ਫਰੀਦਾਬਾਦ (ਹਰਿਆਣਾ) ਵਿੱਚ ਇੱਕ ਤੇਜ਼ ਸਪੀਡ ਟ੍ਰੈਕਟਰ ਨੇ ਸਕੂਟਰੀ ਸਵਾਰ ਡਾਕਟਰ ਨੂੰ ਦ-ਰ-ੜ ਦਿੱਤਾ। ਇਸ ਦੌਰਾਨ ਉਸ ਦੀ ਮੌ-ਤ ਹੋ ਗਈ। 24 ਸਾਲ ਉਮਰ ਦੀ ਮਹਿਲਾ ਡਾਕਟਰ ਫਰੀਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਖਾਂ ਦੀ ਮਾਹਿਰ ਸੀ। ਇਹ ਹਾਦਸਾ ਸ਼ਨੀਵਾਰ ਦੀ ਦੁਪਹਿਰ ਨੂੰ ਸੈਕਟਰ 55 ਵਿਚ ਵਾਪਰਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਡਾਕਟਰ ਦੀ ਕੁਝ ਦਿਨ ਪਹਿਲਾਂ ਚਾਰਟਰਡ ਅਕਾਊਂਟੈਂਟ (ਸੀ.ਏ.) ਨਾਲ ਮੰਗਣੀ ਹੋਈ ਸੀ। ਉਨ੍ਹਾਂ ਦਾ ਵਿਆਹ ਆਉਂਦੇ ਸਾਲ ਜਨਵਰੀ ਵਿਚ ਹੋਣਾ ਸੀ। ਪੁਲਿਸ ਨੇ ਦੋਸ਼ੀ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਹ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਸਬੰਧੀ ਪੁਲਿਸ ਅਨੁਸਾਰ ਸੈਕਟਰ 55 ਦੀ ਰਹਿਣ ਵਾਲੀ ਇਜਮਾ ਸੈਫੀ ਪੁੱਤਰੀ ਪਰਵੇਜ਼ ਸੈਫੀ ਪੇਸ਼ੇ ਤੋਂ ਈ. ਐਨ. ਟੀ. ਡਾਕਟਰ ਸੀ। ਉਹ ਗ੍ਰੇਟਰ ਫਰੀਦਾਬਾਦ ਦੇ ਅਕਾਰਡ ਹਸਪਤਾਲ ਵਿੱਚ ਪ੍ਰੈਕਟਿਸ ਕਰ ਰਹੀ ਸੀ। ਪਹਿਲਾਂ ਉਹ ਨੋਇਡਾ ਦੇ ਹਸਪਤਾਲ ਵਿੱਚ ਪ੍ਰੈਕਟਿਸ ਕਰਦੀ ਸੀ। ਪਰ ਉੱਥੇ ਆਉਣਾ-ਜਾਣਾ ਬਹੁਤਾ (ਦੂਰ) ਹੁੰਦਾ ਸੀ। ਇਸ ਕਾਰਨ ਉਹ ਉਥੇ ਨੌਕਰੀ ਛੱਡ ਕੇ ਕੁਝ ਸਮਾਂ ਪਹਿਲਾਂ ਇਥੇ ਜੁਆਇਨ ਕਰ ਲਿਆ ਸੀ।
ਸ਼ਨੀਵਾਰ ਦੀ ਦੁਪਹਿਰ ਨੂੰ ਉਹ ਸਕੂਟਰੀ ਉਤੇ ਸੈਕਟਰ-55 ਸਥਿਤ ਆਪਣੇ ਘਰ ਨੂੰ ਪਰਤ ਰਹੀ ਸੀ। ਜਦੋਂ ਉਹ ਮੇਨ ਬਾਜ਼ਾਰ ਤੋਂ ਲੇਬਰ ਚੌਕ ਵੱਲ ਆਈ ਤਾਂ ਤੇਜ਼ ਸਪੀਡ ਟ੍ਰੈਕਟਰ ਨੇ ਉਸ ਦੀ ਸਕੂਟਰੀ ਨੂੰ ਟੱਕਰ ਮਾ-ਰ ਦਿੱਤੀ। ਜਿਸ ਕਾਰਨ ਉਹ ਟ੍ਰੈਕਟਰ ਦੇ ਹੇਠਾਂ ਆ ਕੇ ਦ-ਰ-ੜੀ ਗਈ।
ਲੜਕੀ ਤ-ੜ-ਫ-ਦੀ, ਰਹੀ,ਕਿਸੇ ਨੇ ਨਹੀਂ ਕੀਤੀ ਮਦਦ
ਇਸ ਹਾਦਸੇ ਤੋਂ ਬਾਅਦ ਟ੍ਰੈਕਟਰ ਡਰਾਈਵਰ ਨਹੀਂ ਰੁਕਿਆ। ਉਹ ਟ੍ਰੈਕਟਰ ਸਮੇਤ ਉਥੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਜਮਾ ਕਾਫੀ ਦੇਰ ਤੱਕ ਸੜਕ ਉਤੇ ਗੰਭੀਰ ਹਾਲ ਵਿਚ ਤ-ੜ-ਫ-ਦੀ ਰਹੀ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਕਿਸੇ ਨੇ ਸੈਕਟਰ 55 ਦੀ ਪੁਲਿਸ ਚੌਕੀ ਨੂੰ ਇਸ ਸਬੰਧੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚ ਗਈ। ਪੁਲਿਸ ਵਲੋਂ ਇੱਕ ਰਾਹਗੀਰ ਦੀ ਕਾਰ ਨੂੰ ਰੋਕ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਰ ਉੱਥੇ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਮ੍ਰਿਤਕ ਡਾਕਟਰ ਦੇ ਚਾਚਾ ਨਵੀਨ ਨੇ ਦੱਸਿਆ ਕਿ ਇਜ਼ਮਾ ਦੀ ਕੁਝ ਦਿਨ ਪਹਿਲਾਂ ਜੈਤਪੁਰ ਦੇ ਰਹਿਣ ਵਾਲੇ ਆਸਿਰ ਨਾਲ ਮੰਗਣੀ ਹੋਈ ਸੀ। ਆਸਿਰ ਪੇਸ਼ੇ ਤੋਂ ਸੀ. ਏ. ਹੈ। ਦੋਵਾਂ ਵਿਚਾਲੇ ਤੈਅ ਹੋਇਆ ਸੀ ਕਿ ਜਨਵਰੀ ਵਿਚ ਦੋਵੇਂ ਵਿਆਹ ਕਰ ਲੈਣਗੇ। ਪਰ ਇਸ ਤੋਂ ਪਹਿਲਾਂ ਹੀ ਇਹ ਦੁ-ਖ-ਦ ਹਾਦਸਾ ਵਾਪਰ ਗਿਆ।
ਪੁਲਿਸ ਨੇ ਕਿਹਾ- CCTV ਕਰ ਰਹੇ ਹਾਂ ਚੈੱਕ
ਇਸ ਮਾਮਲੇ ਵਿੱਚ ਸੈਕਟਰ 55 ਦੀ ਪੁਲਿਸ ਚੌਕੀ ਵਿੱਚ ਤਾਇਨਾਤ ਜਾਂਚ ਅਧਿਕਾਰੀ ਅਨਿਲ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਹ ਪੁਲਿਸ ਟੀਮ ਸਮੇਤ ਮੌਕੇ ਉਤੇ ਪਹੁੰਚ ਗਏ ਸੀ। ਉਥੋਂ ਜ਼ਖਮੀ ਲੜਕੀ ਨੂੰ ਪੁਲਿਸ ਕਰਮਚਾਰੀਆਂ ਦੇ ਨਾਲ ਹਸਪਤਾਲ ਭੇਜਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਲਈ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਟ੍ਰੈਕਟਰ ਡਰਾਈਵਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।