ਸ਼-ਰਾ-ਬ, ਦੇ ਨ-ਸ਼ੇ ਵਿਚ ਟਰੱਕ ਚਲਾ ਰਹੇ ਡਰਾਈਵਰ ਤੋਂ ਟਰੱਕ ਬੇਕਾਬੂ ਹੋ ਗਿਆ, ਜਿਸ ਕਾਰਨ ਸੜਕ ਕਿਨਾਰੇ ਖੜ੍ਹੇ ਇਕ ਨੌਜਵਾਨ ਦੀ ਟਰੱਕ ਹੇ-ਠਾਂ, ਦੱ-ਬ ਕੇ ਮੌ-ਤ ਹੋ ਗਈ। ਇਹ ਸਾਰੀ ਘ-ਟ-ਨਾ ਦੀ ਲਾਈਵ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਦੁਖ-ਦਾਈ ਹਾਦਸਾ ਚੰਡੀਗੜ੍ਹ ਹਾਈਵੇਅ ਨੂੰ ਮੋਗਾ ਹਾਈਵੇਅ ਨਾਲ ਜੋੜਨ ਵਾਲੇ ਪੁਲ ਦੇ ਉਤੇ ਵਾਪਰਿਆ ਹੈ। ਇਸ ਮਾਮਲੇ ਬਾਰੇ ਚਸ਼ਮ-ਦੀਦਾਂ ਅਨੁਸਾਰ ਟਰੱਕ ਡਰਾਈਵਰ ਧਨੌਲਾ ਸਾਈਡ ਤੋਂ ਆ ਰਿਹਾ ਸੀ। ਟਰੱਕ ਦੇ ਪਿੱਛੇ ਆ ਰਹੀ ਇੱਕ ਗੱਡੀ ਦੇ ਨੌਜਵਾਨਾਂ ਨੇ ਟਰੱਕ ਦੇ ਕਾ-ਬੂ ਤੋਂ ਬਾਹਰ ਹੋਣ ਦੀ ਵੀਡੀਓ ਬਣਾ ਲਈ। ਜਦੋਂ ਟਰੱਕ ਪੁਲ ਉਤੇ ਸੀ ਤਾਂ ਪਲਟ ਗਿਆ ਅਤੇ ਸੜਕ ਕਿਨਾਰੇ ਖੜ੍ਹਾ ਇਕ ਵਿਅਕਤੀ ਇਸ ਦੀ ਲ-ਪੇ-ਟ ਵਿਚ ਆ ਗਿਆ। ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਦੋਸ਼ੀ ਟਰੱਕ ਡਰਾਈਵਰ ਦੀ ਪਹਿਚਾਣ ਜਸਪਾਲ ਸਿੰਘ ਵਾਸੀ ਸੰਗਰੂਰ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਕਾ-ਬੂ ਕਰ ਲਿਆ ਹੈ। ਜਦੋਂ ਕਿ ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਮਨੀ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲ ਦਾ ਰਹਿਣ ਵਾਲਾ ਸੀ। ਟਰੱਕ ਪਲ-ਟਣ ਤੋਂ ਬਾਅਦ ਜਦੋਂ ਦੋਸ਼ੀ ਟਰੱਕ ਡਰਾਈਵਰ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਹ ਇੰਨਾ ਨ-ਸ਼ੇ ਵਿੱਚ ਸੀ ਕਿ ਉਹ ਤੁਰ ਵੀ ਨਹੀਂ ਸਕਦਾ ਸੀ। ਮੌਕੇ ਤੇ ਲੋਕਾਂ ਨੇ ਉਸ ਨੂੰ ਘੇਰ ਕੇ ਕੁੱਟ-ਮਾਰ ਕੀਤੀ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਆ ਗਈ ਅਤੇ ਡਰਾਈਵਰ ਨੂੰ ਆਪਣੇ ਨਾਲ ਲੈ ਗਈ। ਪੁਲਿਸ ਵਲੋਂ ਜੇ. ਸੀ. ਬੀ. ਮੰਗਵਾ ਕੇ ਟਰੱਕ ਨੂੰ ਸਿੱਧਾ ਕਰਵਾਇਆ ਗਿਆ। ਇਸ ਤੋਂ ਬਾਅਦ ਦੇਹ ਨੂੰ ਬਾਹਰ ਕੱਢਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ ਸਤਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਟਰੱਕ ਡਰਾਈਵਰ ਜਸਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਸ਼-ਰਾ-ਬੀ ਹਾਲ ਵਿਚ ਸੀ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੇਹ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਰਖਵਾ ਦਿੱਤਾ ਹੈ।