ਨਵਾਂਸ਼ਹਿਰ-ਰੋਪੜ (ਪੰਜਾਬ) ਮੁੱਖ ਮਾਰਗ ਉਤੇ ਸਥਿਤ ਪਿੰਡ ਠਠਿਆਲਾ ਢਾਹਾਂ ਐਚ. ਆਰ. ਢਾਬੇ ਦੇ ਸਾਹਮਣੇ ਮੋਟਰਸਾਈਕਲ ਅਤੇ ਸਕੂਟਰੀ ਵਿਚਕਾਰ ਭਿਆ-ਨਕ ਟੱਕਰ ਹੋ ਗਈ, ਇਸ ਹਾਦਸੇ ਦੌਰਾਨ ਮੋਟਰਸਾਈਕਲ ਚਲਾਉਣ ਵਾਲੇ ਦੀ ਮੌ-ਤ ਹੋ ਗਈ ਅਤੇ ਸਕੂਟਰੀ ਸਵਾਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਰਿਵਾਰ ਨਾਲ ਸਹੁਰੇ ਘਰ ਨੂੰ ਜਾ ਰਿਹਾ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਦੁਰਗਾ ਦਾਸ ਨੇ ਦੱਸਿਆ ਕਿ ਮੇਰਾ ਲੜਕਾ ਵਰਿੰਦਰ ਕੁਮਾਰ ਉਮਰ 33 ਸਾਲ, ਵਾਸੀ ਮੇਹਰਬਾਨ ਬਸਤੀ, ਜੋਧੇਵਾਲ, ਜਿਲ੍ਹਾ ਲੁਧਿਆਣਾ ਇੱਕ ਕੈਮੀਕਲ ਸਟੋਰ ਉਤੇ ਕੰਮ ਕਰਦਾ ਸੀ ਅਤੇ ਘਰ ਦੇ ਸਾਰੇ ਖਰਚੇ ਉਸ ਦੀ ਕਮਾਈ ਨਾਲ ਹੀ ਪੂਰੇ ਹੁੰਦੇ ਸਨ।
ਮ੍ਰਿਤਕ ਜਾ ਰਿਹਾ ਸੀ ਆਪਣੇ ਸਹੁਰੇ ਘਰ
ਉਸ ਨੇ ਦੱਸਿਆ ਕਿ ਵਰਿੰਦਰ ਕੁਮਾਰ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ਨੰਬਰ ਪੀਬੀ 91 ਅਤੇ 6054 ਮਾਰਕਾ ਪਲੈਟੀਨਾ ਰੰਗ ਕਾਲਾ ਉਤੇ ਸਵਾਰ ਹੋਕੇ ਆਪਣੇ ਸਹੁਰੇ ਘਰ ਪਿੰਡ ਸਿਆਣਾ ਬਲਾਚੌਰ ਵਿਖੇ ਮਾਤਾ ਜੀ ਦੇ ਜਗਰਾਤੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਉਸ ਦੇ ਨਾਲ ਉਸ ਦੀ ਪਤਨੀ ਹਰਮਨਜੋਤ ਅਤੇ ਉਨ੍ਹਾਂ ਦੇ ਜਵਾਕ ਵੀ ਜਾ ਰਹੇ ਸਨ।
ਗਲਤ ਸਾਈਡ ਤੋਂ ਆ ਰਹੀ ਸਕੂਟਰੀ ਨੇ ਮਾਰੀ ਟੱਕਰ
ਜਦੋਂ ਉਹ ਐਚ. ਆਰ. ਢਾਬੇ ਦੇ ਸਾਹਮਣੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਇਕ ਸਕੂਟਰੀ ਸਵਾਰ ਨੇ ਤੇਜ਼ ਸਪੀਡ ਅਤੇ ਲਾਪ੍ਰਵਾਹੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾ-ਰ ਦਿੱਤੀ, ਜਿਸ ਕਾਰਨ ਵਰਿੰਦਰ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ।
ਚੰਡੀਗੜ੍ਹ ਪੀ. ਜੀ. ਆਈ. ਕੀਤਾ ਰੈਫਰ
ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਕੂਟਰੀ ਚਾਲਕ ਅਮਨਜੋਤ ਸਿੰਘ ਵਾਸੀ ਠਠਿਆਲਾ ਢਾਹਾਂ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਮ੍ਰਿਤਕ ਦੀ ਦੇਹ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਜਿੱਥੇ ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਇਸ ਮਾਮਲੇ ਸਬੰਧੀ ਥਾਣਾ ਸਦਰ ਬਲਾਚੌਰ ਦੀ ਪੁਲਿਸ ਵਲੋਂ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।