ਰੇਲ ਦੀ ਲਾਇਨ ਉਤੇ, 2 ਵਿਆਕਤੀਆਂ ਨਾਲ ਵਾਪਰਿਆ ਦੁ-ਖ-ਦ ਹਾਦਸਾ, ਦੋਵਾਂ ਨੇ ਤਿਆਗੇ ਪ੍ਰਾਣ, ਸਾਹਮਣੇ ਆਇਆ ਇਹ ਕਾਰਨ

Punjab

ਖੰਨਾ (ਪੰਜਾਬ) ਦੇ ਲਲਹੇੜੀ ਰੋਡ ਰੇਲਵੇ ਪੁਲ ਨੇੜੇ ਰੇਲ-ਗੱਡੀ ਦੀ ਲ-ਪੇ-ਟ ਵਿਚ ਆਉਣ ਕਾਰਨ ਦੋ ਵਿਅਕਤੀਆਂ ਦੀ ਮੌ-ਤ ਹੋ ਗਈ। ਤਿੰਨ ਲੋਕਾਂ ਨੇ ਭੱਜ ਕੇ ਆਪਣੇ ਆਪ ਨੂੰ ਬਚਾ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਰੇਲਵੇ ਲਾਈਨਾਂ ਉਤੇ ਬੈਠ ਕੇ ਸ਼-ਰਾ-ਬ ਪੀ ਰਹੇ ਸਨ। ਇਸ ਦੌਰਾਨ ਜਦੋਂ ਮਾਲ ਗੱਡੀ ਆ ਗਈ ਤਾਂ ਉਨ੍ਹਾਂ ਨੂੰ ਟਰੇਨ ਦੇ ਹਾਰਨ ਜਾਂ ਰਾਹਗੀਰਾਂ ਦੀ ਆਵਾਜ਼ ਵੀ ਸੁਣਾਈ ਨਹੀਂ ਦਿੱਤੀ। ਇਸ ਦੌਰਾਨ ਦੋ ਵਿਅਕਤੀ ਟਰੇਨ ਹੇ-ਠਾਂ ਆ ਗਏ। ਮ੍ਰਿਤਕਾਂ ਦੀ ਪਹਿਚਾਣ ਸਤਪਾਲ ਉਮਰ 58 ਸਾਲ ਅਤੇ ਪ੍ਰਵੀਨ ਉਮਰ 38 ਸਾਲ ਆਜ਼ਾਦ ਨਗਰ ਖੰਨਾ ਦੇ ਰਹਿਣ ਵਾਲਿਆਂ ਦੇ ਰੂਪ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਸਤਪਾਲ ਮਿਸਤਰੀ ਸੀ ਅਤੇ ਪ੍ਰਵੀਨ ਉਸ ਨਾਲ ਮਜ਼ਦੂਰੀ ਕਰਦਾ ਸੀ। ਇਹ ਦੋਵੇਂ ਇਕੱਠੇ ਕੰਮ ਕਰਦੇ ਸਨ ਅਤੇ ਇਸੇ ਇਲਾਕੇ ਵਿਚ ਰਹਿੰਦਾ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਵੀਨ ਦੇ ਭਰਾ ਅਨਿਲ ਕੁਮਾਰ ਨੇ ਦੱਸਿਆ ਕਿ ਪ੍ਰਵੀਨ ਵੀਰਵਾਰ ਸਵੇਰੇ ਘਰੋਂ ਗਿਆ ਤਾਂ ਵਾਪਸ ਨਹੀਂ ਆਇਆ। ਰਾਤ ਨੂੰ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਅਸੀਂ ਸਤਪਾਲ ਦੇ ਘਰ ਦੇਖਣ ਲਈ ਗਏ ਤਾਂ ਉਹ ਵੀ ਨਹੀਂ ਮਿਲਿਆ। ਪਰਿਵਾਰਕ ਮੈਂਬਰ ਸਾਰੀ ਰਾਤ ਉਨ੍ਹਾਂ ਦੀ ਭਾਲ ਕਰਦੇ ਰਹੇ।

ਇਕੱਠੇ ਕੰਮ ਕਰਦੇ ਸਨ ਦੋਵੇਂ ਮ੍ਰਿਤਕ

ਸ਼ੁੱਕਰਵਾਰ ਨੂੰ ਸਵੇਰੇ ਰੇਲਵੇ ਲਾਈਨਾਂ ਨੇੜੇ ਪਤਾ ਲੱਗਿਆ ਕਿ ਬੀਤੀ ਰਾਤ ਦੋ ਵਿਅਕਤੀ ਰੇਲ-ਗੱਡੀ ਹੇ-ਠਾਂ ਆ ਗਏ ਹਨ। ਜਦੋਂ ਉਸ ਨੇ ਰੇਲਵੇ ਪੁਲਿਸ ਕੋਲ ਜਾ ਕੇ ਪੁੱਛ ਗਿੱਛ ਕੀਤੀ ਤਾਂ ਫੋਟੋ ਤੋਂ ਦੋਵਾਂ ਦੀ ਪਹਿਚਾਣ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਰੇਲਵੇ ਲਾਈਨ ਉਤੇ ਕੁਝ ਲੋਕ ਸ਼-ਰਾ-ਬ ਪੀ ਰਹੇ ਸਨ। ਇਹ ਸਾਰੇ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ (ਡੀਐਫਸੀਸੀ) ਲਾਈਨ ਉਤੇ ਬੈਠੇ ਸਨ, ਜੋ ਮਾਲ ਗੱਡੀਆਂ ਦੇ ਲਈ ਵਿਸ਼ੇਸ਼ ਬਣਾਈ ਗਈ ਹੈ। ਉਦੋਂ ਹੀ ਇਕ ਮਾਲ ਗੱਡੀ ਆਈ ਅਤੇ ਦੋ ਲੋਕਾਂ ਨੂੰ ਟੱਕਰ ਮਾ-ਰ ਦਿੱਤੀ। ਬਾਕੀ ਤਿੰਨਾਂ ਨੇ ਭੱਜ ਕੇ ਆਪਣੇ ਆਪ ਨੂੰ ਬਚਾ ਲਿਆ।

ਰਾਹਗੀਰ ਨੇ ਰੇਲਵੇ ਪੁਲਿਸ ਨੂੰ ਦਿੱਤੀ ਸੂਚਨਾ

ਜੀ. ਆਰ. ਪੀ. ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਕਿਸੇ ਰਾਹਗੀਰ ਨੇ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਦੋ ਦੇਹਾਂ ਟਰੈਕ ਉਤੇ ਪਈਆਂ ਹਨ। ਅਣ-ਗਹਿਲੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਸਬੰਧੀ ਥਾਣਾ ਨਿਊ ਖੰਨਾ ਦੇ ਕਿਸੇ ਅਧਿਕਾਰੀ ਨੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਜਦੋਂ ਕਿ ਅਜਿਹੇ ਹਾਦ-ਸਿਆਂ ਵਿੱਚ ਰੇਲ ਗੱਡੀ ਦਾ ਡਰਾਈਵਰ ਜਾਂ ਗਾਰਡ ਸਬੰਧਤ ਸਟੇਸ਼ਨ ਮਾਸਟਰ ਨੂੰ ਸੂਚਿਤ ਕਰਦਾ ਹੈ ਅਤੇ ਫਿਰ ਸਟੇਸ਼ਨ ਮਾਸਟਰ ਇੱਕ ਮੈਮੋ ਦੇ ਰਾਹੀਂ ਰੇਲਵੇ ਪੁਲਿਸ ਨੂੰ ਸੂਚਿਤ ਕਰਦਾ ਹੈ।

ਪਰ ਇਸ ਦੇ ਬਾਵਜੂਦ ਜੀ. ਆਰ. ਪੀ. ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਆਪਣੀ ਡਿਊਟੀ ਨਿਭਾਈ। ਦੋਵਾਂ ਦੇਹਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ। ਪਰ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਦੀ ਪਹਿਚਾਣ ਸ਼ੁੱਕਰਵਾਰ ਸਵੇਰੇ ਹੀ ਹੋ ਸਕੀ। ਰੇਲਵੇ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਪੋਸਟ ਮਾਰਟਮ ਤੋਂ ਬਾਅਦ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

Leave a Reply

Your email address will not be published. Required fields are marked *