ਪੰਜਾਬ ਵਿਚ ਨਕੋਦਰ ਤੋਂ ਮਹਿਤਪੁਰ ਰੋਡ ਉਤੇ ਬੀਤੀ ਰਾਤ ਇਕ ਦੁਖ-ਦਾਈ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ ਦੁਬਈ ਤੋਂ ਪਰਤੇ ਨੌਜਵਾਨ ਦੀ ਮੌ-ਤ ਹੋ ਗਈ। ਮਿ੍ਤਕ ਨੌਜਵਾਨ ਦੀ ਪਹਿਚਾਣ ਚੰਦਰ ਮੋਹਨ ਉਮਰ 33 ਸਾਲ ਪੁੱਤਰ ਰਾਮ ਆਸਰਾ ਵਾਸੀ ਮੁਹੱਲਾ ਗੌਂਸ ਨਕੋਦਰ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਚੰਦਰ ਮੋਹਨ ਕਰੀਬ ਡੇਢ ਮਹੀਨਾ ਪਹਿਲਾਂ ਦੁਬਈ ਤੋਂ ਪੰਜਾਬ ਆਇਆ ਸੀ।
ਕੱਲ੍ਹ ਸ਼ਾਮ ਨੂੰ ਉਹ ਆਪਣੇ ਦੋਸਤ ਨੂੰ ਮਿਲਣ ਲਈ ਮੁਹੱਲਾ ਗੁਰੂ ਰਵਿਦਾਸਪੁਰਾ ਨਕੋਦਰ ਗਿਆ ਸੀ ਅਤੇ ਰਾਤ ਕਰੀਬ 10:40 ਵਜੇ ਉਹ ਆਪਣੇ ਦੋਸਤ ਨੂੰ ਮਿਲ ਕੇ ਮੋਟਰਸਾਈਕਲ ਉਤੇ ਘਰ ਨੂੰ ਚੱਲ ਪਿਆ ਸੀ। ਪਰ ਰਾਤ 12 ਵਜੇ ਤੱਕ ਉਹ ਘਰ ਨਹੀਂ ਆਇਆ। ਅਸੀਂ ਉਸ ਦੀ ਕਾਫੀ ਭਾਲ ਕੀਤੀ।ਰਾਤ ਕਰੀਬ 1.30 ਵਜੇ ਨਕੋਦਰ ਤੋਂ ਮਹਿਤਪੁਰ ਰੋਡ ਉਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਉਸ ਦੀ ਦੇਹ ਪਈ ਮਿਲੀ।
ਉਸ ਦੇ ਮੱਥੇ ਉਤੇ ਗੰਭੀਰ ਸੱ-ਟਾਂ ਦੇ ਨਿਸ਼ਾਨ ਸਨ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਉਸ ਦੀ ਦੇਹ ਨੂੰ ਸਿਵਲ ਹਸਪਤਾਲ ਨਕੋਦਰ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਭਰਾ ਚੰਦਰ ਮੋਹਨ ਦੀ ਮੌ-ਤ ਕਿਸੇ ਅਣ-ਪਛਾਤੇ ਵਾਹਨ ਦੇ ਡਰਾਈਵਰ ਵਲੋਂ ਤੇਜ ਸਪੀਡ ਅਤੇ ਲਾਪ੍ਰਵਾਹੀ ਕਾਰਨ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾ-ਰ ਦੇਣ ਕਾਰਨ ਹੋਈ ਹੈ। ਜਾਣਕਾਰੀ ਦਿੰਦਿਆਂ ਸਿਟੀ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਮੇਸ਼ ਕੁਮਾਰ ਦੇ ਬਿਆਨਾਂ ਉਤੇ ਅਣ-ਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।