ਬਾਜ਼ਾਰ ਵਿਚ ਸਾਮਾਨ ਖ੍ਰੀਦਣ ਆਏ, ਨੌਜਵਾਨ ਉਤੇ ਅਣ-ਪਛਾਤਿਆਂ ਨੇ ਕੀਤੇ ਫਾ-ਇ-ਰ, ਜਖਮੀਂ ਨੇ ਇਲਾਜ ਦੌਰਾਨ ਤੋੜਿਆ ਦਮ, ਜਾਂਂਚ ਜਾਰੀ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਕਸਬਾ ਮਾਹਿਲਪੁਰ ਦੇ ਚੰਡੀਗਡ਼੍ਹ ਚੌਕ ਉਤੇ ਬੇਕਰੀ ਦੀ ਦੁਕਾਨ ਉਤੇ ਸਾਮਾਨ ਖ੍ਰੀਦਣ ਲਈ ਆਏ ਨੌਜਵਾਨ ਦਾ ਗੋ-ਲੀ, ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੋਸ਼ੀ ਮੋਟਰਸਾਈਕਲ ਉਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘ-ਟ-ਨਾ ਤੋਂ ਬਾਅਦ ਸ਼ਹਿਰ ਵਿਚ ਡਰ ਦਾ ਮਾਹੌਲ ਬਣ ਗਿਆ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ਉਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੰਦੀਪ ਸੰਨੀ ਉਮਰ 35 ਸਾਲ ਵਾਸੀ ਮਾਹਿਲਪੁਰ ਸ਼ਾਮ ਪੰਜ ਵਜੇ ਬੁਲੇਟ ਮੋਟਰਸਾਈਕਲ ਉਤੇ ਨੇੜੇ ਰਾਣਾ ਬੇਕਰੀ ਨਾਮ ਦੀ ਦੁਕਾਨ ਉਤੇ ਆਇਆ ਸੀ। ਇਸ ਤੋਂ ਬਾਅਦ ਉਹ ਸਾਮਾਨ ਖ੍ਰੀਦਣ ਲਈ ਦੁਕਾਨ ਦੇ ਅੰਦਰ ਗਿਆ ਤਾਂ ਪਿੱਛੇ ਤੋਂ ਆਏ ਨਕਾਬ-ਪੋਸ਼ ਨੌਜਵਾਨ ਨੇ ਦੁਕਾਨ ਖੋਲ੍ਹ ਕੇ ਉਸ ਉਤੇ ਫਾ-ਇ-ਰ ਕਰ ਦਿੱਤੇ। ਇਸ ਤੋਂ ਬਾਅਦ ਉਹ ਮੋਟਰਸਾਈਕਲ ਉਤੇ ਸਾਥੀ ਸਮੇਤ ਦੌੜ ਗਿਆ।

ਇਲਾਜ ਦੌਰਾਨ ਮੌ-ਤ

ਇਸ ਘਟਨਾ ਤੋਂ ਬਾਅਦ ਸੰਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਇਸ ਮੌਕੇ ਡਿਊਟੀ ਉਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਛਾਤੀ ਵਿਚ ਗੋ-ਲੀ ਲੱਗੀ ਹੈ।

6-7 ਫਾ-ਇ-ਰ ਕੀਤੇ, ਗੋ-ਲੀ ਛਾਤੀ ਵਿਚ ਲੱਗੀ

ਇਸ ਮਾਮਲੇ ਸਬੰਧੀ ਦੁਕਾਨ ਮਾਲਕ ਮਹੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉਤੇ ਬੈਠਾ ਸੀ ਅਤੇ ਜਿਵੇਂ ਹੀ ਸੰਨੀ ਭਾਰਦਵਾਜ ਨੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਦੁਕਾਨ ਦੇ ਅੰਦਰ ਆਇਆ ਤਾਂ ਇਕ ਨੌਜਵਾਨ ਜਿਸ ਨੇ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ, ਦੁਕਾਨ ਦੇ ਅੰਦਰ ਆਇਆ ਅਤੇ ਸੰਨੀ ਉਤੇ 6-7 ਫਾ-ਇ-ਰ ਕਰ ਦਿੱਤੇ ਅਤੇ ਉਹ ਬਾਹਰ ਮੋਟਰਸਾਈਕਲ ਉਤੇ ਖੜ੍ਹੇ ਆਪਣੇ ਸਾਥੀ ਨਾਲ ਨਿਡਰ ਹੋ ਕੇ ਦੌੜ ਗਿਆ।

ਮ੍ਰਿਤਕ ਜ਼ਮਾਨਤ ਉਤੇ ਆਇਆ ਸੀ ਬਾਹਰ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਖਿਲਾਫ ਮਾਹਿਲਪੁਰ, ਆਰਮਜ਼ ਐਕਟ ਤਹਿਤ ਮਾਮਲਾ ਦਰਜ ਸੀ, ਉਹ ਹਾਲ ਹੀ ਵਿਚ ਜ਼ਮਾਨਤ ਉਤੇ ਬਾਹਰ ਆਇਆ ਸੀ। ਇਸ ਘਟਨਾ ਤੋਂ ਬਾਅਦ ਮਾਹਿਲਪੁਰ ਪੁਲਿਸ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਸ਼ਹਿਰ ਵਿੱਚ ਆਏ ਦਿਨ ਵਾਪਰ ਰਹੀਆਂ ਇਹੋ ਜਿਹੀਆਂ ਘਟ-ਨਾਵਾਂ ਨੇ ਲੋਕਾਂ ਵਿੱਚ ਡਰ ਫੈਲਾ ਦਿੱਤਾ ਹੈ।

Leave a Reply

Your email address will not be published. Required fields are marked *