਦੇ ਰਹਿਣ ਵਾਲੇ ਜਗਰਾਜ ਸਿੰਘ ਉਮਰ 40 ਸਾਲ ਨੇ ਫੇਸ-ਬੁੱਕ ਉਤੇ ਲਾਈਵ ਹੋ ਕੇ ਆਪਣੇ ਛੋਟੇ ਭਰਾ ਅਤੇ ਇਕ ਰਿਸ਼ਤੇਦਾਰ ਔਰਤ ਉਤੇ ਜ਼ਮੀਨੀ ਵਿ-ਵਾ-ਦ ਨੂੰ ਲੈ ਕੇ ਉਸ ਨੂੰ ਤੰ-ਗ ਕਰਨ ਦੇ ਦੋਸ਼ ਲਾਏ। ਉਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦਾ ਐਕਸੀ-ਡੈਂਟ ਹੋ ਇਸੀ। ਉਹ ਡਿਪ੍ਰੈਸ਼ਨ ਕਾਰਨ ਆਪਣੀ ਜੀ-ਵ-ਨ ਲੀਲਾ ਸ-ਮਾ-ਪ-ਤ ਕਰ ਰਿਹਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਦੇ ਜਾਂਚ ਅਧਿਕਾਰੀ ਰਮਨ ਕੰਬੋਜ ਨੇ ਦੱਸਿਆ ਹੈ ਕਿ ਵਾਇ-ਰਲ ਹੋਈ ਵੀਡੀਓ ਦੇ ਆਧਾਰ ਉਤੇ ਜਗਰਾਜ ਸਿੰਘ ਦੇ ਭਰਾ ਦਿਲਬਾਗ ਸਿੰਘ ਉਰਫ ਬੱਗੂ ਅਤੇ ਰਿਸ਼ਤੇਦਾਰ ਔਰਤ ਪਿੰਕੀ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦਿਲਬਾਗ ਸਿੰਘ ਉਰਫ਼ ਬੱਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਵਲੋਂ ਪਿੰਕੀ ਦੀ ਭਾਲ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਦਿਉਰ ਹੈ ਬੇਕਸੂਰ
ਇਸ ਮਾਮਲੇ ਬਾਰੇ ਮ੍ਰਿਤਕ ਜਗਰਾਜ ਸਿੰਘ ਦੀ ਪਤਨੀ ਰਾਜਬੀਰ ਕੌਰ ਅਤੇ ਪਿੰਡ ਦੇ ਸਾਬਕਾ ਸਰਪੰਚ ਗੁਰਸੇਵਕ ਨੇ ਦੱਸਿਆ ਕਿ ਜਗਰਾਜ ਸਿੰਘ ਨ-ਸ਼ੇ ਕਰਨ ਦਾ ਆਦੀ ਸੀ। ਨ-ਸ਼ੇ ਦੀ ਪੂਰਤੀ ਲਈ ਉਹ ਆਪਣੀ ਪਤਨੀ ਨਾਲ ਵੀ ਲ-ੜ-ਦਾ ਰਹਿੰਦਾ ਸੀ। ਕਈ ਵਾਰ ਉਹ ਆਪਣੀ ਪਤਨੀ ਦੀ ਕੁੱ-ਟ-ਮਾ-ਰ ਵੀ ਕਰਦਾ ਸੀ। ਉਸ ਦੇ ਝ-ਗ-ੜੇ ਨੂੰ ਸੁਲਝਾਉਣ ਲਈ ਮ੍ਰਿਤਕ ਦਾ ਛੋਟਾ ਭਰਾ ਦਿਲਬਾਗ ਸਿੰਘ ਅਤੇ ਰਿਸ਼ਤੇਦਾਰ ਔਰਤ ਅਕਸਰ ਸਮਝਾਉਣ ਲਈ ਆਉਂਦੇ ਸਨ। ਮ੍ਰਿਤਕ ਉਨ੍ਹਾਂ ਨਾਲ ਵੀ ਝ-ਗ-ੜਾ ਕਰਦਾ ਸੀ। ਅੱਗੇ ਉਨ੍ਹਾਂ ਦੱਸਿਆ ਕਿ ਮ-ਰ-ਨ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਜ਼ਮੀਨ ਵੀ ਆਪਣੇ ਦੋਵੇਂ ਪੁੱਤਰਾਂ ਵਿਚਕਾਰ ਵੰਡ ਦਿੱਤੀ ਸੀ।
ਕੁਝ ਮਹੀਨੇ ਪਹਿਲਾਂ ਜਗਰਾਜ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਦੇ ਇਲਾਜ ਦਾ ਸਾਰਾ ਖਰਚਾ ਉਸ ਦੇ ਛੋਟੇ ਭਰਾ ਦਿਲਬਾਗ ਸਿੰਘ ਨੇ ਚੁੱਕਿਆ ਸੀ। ਦਿਲਬਾਗ ਸਮੇਂ-ਸਮੇਂ ਉਤੇ ਉਸ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਨ-ਸ਼ੇ ਦੇ ਆਦੀ ਹੋਣ ਕਾਰਨ ਉਸ ਨੇ ਸ਼-ਰਾ-ਬ ਪੀ ਕੇ ਅਜਿਹਾ ਕੀਤਾ ਹੈ, ਜਦੋਂ ਕਿ ਜਗਰਾਜ ਸਿੰਘ ਦਾ ਛੋਟਾ ਭਰਾ ਅਤੇ ਰਿਸ਼ਤੇਦਾਰ ਔਰਤ ਬਿਲਕੁੱਲ ਬੇਕ-ਸੂਰ ਹਨ। ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਮ੍ਰਿਤਕ ਦੀ ਪਤਨੀ ਵਲੋਂ ਰੋਂਦੇ ਹੋਏ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।