ਜਿਲ੍ਹਾ ਰੂਪਨਗਰ (ਪੰਜਾਬ) ਦੇ ਨੂਰਪੁਰ ਬੇਦੀ ਇਲਾਕੇ ਨਾਲ ਸਬੰਧਤ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਨੂਰਪੁਰ ਬੇਦੀ ਇਲਾਕੇ ਦੇ ਰਹਿਣ ਵਾਲੇ ਜਵਾਨ ਸੁਖਵਿੰਦਰ ਸਿੰਘ ਉਮਰ 24 ਸਾਲ ਪੁੱਤਰ ਮੰਗਲ ਸਿੰਘ ਦੀ 24 ਮਾਰਚ ਦੀ ਰਾਤ ਨੂੰ ਲੇਹ ਲੱਦਾਖ ਦੇ ਵਿੱਚ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਸੀ। ਫ਼ੌਜ ਵੱਲੋਂ ਨੌਜਵਾਨ ਦੀ ਮੌ-ਤ ਦਾ ਕਾਰਨ ਖ਼ੁ-ਦ-ਕੁ-ਸ਼ੀ ਦੱਸਿਆ ਜਾ ਰਿਹਾ ਹੈ, ਜਦੋਂ ਕਿ ਪਰਿਵਾਰਕ ਮੈਂਬਰ ਅਤੇ ਇਲਾਕਾ ਵਾਸੀ ਨੌਜਵਾਨ ਵਲੋਂ ਖੁ-ਦ-ਕੁ-ਸ਼ੀ ਕਰਨ ਦੀ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ।
ਬੀਤੇ ਦਿਨ ਜਦੋਂ ਜਵਾਨ ਦੀ ਮ੍ਰਿਤਕ ਦੇਹ ਲੈ ਕੇ ਫੌਜ ਦੇ ਜਵਾਨ ਉਸ ਦੇ ਜੱਦੀ ਪਿੰਡ ਹੀਰਪੁਰ (ਨੇੜੇ ਨੂਰਪੁਰ ਬੇਦੀ) ਪਹੁੰਚੇ ਤਾਂ ਲੋਕਾਂ ਨੇ ਸੜਕ ਉਤੇ ਜਾਮ ਲਗਾ ਦਿੱਤਾ ਅਤੇ ਨਾਅਰੇ-ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਦੀ ਮੌ-ਤ ਦਾ ਅਸਲ ਕਾਰਨ, ਘ-ਟ-ਨਾ ਦੀਆਂ ਤਸਵੀਰਾਂ ਅਤੇ ਵੀਡੀਓ ਵਰਗੇ ਠੋਸ ਸਬੂਤਾਂ ਸਮੇਤ ਜਨਤਕ ਕੀਤਾ ਜਾਵੇ। ਇਸ ਦੇ ਨਾਲ ਹੀ ਧਾਰਾ 174 ਦੀ ਥਾਂ ਜਾਂਚ ਕਰਨ ਤੋਂ ਬਾਅਦ ਬਣਦੀ ਧਾਰਾ ਲਗਾਈ ਜਾਵੇ।
ਉਨ੍ਹਾਂ ਕਿਹਾ ਕਿ ਮ੍ਰਿਤਕ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇ ਅਤੇ ਉਸ ਦੇ ਬਣਦੇ ਸਾਰੇ ਭੱਤੇ ਅਤੇ ਸਨਮਾਨ ਪਰਿਵਾਰ ਨੂੰ ਦਿੱਤਾ ਜਾਵੇ। ਇਲਾਕਾ ਵਾਸੀਆਂ ਵੱਲੋਂ ਇਹ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰ. ਟੀ. ਓ. ਗੁਰਵਿੰਦਰ ਸਿੰਘ ਜੌਹਲ ਨੇ ਮੰਗ ਪੱਤਰ ਪ੍ਰਾਪਤ ਕਰਕੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਮ੍ਰਿਤਕ ਦੀ ਦੇਹ ਪਰਿਵਾਰ ਨੂੰ ਸੌਂਪਣ ਲਈ ਆਏ ਫੌਜੀ ਜਵਾਨ ਸੁਖਵਿੰਦਰ ਸਿੰਘ ਦੀ ਦੇਹ ਲੈ ਕੇ ਵਾਪਸ ਪਰਤ ਗਏ।