ਉੱਤਰ ਪ੍ਰਦੇਸ਼ (UP) ਦੇ ਏਟਾ ਵਿੱਚ ਮੈਡੀਕਲ ਦੀ ਤਿਆਰੀ ਕਰ ਰਹੀ 21 ਸਾਲ ਉਮਰ ਦੀ ਵਿਦਿਆਰਥਣ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਸ ਨੇ ਇੱਕ ਸਾਲ ਕੋਟਾ ਵਿੱਚ ਰਹਿ ਕੇ ਪੜ੍ਹਾਈ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਘਰ ਵਾਪਸ ਆ ਕੇ ਸੈਲਫ ਸਟੱਡੀ ਕਰ ਰਹੀ ਸੀ।
ਐਤਵਾਰ ਦੀ ਰਾਤ ਨੂੰ ਵਿਦਿਆਰਥਣ ਨੇ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਧਾ ਸੀ। ਇਸ ਤੋਂ ਬਾਅਦ ਉਹ ਕਮਰੇ ਵਿੱਚ ਸੌਂ ਗਈ ਸੀ। ਉਸ ਦਾ ਕਮਰਾ ਘਰ ਦੀ ਚੌਥੀ ਮੰਜ਼ਿਲ ਉਤੇ ਸੀ। ਸੋਮਵਾਰ ਸਵੇਰੇ ਜਦੋਂ ਉਹ ਕਾਫੀ ਦੇਰ ਤੱਕ ਹੇਠਾਂ ਨਹੀਂ ਆਈ ਤਾਂ ਪਰਿਵਾਰਕ ਮੈਂਬਰ ਉਸ ਨੂੰ ਦੇਖਣ ਲਈ ਉਸ ਦੇ ਕਮਰੇ ਵਿਚ ਗਏ।
ਜਦੋਂ ਕਈ ਵਾਰ ਖੜਕਾਉਣ ਉਤੇ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰਾਂ ਨੇ ਖਿੜਕੀ ਵਿਚੋਂ ਦੇਖਿਆ ਤਾਂ ਦੁਪੱਟੇ ਦੀ ਫਾ-ਹੀ, ਪਾ ਪੱ-ਖੇ ਨਾਲ ਧੀ ਦੀ ਦੇਹ ਲ-ਟ-ਕ ਰਹੀ ਸੀ। ਧੀ ਨੂੰ ਇਸ ਹਾਲ ਵਿਚ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਰੌ-ਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਨੂੰ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਵਿਦਿਆਰਥਣ ਦੀ ਦੇਹ ਨੂੰ ਹੇਠਾਂ ਉਤਾਰਿਆ। ਜਿਸ ਤੋਂ ਬਾਅਦ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਇਹ ਮਾਮਲਾ ਏਟਾ ਦੇ ਕੋਤਵਾਲੀ ਨਗਰ ਇਲਾਕੇ ਦੀ ਸਿਵਲ ਲਾਈਨਜ਼ ਕਲੋਨੀ ਦਾ ਹੈ।
ਸਾਲ 2023 ਵਿੱਚ ਘਰ ਪਰਤੀ ਸੀ, ਖੁਸ਼ੀ
ਮ੍ਰਿਤਕ ਵਿਦਿਆਰਥਣ ਦੀ ਪਹਿਚਾਣ, ਨਾਮ ਖੁਸ਼ੀ ਉਮਰ 21 ਸਾਲ ਦੇ ਰੂਪ ਵਜੋਂ ਹੋਈ ਹੈ। ਖੁਸ਼ੀ ਸਾਲ 2022 ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਕੋਟਾ ਗਈ ਸੀ। ਇਸ ਤੋਂ ਬਾਅਦ ਉਹ 2023 ਵਿੱਚ ਏਟਾ ਵਾਪਸ ਆ ਗਈ। ਉਦੋਂ ਤੋਂ ਉਹ ਘਰ ਵਿੱਚ ਹੀ ਪੜ੍ਹ ਰਹੀ ਸੀ।
ਇਸ ਮਾਮਲੇ ਬਾਰੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਦਿਆਰਥਣ ਸਰਕਾਰੀ ਕਾਲਜ ਵਿੱਚ ਦਾਖ਼ਲਾ ਨਾ ਮਿਲਣ ਕਾਰਨ ਪ੍ਰੇ-ਸ਼ਾ-ਨ ਰਹਿੰਦੀ ਸੀ। ਪਰ ਉਸ ਨੇ ਇਸ ਬਾਰੇ ਕਦੇ ਗੱਲ ਨਹੀਂ ਕੀਤੀ। ਨਾ ਹੀ ਉਸ ਨੇ ਕਦੇ ਉਨ੍ਹਾਂ ਨੂੰ ਪੜ੍ਹਾਈ ਨਾਲ ਜੁੜੀ ਕੋਈ ਗੱਲ ਦੱਸੀ। ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਧੀ ਇੰਨੀ ਪ੍ਰੇ-ਸ਼ਾ-ਨ ਹੈ ਤਾਂ ਅਸੀਂ ਉਸ ਨੂੰ ਸਮਝਾ ਦਿੰਦੇ।
ਪਿਤਾ ਨੇ ਕਿਹਾ- ਖੁਸ਼ੀ ਆਪਣੇ ਜਨਮਦਿਨ ਦੀ ਪਾਰਟੀ ਦੀ ਕਰ ਰਹੀ ਸੀ ਤਿਆਰੀ
ਇਸ ਮੌਕੇ ਖੁਸ਼ੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਧੀ ਦਾ ਜਨਮਦਿਨ 12 ਅਪ੍ਰੈਲ ਨੂੰ ਹੈ। ਉਹ ਘਰ ਵਿੱਚ ਜਨਮ ਦਿਨ ਦੀ ਪਾਰਟੀ ਕਰਨ ਦੀ ਗੱਲ ਕਰ ਰਹੀ ਸੀ। ਇਸ ਤੋਂ ਬਾਅਦ ਉਹ ਆਪਣੀ ਭੂਆ ਨਾਲ ਵੈਸ਼ਨੋ ਦੇਵੀ ਦਰਸ਼ਨਾਂ ਲਈ ਜਾਣ ਲਈ ਕਹਿ ਰਹੀ ਸੀ। ਹੋਲੀ ਉਤੇ ਵੀ ਉਹ ਸਾਰਿਆਂ ਨਾਲ ਰੰਗ ਖੇਡੀ ਸੀ।
ਜਦੋਂ ਘਰ ਵਿਚ ਮਹਿਮਾਨ ਆਉਂਦੇ ਸਨ ਤਾਂ ਉਨ੍ਹਾਂ ਨਾਲ ਵੀ ਉਹ ਹੱਸ ਕੇ ਗੱਲਾਂ ਕਰਦੀ ਸੀ। ਐਤਵਾਰ ਨੂੰ ਵੀ ਉਸ ਨੇ ਸਾਡੇ ਨਾਲ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਸੀ। ਉਸ ਨੂੰ ਦੇਖ ਕੇ ਤਾਂ ਲੱਗਦਾ ਹੀ ਨਹੀਂ ਸੀ ਕਿ ਉਹ ਕਿਸੇ ਗੱਲ ਤੋਂ ਚਿੰਤਤ ਹੈ।
ਪਿਤਾ ਨੇ ਦੱਸਿਆ ਕਿ ਮੇਰੀ ਧੀ ਸਾਨੂੰ ਕੁਝ ਕਹੇ ਬਿਨਾਂ ਹੀ ਚਲੀ ਗਈ
ਉਹ ਮੈਨੂੰ ਬੱਸ ਇੱਕੋ ਗੱਲ ਕਹਿੰਦੀ ਸੀ, ਪਾਪਾ, ਹੁਣੇ ਮੇਰੇ ਲਈ ਮੁੰਡਾ ਨਾ ਲੱਭਣਾ। ਮੈਨੂੰ 25 ਸਾਲ ਦਾ ਹੋ ਜਾਣ ਦਿਓ, ਮੈਨੂੰ ਨੌਕਰੀ ਮਿਲ ਜਾਣ ਦਿਓ। ਉਸ ਤੋਂ ਬਾਅਦ ਵਿਆਹ ਦੀ ਗੱਲ ਕਰਨਾ। ਖੁਸ਼ੀ ਦੇ ਪਿਤਾ ਨੇ ਅੱਗੇ ਕਿਹਾ, ਮੇਰੀ ਬੇਟੀ ਨੇ ਹਾਈ ਸਕੂਲ-ਇੰਟਰ ਵਿਚ ਬਹੁਤ ਚੰਗੇ ਅੰਕ ਪ੍ਰਾਪਤ ਕੀਤੇ ਸਨ। ਉਹ ਪੜ੍ਹਾਈ ਵਿੱਚ ਟਾਪਰ ਸੀ। ਉਹ ਪੜ੍ਹਾਈ ਵਿਚ ਹਮੇਸ਼ਾ ਮੋਹਰੀ ਰਹੀ ਹੈ।
ਪਰ ਪਤਾ ਨਹੀਂ ਉਸ ਨੂੰ ਸਰਕਾਰੀ ਕਾਲਜ ਕਿਉਂ ਨਹੀਂ ਮਿਲ ਰਿਹਾ ਸੀ। ਜੇਕਰ ਖੁਸ਼ੀ ਨੇ ਸਾਨੂੰ ਕਦੇ ਕੁਝ ਦੱਸਿਆ ਹੁੰਦਾ ਤਾਂ ਅਸੀਂ ਉਸ ਦੀ ਮਦਦ ਜ਼ਰੂਰ ਕਰਦੇ। ਉਹ ਸਾਨੂੰ ਬਿਨਾਂ ਕੁਝ ਕਹੇ ਇੰਨੀ ਦੂਰ ਚਲੀ ਗਈ।