ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੀ ਚਾਟੀ ਵਿੰਡ ਨਹਿਰ ਵਿੱਚ ਡੁੱ-ਬ-ਣ ਕਾਰਨ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਨੌਜਵਾਨ ਚਾਰ ਦਿਨ ਪਹਿਲਾਂ ਨਹਿਰ ਵਿਚ ਨਹਾਉਣ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਚਾਰ ਦਿਨ ਬਾਅਦ ਉਸ ਦੀ ਦੇਹ ਤਾਰਾ ਵਾਲੇ ਪੁਲ ਦੇ ਨੇੜੇ ਤੋਂ ਮਿਲੀ ਹੈ। ਫਿਲਹਾਲ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਦੋਸਤਾਂ ਨਾਲ ਗਿਆ ਸੀ ਨਹਾਉਣ
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 100 ਫੁੱਟ ਰੋਡ ਦਾ ਰਹਿਣ ਵਾਲਾ ਦੀਪਕ ਚਾਰ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਚਾਟੀ ਵਿੰਡ ਨਹਿਰ ਵਿਚ ਨਹਾਉਣ ਲਈ ਗਿਆ ਸੀ। ਜਦੋਂ ਉਸ ਨੇ ਆਪਣੇ ਦੋਸਤਾਂ ਨਾਲ ਵਿਚ ਛਾ-ਲ, ਮਾ-ਰੀ ਤਾਂ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਅਤੇ ਡੁੱ-ਬ ਗਿਆ। ਹਾਲਾਂਕਿ ਉਸ ਦੇ ਨਾਲ ਆਏ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਦੋਸਤ ਕਾਫੀ ਦੇਰ ਤੱਕ ਉਸ ਦੀ ਭਾਲ ਕਰਦੇ ਰਹੇ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ।
ਨੌਜਵਾਨ ਦੇ ਪਰਿਵਾਰਕ ਮੈਂਬਰ ਚਾਰ ਦਿਨਾਂ ਤੋਂ ਨਹਿਰ ਵਿਚ ਲਾ-ਪ-ਤਾ ਦੀਪਕ ਦੀ ਭਾਲ ਕਰ ਰਹੇ ਸਨ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਪੁਲਿਸ ਵੱਲੋਂ ਦੀਪਕ ਦੀ ਭਾਲ ਲਈ ਨਹਿਰ ਵਿੱਚ ਸਰਚ ਮੁਹਿੰਮ ਵੀ ਚਲਾਈ ਜਾ ਰਹੀ ਸੀ। ਬੁੱਧਵਾਰ ਦੁਪਹਿਰ ਨੂੰ ਕਿਸੇ ਨੇ ਦੀਪਕ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਕਿ ਨਹਿਰ ਵਿਚ ਇਕ ਦੇਹ ਪਾਣੀ ਦੇ ਉਪਰ ਆਈ ਹੈ। ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਦੇਹ ਨੂੰ ਬਾਹਰ ਕੱਢਿਆ ਅਤੇ ਉਸ ਦੀ ਪਹਿਚਾਣ ਦੀਪਕ ਦੇ ਰੂਪ ਵਜੋਂ ਹੋਈ।
ਕਬਾੜ ਦੀ ਦੁਕਾਨ ਉਤੇ ਕੰਮ ਕਰਦਾ ਸੀ ਨੌਜਵਾਨ
ਨਹਿਰ ਵਿਚੋਂ ਦੇਹ ਮਿਲਣ ਦੀ ਸੂਚਨਾ ਮਿਲਦੇ ਹੀ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੀਪਕ ਦੇ ਭਰਾ ਅਤੇ ਪਿਤਾ ਅਨੁਸਾਰ ਉਸ ਦੀ ਉਮਰ 23 ਸਾਲ ਸੀ ਅਤੇ ਉਹ ਕਬਾੜ ਦੀ ਦੁਕਾਨ ਉਤੇ ਕੰਮ ਕਰਦਾ ਸੀ।