ਜਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਵਿੱਚ ਕੱਲ ਸਵੇਰੇ ਬਿਜਲੀ ਦਾ ਝ-ਟ-ਕਾ ਲੱਗਣ ਕਾਰਨ ਨਾਨੀ ਅਤੇ ਦੋਹਤੀ (ਬੇਟੀ ਦੀ ਬੇਟੀ) ਦੀ ਮੌ-ਤ ਹੋ ਗਈ ਹੈ। ਕਾਂਗੜਾ ਜ਼ਿਲੇ ਦੇ ਰੱਕੜ ਥਾਣਾ ਇਲਾਕੇ ਵਿਚ ਪੈਂਦੇ ਪਿੰਡ ਸਲੇਟੀ ਵਿਚ ਇਕ ਔਰਤ ਬਾਂਦਰਾਂ ਨੂੰ ਭਜਾਉਣ ਲਈ ਆਪਣੀ 5 ਸਾਲ ਦੀ ਦੋਹਤੀ ਨਾਲ ਖੇਤਾਂ ਵਿਚ ਗਈ ਸੀ।
ਇਸ ਦੌਰਾਨ ਉਹ ਦੋਵੇਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆ ਗਈਆਂ। ਇਸ ਕਾਰਨ ਦੋਵਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਹ ਹਾਦਸਾ ਬੀਤੇ ਦਿਨ ਸਵੇਰੇ 8.30 ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਡੇਹਰਾ ਹਸਪਤਾਲ ਪਹੁੰਚਾਇਆ ਹੈ। ਇਸ ਤੋਂ ਬਾਅਦ ਦੇਹਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਤੂਫ਼ਾਨ ਕਾਰਨ ਖੇਤਾਂ ਵਿੱਚ ਡਿੱਗੀਆਂ ਤਾਰਾਂ
ਇਸ ਦੌਰਾਨ ਮ੍ਰਿਤਕਾਂ ਦੀ ਪਹਿਚਾਣ ਸਪਨਾ ਉਮਰ 50 ਸਾਲ ਪਿੰਡ ਸਲੇਟੀ ਅਤੇ ਉਸ ਦੀ ਦੋਹਤੀ ਅਰੂ ਉਮਰ 5 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਆਏ ਤੂਫਾਨ ਹਨੇਰੀ ਕਾਰਨ ਖੇਤ ਵਿਚ ਬਿਜਲੀ ਦੀਆਂ ਤਾਰਾਂ ਡਿੱਗ ਪਈਆਂ ਸਨ। ਜਦੋਂ ਔਰਤ ਅਤੇ ਜੁਆਕ ਸਵੇਰੇ ਖੇਤਾਂ ਵਿਚ ਬਾਂਦਰਾਂ ਨੂੰ ਭਜਾਉਣ ਲਈ ਗਈਆਂ ਤਾਂ ਉਨ੍ਹਾਂ ਨੂੰ ਤਾਰਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਕ-ਰੰ-ਟ ਦੀ ਲ-ਪੇ-ਟ ਵਿਚ ਆ ਗਈਆਂ।
ਸਲੇਟੀ ਪਿੰਡ ਵਿਚ ਬਣਿਆ ਸੋਗ ਦਾ ਮਾਹੌਲ
ਇਸ ਹਾਦਸੇ ਦਾ ਪਤਾ ਲੱਗਦੇ ਹੀ ਸਥਾਨਕ ਲੋਕਾਂ ਵਲੋਂ ਇਸ ਹਾਦਸੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਬਿਜਲੀ ਦਾ ਕ-ਰੰ-ਟ ਕੱਟਣ ਤੋਂ ਬਾਅਦ ਪੁਲਿਸ ਨੇ ਦੋਵੇਂ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ। ਦੋਵਾਂ ਦੀ ਮੌ-ਤ ਕਾਰਨ ਪਿੰਡ ਸਲੇਟੀ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ।
ਦੇਹਰਾ ਹਸਪਤਾਲ ਵਿਚ ਕਰਵਾਇਆ ਜਾਵੇਗਾ ਪੋਸਟ ਮਾਰਟਮ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਅਨਿਲ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਦਾ ਕ-ਰੰ-ਟ ਲੱਗਣ ਕਾਰਨ ਵਾਪਰਿਆ ਹੈ। ਦੋਵਾਂ ਦੇਹਾਂ ਦਾ ਡੇਹਰਾ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।