ਮੋਟਰਸਾਇਕਲ ਉਤੇ ਦਵਾਈ ਲੈਣ ਲਈ ਜਾ ਰਹੇ, 2 ਦੋਸਤਾਂ ਨਾਲ ਵਾਪਰਿਆ ਹਾਦਸਾ, ਦੋਵਾਂ ਨੇ ਤੋੜਿਆ ਦਮ, ਦੋ ਘਰਾਂ ਵਿਚ ਛਾਇਆ ਮਾਤਮ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿਚ ਮੋਟਰਸਾਈਕਲ ਉਤੇ ਜਾ ਰਹੇ ਦੋ ਦੋਸਤਾਂ ਨਾਲ ਦੁਖ-ਦਾਈ ਹਾਦਸਾ ਵਾਪਰ ਗਿਆ। ਸ਼ਫਰ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖਤ ਨਾਲ ਟਕਰਾਉਣ ਕਾਰਨ ਦੋਵਾਂ ਦੀ ਮੌ-ਤ ਹੋ ਗਈ। ਦੋਵੇਂ ਦੋਸਤ ਪੰਡੋਰੀ ਰੋਡ ਉਤੇ ਸਥਿਤ ਵੱਖੋ ਵੱਖ ਪਿੰਡਾਂ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਵਿਆਹੁਤਾ ਅਤੇ ਦੋ ਛੋਟੇ ਜੁਆਕਾਂ ਦਾ ਪਿਤਾ ਸੀ। ਪੁਲਿਸ ਨੇ ਦੋਵੇਂ ਦੇਹਾਂ ਨੂੰ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਉਮਰ ਕਰੀਬ 26 ਸਾਲ ਵਾਸੀ ਜੱਟੂਵਾਲ ਅਤੇ ਉਸ ਦਾ ਦੋਸਤ ਸੰਦੀਪ ਕੁਮਾਰ ਵਾਸੀ ਪਿੰਡ ਕਰਵਾਲ ਦਵਾਈ ਲੈਣ ਲਈ ਘਰੋਂ ਗਏ ਸਨ, ਜਦੋਂ ਉਹ ਪਿੰਡ ਲਖਨਪਾਲ ਕੋਲ ਪਹੁੰਚੇ ਤਾਂ ਉਨ੍ਹਾਂ ਦਾ ਤੇਜ਼ ਸਪੀਡ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਿਆ।

ਰਾਹਗੀਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ

ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਮੋਟਰਸਾਈਕਲ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ। ਰਾਹਗੀਰ ਲੋਕਾਂ ਨੇ ਤੁਰੰਤ ਦੋਵੇਂ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਬੱਬਰੀ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਪਰ ਲਵਪ੍ਰੀਤ ਸਿੰਘ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਦਮ ਤੋੜ ਦਿੱਤਾ।

ਜਦੋਂ ਕਿ ਸੰਦੀਪ ਕੁਮਾਰ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਜਿੱਥੇ ਸੰਦੀਪ ਕੁਮਾਰ ਉਮਰ 30 ਸਾਲ ਨੂੰ ਵੀ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੁਮਾਰ ਦੇ ਦੋ ਛੋਟੇ ਪੁੱਤਰ ਹਨ ਜਦੋਂ ਕਿ ਲਵਪ੍ਰੀਤ ਸਿੰਘ ਦਾ ਵਿਆਹ ਨਹੀਂ ਹੋਇਆ ਸੀ। ਇਸ ਹਾਦਸੇ ਕਾਰਨ ਏਰੀਏ ਦੇ ਲੋਕਾਂ ਵਿੱਚ ਸੋਗ ਦਾ ਮਾਹੌਲ ਹੈ।

Leave a Reply

Your email address will not be published. Required fields are marked *