ਝੱਜਰ (ਹਰਿਆਣਾ) ਦੇ ਪਿੰਡ ਦਾਦਨਪੁਰ ਨੇੜੇ ਇਕ ਮੋਟਰਸਾਈਕਲ ਸਵਾਰ ਅਚਾ-ਨਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਦਰੱਖਤ ਨਾਲ ਜਾ ਕੇ ਟਕਰਾ ਗਿਆ। ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਦੀ ਮੌ-ਤ ਹੋ ਗਈ। ਇਸ ਸੜਕ ਹਾਦਸੇ ਦੀ ਸੂਚਨਾ ਸਿਵਲ ਹਸਪਤਾਲ ਤੋਂ ਸਥਾਨਕ ਪੁਲਿਸ ਨੂੰ ਦਿੱਤੀ ਗਈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਹਸਪਤਾਲ ਝੱਜਰ ਵਿਖੇ ਪਹੁੰਚ ਕੇ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ।
ਵਿਆਹਿਆ ਹੋਇਆ ਸੀ ਮ੍ਰਿਤਕ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਗੋਵਿੰਦ ਉਮਰ 25 ਸਾਲ ਪੁੱਤਰ ਸਤਬੀਰ ਵਾਸੀ ਪਿੰਡ ਨੰਦਰਾਮਪੁਰ ਬਾਸ ਜਿਲ੍ਹਾ ਰੇਵਾੜੀ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੋਵਿੰਦ ਸ਼ਾਦੀਸ਼ੁਦਾ ਸੀ ਅਤੇ ਹਲਵਾਈ ਦਾ ਕੰਮ ਕਰਦਾ ਸੀ। ਮ੍ਰਿਤਕ ਗੋਵਿੰਦ ਆਪਣੇ ਪਿੰਡ ਨੰਦਰਾਮਪੁਰ ਤੋਂ ਮੋਟਰਸਾਈਕਲ ਉਤੇ ਝੱਜਰ ਦੇ ਪਿੰਡ ਕਿਰਦੋੜ ਸਥਿਤ ਆਪਣੇ ਸਹੁਰੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਝੱਜਰ ਦੇ ਪਿੰਡ ਦਾਦਨਪੁਰ ਨੇੜੇ ਪਹੁੰਚਿਆ ਤਾਂ ਅਚਾ-ਨਕ ਮੋਟਰਸਾਈਕਲ ਬੇ-ਕਾ-ਬੂ ਹੋ ਕੇ ਦਰੱਖਤ ਨਾਲ ਜਾ ਕੇ ਟਕਰਾ ਗਿਆ। ਜਿਸ ਕਾਰਨ ਗੋਵਿੰਦ ਦੀ ਮੌ-ਤ ਹੋ ਗਈ।
ਪਤਨੀ ਦੀ ਹੋਣ ਵਾਲੀ ਹੈ ਡਿਲੀਵਰੀ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੋਵਿੰਦਾ ਦਾ ਇੱਕ ਦੋ ਸਾਲ ਦਾ ਪੁੱਤਰ ਹੈ ਅਤੇ ਪਤਨੀ ਦੀ ਅਪ੍ਰੈਲ ਵਿੱਚ ਦੂਜੀ ਡਿਲੀਵਰੀ ਹੋਣ ਵਾਲੀ ਹੈ।ਮ੍ਰਿਤਕ ਦੇ ਦੋ ਛੋਟੇ ਭਰਾ ਹਨ ਅਤੇ ਉਸ ਦਾ ਪਿਤਾ ਪਿੰਡ ਵਿਚ ਹੀ ਹਲਵਾਈ ਦੀ ਦੁਕਾਨ ਕਰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਝੱਜਰ ਸਦਰ ਤੋਂ ਪਹੁੰਚੇ ਜਾਂਂਚ ਅਫਸਰ ਐਸ. ਆਈ. ਸਾਧੂਰਾਮ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮਿ੍ਤਕ ਦੀ ਦੇਹ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।