ਪਲਵਲ (ਹਰਿਆਣਾ) ਵਿਚ ਬੁੱਧਵਾਰ ਨੂੰ ਇਕ ਪਤੀ ਨੇ ਨਾ-ਜਾ-ਇ-ਜ਼ ਸਬੰਧਾਂ ਕਾਰਨ ਆਪਣੀ 29 ਸਾਲ ਉਮਰ ਦੀ ਪਤਨੀ ਦਾ ਗ-ਲਾ, ਘੁੱ-ਟ ਕੇ ਕ-ਤ-ਲ ਕਰ ਦਿੱਤਾ। ਦੋਸ਼ ਹੈ ਕਿ ਦੋਸ਼ੀ ਪਤੀ ਦੇ ਕਿਸੇ ਹੋਰ ਔਰਤ ਨਾਲ ਨਾ-ਜਾ-ਇ-ਜ਼ ਸਬੰਧ ਸਨ। ਜਦੋਂ ਉਸ ਦੀ ਪਤਨੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਦਾ ਕ-ਤ-ਲ ਕਰ ਦਿੱਤਾ ਗਿਆ।
ਇਸ ਮਾਮਲੇ ਵਿਚ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਉਤੇ ਥਾਣਾ ਸਿਟੀ ਦੀ ਪੁਲਿਸ ਨੇ ਪਤੀ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੋ ਧੀਆਂ ਦਾ ਪਿਤਾ ਹੈ ਓਮਪ੍ਰਕਾਸ਼
ਇਸ ਮਾਮਲੇ ਬਾਰੇ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਐਨ. ਆਈ. ਟੀ. (ਫਰੀਦਾਬਾਦ) ਦੀ ਰਾਹੁਲ ਕਲੋਨੀ ਦੇ ਰਹਿਣ ਵਾਲੇ ਰਾਜ ਕੁਮਾਰ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਨੇ ਆਪਣੀ ਭੈਣ ਊਸ਼ਾ ਦਾ ਵਿਆਹ ਕਰੀਬ 10 ਸਾਲ ਪਹਿਲਾਂ ਪੰਚਵਟੀ ਕਾਲੋਨੀ ਦੇ ਰਹਿਣ ਵਾਲੇ ਓਮਪ੍ਰਕਾਸ਼ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦੀ ਭੈਣ ਨੇ ਦੋ ਧੀਆਂ ਨੂੰ ਜਨਮ ਦਿੱਤਾ, ਵੱਡੀ ਧੀ ਤਿੰਨ ਸਾਲ ਦੀ ਅਤੇ ਛੋਟੀ ਧੀ ਛੇ ਮਹੀਨੇ ਦੀ ਹੈ।
ਬੁੱਧਵਾਰ ਸਵੇਰੇ ਕਰੀਬ ਸਾਢੇ ਛੇ ਵਜੇ ਉਸ ਦੇ ਜੀਜਾ ਓਮਪ੍ਰਕਾਸ਼ ਦਾ ਫੋਨ ਆਇਆ ਕਿ ਊਸ਼ਾ ਦੀ ਮੌ-ਤ ਹੋ ਗਈ ਹੈ। ਜਦੋਂ ਉਹ ਪਰਿਵਾਰ ਸਮੇਤ ਮੌਕੇ ਉਤੇ ਪਹੁੰਚਿਆ ਤਾਂ ਉਸ ਦੀ ਭੈਣ ਊਸ਼ਾ ਮ੍ਰਿਤਕ ਹਾਲ ਵਿਚ ਪਈ ਸੀ। ਉਸ ਨੇ ਸ਼ਿਕਾਇਤ ਵਿਚ ਅੱਗੇ ਕਿਹਾ ਕਿ ਜੀਜਾ ਓਮਪ੍ਰਕਾਸ਼ ਦੇ ਕਿਸੇ ਹੋਰ ਔਰਤ ਨਾਲ ਨਾ-ਜਾ-ਇ-ਜ਼ ਸਬੰਧ ਹਨ।
ਪੂਰੇ ਪਰਿਵਾਰ ਉਤੇ ਲੱਗੇ ਗੰਭੀਰ ਦੋਸ਼
ਅੱਗੇ ਸ਼ਿਕਾਇਤ ਵਿਚ ਊਸ਼ਾ ਦੇ ਭਰਾ ਨੇ ਦੋਸ਼ ਲਗਾਇਆ ਹੈ ਕਿ ਓਮਪ੍ਰਕਾਸ਼ ਦੇ ਪਿਤਾ ਸ਼ਿਆਮਲਾਲ, ਭਰਾ ਜੈਪ੍ਰਕਾਸ਼ ਅਤੇ ਉਸ ਦੀ ਪਤਨੀ ਆਰਤੀ ਨੂੰ ਵੀ ਪਤਾ ਸੀ ਅਤੇ ਉਹ ਗਲਤ ਕੰਮਾਂ ਵਿਚ ਉਸ ਦਾ ਸਾਥ ਦਿੰਦੇ ਸਨ।
ਸ਼ਿਕਾਇਤ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਵਿਆਹ ਦੇ 10 ਸਾਲ ਬਾਅਦ ਵੀ ਪਤੀ ਓਮਪ੍ਰਕਾਸ਼ ਊਸ਼ਾ ਦੀ ਕੁੱ-ਟ-ਮਾ-ਰ ਕਰਦਾ ਸੀ। ਉਹ ਪਲਵਲ ਵਿਚ ਇਕ ਹੋਰ ਔਰਤ ਨਾਲ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ, ਜਿਸ ਕਾਰਨ ਉਸ ਦੀ ਭੈਣ ਆਪਣੇ ਪੇਕੇ ਘਰ ਰਹਿ ਰਹੀ ਸੀ। 31 ਮਾਰਚ ਨੂੰ ਓਮਪ੍ਰਕਾਸ਼ ਉਸ ਦੀ ਭੈਣ ਨੂੰ ਪਲਵਲ ਲੈ ਆਇਆ ਅਤੇ ਬੁੱਧਵਾਰ ਸਵੇਰੇ ਉਸ ਦਾ ਗ-ਲਾ, ਘੁੱ-ਟ ਕੇ ਕ-ਤ-ਲ ਕਰ ਦਿੱਤਾ।