ਮੋਟਰਸਾਇਕਲ ਸਵਾਰਾਂ ਨੇ ਟ੍ਰੈਕਟਰ ਟ੍ਰਾਲੀ ਉਤੇ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਤੇ ਕੀਤੇ ਫਾ-ਇ-ਰ, ਜਖਮੀਂ ਨੇ ਤੋੜਿਆ ਦਮ

Punjab

ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਪਿੰਡ ਬੰਡਾਲਾ ਵਿੱਚ ਦਿਨ ਦਿ-ਹਾ-ੜੇ ਇੱਕ ਨੌਜਵਾਨ ਦਾ ਗੋ-ਲੀ, ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ। ਨੌਜਵਾਨ ਆਪਣੇ ਪਰਿਵਾਰ ਨਾਲ ਟ੍ਰੈਕਟਰ ਟ੍ਰਾਲੀ ਉਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਜਾ ਰਿਹਾ ਸੀ। ਦੋਸ਼ੀਆਂ ਨੇ ਤਿੰਨ ਗੋ-ਲੀ-ਆਂ ਚਲਾਈਆਂ ਅਤੇ ਤਿੰਨੋਂ ਮ੍ਰਿਤਕ ਜੱਜਬੀਰ ਸਿੰਘ ਨੂੰ ਲੱਗ ਗਈਆਂ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜੱਜਬੀਰ ਸਿੰਘ ਟ੍ਰੈਕਟਰ ਚਲਾ ਰਿਹਾ ਸੀ, ਜਿਸ ਕਾਰਨ ਗੋ-ਲੀ ਲੱਗਦੇ ਹੀ ਟ੍ਰੈਕਟਰ ਟ੍ਰਾਲੀ ਇਕ ਪਾਸੇ ਚਲੀ ਗਈ। ਹਾਲਾਂਕਿ ਜੇਕਰ ਟ੍ਰਾਲੀ ਤੇਜ਼ ਹੁੰਦੀ ਤਾਂ ਹੋਰ ਸਵਾਰੀਆਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਸਨ। ਸੂਚਨਾ ਮਿਲੀ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਆਪਣੇ ਪਰਿਵਾਰ ਸਮੇਤ ਜਾ ਰਿਹਾ ਸੀ ਮ੍ਰਿਤਕ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਜੱਜਬੀਰ ਸਿੰਘ ਦੇ ਰਿਸ਼ਤੇਦਾਰ ਅਮਨ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਹ ਆਪਣੇ ਪਿੰਡ ਦਾਉਕੇ ਤੋਂ ਆਪਣੀ ਟ੍ਰੈਕਟਰ ਟ੍ਰਾਲੀ ਉਤੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋਏ ਸੀ। ਸਾਰਾ ਪਰਿਵਾਰ ਟ੍ਰੈਕਟਰ ਟ੍ਰਾਲੀ ਵਿੱਚ ਸਫਰ ਕਰ ਰਿਹਾ ਸੀ। ਪਿੰਡ ਦੀ ਕੁਝ ਸੰਗਤ ਵੀ ਨਾਲ ਮੌਜੂਦ ਸੀ। ਜਿਵੇਂ ਹੀ ਉਹ ਪਿੰਡ ਬਡਾਲਾ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋ ਅਣ-ਪਛਾਤੇ ਨੌਜਵਾਨਾਂ ਨੇ ਗੋ-ਲੀ-ਆਂ ਚਲਾ ਦਿੱਤੀਆਂ। 4 ਗੋ-ਲੀ-ਆਂ ਸਿੱਧੀਆਂ ਜੱਜਬੀਰ ਉਤੇ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਤਿੰਨ ਉਸ ਨੂੰ ਲੱਗ ਗਈਆਂ ਅਤੇ ਇੱਕ ਗੋ-ਲੀ ਉਸ ਨੂੰ ਛੂਹ ਕੇ ਲੰਘ ਲੱਗੀ। ਜਿਸ ਕਾਰਨ ਜੱਜਬੀਰ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪਰ ਫਿਰ ਵੀ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਗੁਆਂਢੀਆਂ ਨਾਲ ਸੀ ਪੁਰਾਣੀ ਰੰ-ਜਿ-ਸ਼

ਅੱਗੇ ਅਮਨ ਨੇ ਦੱਸਿਆ ਕਿ ਉਸ ਦੀ ਗੁਆਂਢੀਆਂ ਨਾਲ ਪੁਰਾਣੀ ਰੰ-ਜਿ-ਸ਼ ਚੱਲ ਰਹੀ ਸੀ। ਗੁਆਂਢੀਆਂ ਦੇ ਬੇਟੇ ਦੀ ਦੁਰ-ਘਟਨਾ ਵਿੱਚ ਮੌ-ਤ ਹੋ ਗਈ ਸੀ, ਪਰ ਉਹ ਸੋਚਦੇ ਸਨ ਕਿ ਉਨ੍ਹਾਂ ਨੇ ਉਸ ਨੂੰ ਮਾ-ਰਿ-ਆ ਹੈ। ਉਨ੍ਹਾਂ ਨੇ ਜੱਜਬੀਰ ਨੂੰ ਕਈ ਵਾਰ ਜਾ-ਨੋਂ ਮਾ-ਰ-ਨ ਦੀਆਂ ਧ-ਮ-ਕੀ-ਆਂ ਵੀ ਦਿੱਤੀਆਂ ਸਨ। ਜਦੋਂ ਕਿ ਗੋ-ਲੀ-ਆਂ ਚਲਾਉਣ ਵਾਲਿਆਂ ਦੇ ਚਿਹਰੇ ਢਕੇ ਹੋਏ ਸਨ।

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਜਾਂਚ

ਇਸ ਮਾਮਲੇ ਸਬੰਧੀ ਥਾਣਾ ਘਰਿੰਡਾ ਦੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ CCTV ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *