ਨੌਜਵਾਨ ਨੇ, ਕੰਪਨੀ ਮੈਨੇਜਰ ਮਹਿਲਾ ਦੋਸਤ ਉਤੇ ਕੀਤਾ ਵਾਰ, ਜਖਮੀਂ ਲੜਕੀ ਨੇ ਤਿਆਗੇ ਪ੍ਰਾਣ, ਫ-ਰਾ-ਰ ਹੋਣ ਸਮੇਂ ਦੋਸ਼ੀ ਨਾਲ ਹਾਦਸਾ, ਹਾਲ ਗੰਭੀਰ

Punjab

ਜਿਲ੍ਹਾ ਮੋਹਾਲੀ (ਪੰਜਾਬ) ਵਿਚ ਇਕ ਪ੍ਰੇ-ਮੀ ਨੇ ਆਪਣੀ ਪ੍ਰੇ-ਮਿ-ਕਾ ਦਾ ਗ-ਲ ਉਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਹੈ। ਇਸ ਤੋਂ ਬਾਅਦ ਉਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਕਾਰ ਨੂੰ ਲੈ ਕੇ ਫਰਾਰ ਗਿਆ। ਇਸੇ ਦੌਰਾਨ ਉਹ ਅੱਗੇ ਜਾ ਕੇ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿੱਚ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿਚ ਉਸ ਦੇ ਗੰਭੀਰ ਸੱ-ਟਾਂ ਲੱਗ ਗਈਆਂ ਹਨ।

ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਹਾਦਸੇ ਦੀ ਸੂਚਨਾ ਮਿਲਣ ਉਤੇ ਹਰਿਆਣਾ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਕਾਰ ਵਿਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ਉਤੇ ਉਨ੍ਹਾਂ ਨੂੰ ਫੋਨ ਕੀਤਾ। ਜਦੋਂ ਪਰਿਵਾਰ ਨੇ ਘਰ ਜਾ ਕੇ ਦੇਖਿਆ ਤਾਂ ਉਥੇ ਲੜਕੀ ਦੀ ਦੇਹ ਪਈ ਸੀ। ਇਸ ਘ-ਟ-ਨਾ ਸਮੇਂ ਲੜਕੀ ਘਰ ਵਿਚ ਇਕੱਲੀ ਸੀ। ਉਸ ਦੀ ਪਹਿਚਾਣ ਏਕਤਾ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ। ਉਹ ਇਕ ਕੰਪਨੀ ਵਿਚ ਜਨਰਲ ਮੈਨੇਜਰ ਸੀ।

ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਛੋਟੇ ਭਰਾ ਰੋਹਿਤ ਦੀ ਸ਼ਿਕਾਇਤ ਉਤੇ ਅਨਸ ਕੁਰੈਸ਼ੀ ਵਾਸੀ ਮੁਰਾਦਾਬਾਦ (ਯੂ.ਪੀ.) ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਉਹ ਚੰਡੀਗੜ੍ਹ ਦੇ ਸੈਕਟਰ-38 ਵਿੱਚ ਢਾਬਾ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ 4 ਸਾਲ ਤੋਂ ਰਿਲੇਸ਼ਨ-ਸ਼ਿਪ ਵਿਚ ਸਨ।

ਇਸ ਮਾਮਲੇ ਸਬੰਧੀ ਸੂਤਰਾਂ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਝ-ਗ-ੜਾ ਹੋਇਆ ਸੀ। ਇਸ ਤੋਂ ਬਾਅਦ ਦੋਸ਼ੀ ਨੇ ਉਸ ਦੀ ਗਰ-ਦਨ ਦੇ ਸੱਜੇ ਪਾਸੇ ਕਿਸੇ ਤਿੱਖੀ ਚੀਜ ਨਾਲ ਵਾਰ ਕਰ ਦਿੱਤਾ।

ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ ਪਰਿਵਾਰ

ਮ੍ਰਿਤਕ ਏਕਤਾ ਆਪਣੇ ਛੋਟੇ ਭਰਾ ਰੋਹਿਤ, ਭਰਜਾਈ ਅਤੇ ਵਿਧਵਾ ਮਾਂ ਨਾਲ ਸੈਕਟਰ-125 ਸੰਨੀ ਐਨਕਲੇਵ ਦੇ ਏਕਤਾ ਵਿਹਾਰ ਵਿੱਚ ਕਿਰਾਏ ਉਤੇ ਰਹਿ ਰਹੀ ਸੀ। ਪਹਿਲਾਂ ਉਹ ਖਰੜ ਦੇ ਸਵਰਾਜ ਨਗਰ ਵਿੱਚ ਰਹਿੰਦੇ ਸਨ। ਪੰਜ ਮਹੀਨੇ ਪਹਿਲਾਂ ਮਕਾਨ ਵੇਚ ਦਿੱਤਾ ਸੀ। ਇਸ ਤੋਂ ਬਾਅਦ ਇੱਥੇ ਸ਼ਿਫਟ ਹੋ ਗਏ। ਸਾਲ 2020 ਵਿੱਚ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਜਦੋਂ ਕਿ ਉਸ ਦਾ ਵੱਡਾ ਭਰਾ ਸੁਖਚੈਨ ਸਿੰਘ ਮਨੀਮਾਜਰਾ ਵਿਖੇ ਰਹਿੰਦਾ ਹੈ।

ਜਾਣਕਾਰੀ ਦਿੰਦਿਆਂ ਸੁਖਚੈਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਹਾਲੀ ਏਅਰਪੋਰਟ ਦੇ ਨਜ਼ਦੀਕ ਸਥਿਤ ਪਿੰਡ ਝਿਊਰਹੇੜੀ ਵਿਖੇ ਛੋਟੇ ਭਰਾ ਦੇ ਸਹੁਰੇ ਘਰ ਜਗਰਾਤਾ ਸੀ। ਸਾਰਾ ਪਰਿਵਾਰ ਉਥੇ ਗਿਆ ਹੋਇਆ ਸੀ।

ਏਕਤਾ ਦਫ਼ਤਰ ਗਈ ਹੋਈ ਸੀ। ਦੇਰ ਰਾਤ ਦੀ ਸ਼ਿਫਟ ਖਤਮ ਕਰਕੇ ਉਹ ਸਿੱਧਾ ਘਰ ਚਲੀ ਗਈ। ਫਿਰ ਉਸ ਨੇ ਘਰ ਪਹੁੰਚ ਕੇ ਪਰਿਵਾਰ ਨੂੰ ਫੋਨ ਕੀਤਾ। ਇਸ ਤੋਂ ਬਾਅਦ ਪਰਿਵਾਰ ਦੀ ਚਿੰਤਾ ਖਤਮ ਹੋ ਗਈ ਸੀ।

ਭਰਾ ਦਾ ਫੋਨ ਆਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਲੱਗਿਆ ਪਤਾ

ਅੱਗੇ ਸੁਖਚੈਨ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸ ਨੂੰ ਫੋਨ ਆਇਆ। ਫੋਨ ਕਰਨ ਵਾਲੇ ਨੇ ਦੱਸਿਆ ਕਿ ਸ਼ਾਹਬਾਦ ਮਾਰਕੰਡਾ ਤੋਂ ਫੋਨ ਕਰ ਰਿਹਾ ਹੈ। ਉਸ ਨੇ ਕਿਹਾ ਕਿ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਅਜਿਹੇ ਵਿਚ ਉਸ ਨੇ ਉਸ ਨੂੰ ਪੁੱਛਿਆ ਕਿ ਕੀ ਲੜਕੀ ਕਾਰ ਚਲਾ ਰਹੀ ਸੀ। ਉਸ ਨੇ ਦੱਸਿਆ ਕਿ ਨਹੀਂ, ਕਾਰ ਇੱਕ ਲੜਕਾ ਚਲਾ ਰਿਹਾ ਸੀ, ਜੋ ਬੇ-ਹੋ-ਸ਼ ਪਿਆ ਹੈ। ਫਿਰ ਲੜਕੇ ਦੀ ਜੇਬ ਵਿਚੋਂ ਮਿਲੇ ਪਹਿਚਾਣ ਪੱਤਰ ਤੋਂ ਉਸ ਦੀ ਪਹਿਚਾਣ ਅਨਸ ਕੁਰੈਸ਼ੀ ਦੇ ਰੂਪ ਵਜੋਂ ਹੋਈ।

ਗੁਆਂਢੀਆਂ ਨੇ ਦੇਖਿਆ ਘਰ ਵਿਚ ਪਈ ਸੀ ਦੇਹ

ਇਸ ਤੋਂ ਬਾਅਦ ਉਸ ਨੇ ਏਕਤਾ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਸ਼ੱ-ਕ ਹੋਇਆ। ਉਨ੍ਹਾਂ ਨੇ ਆਪਣੇ ਗੁਆਂਢੀਆਂ ਨੂੰ ਏਕਤਾ ਨੂੰ ਦੇਖਣ ਲਈ ਕਿਹਾ। ਜਦੋਂ ਗੁਆਂਢੀ ਘਰ ਪਹੁੰਚੇ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਪਰ ਆਵਾਜ਼ ਲਾਉਣ ਤੇ ਏਕਤਾ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਗੁਆਂਢੀ ਉਪਰਲੀ ਮੰਜ਼ਿਲ ਉਤੇ ਪਹੁੰਚੇ ਤਾਂ ਏਕਤਾ ਮੰਜੇ ਦੇ ਹੇਠਾਂ ਡਿੱਗੀ ਪਈ ਸੀ। ਉਸ ਦੀ ਦੇਹ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਮਿਲੀ। ਫਿਰ ਪਰਿਵਾਰ ਘਰ ਪਹੁੰਚਿਆ।

ਕੱਪੜੇ ਬਦਲ ਕੇ ਪੰਜ ਵਜੇ ਬਾਹਰ ਗਿਆ ਦੋਸ਼ੀ

ਸੁਖਚੈਨ ਨੇ ਦੱਸਿਆ ਕਿ CCTV ਕੈਮਰੇ ਚੈੱਕ ਕਰਨ ਉਤੇ ਪਤਾ ਲੱਗਿਆ ਕਿ ਨੌਜਵਾਨ ਰਾਤ ਕਰੀਬ 2.30 ਵਜੇ ਘਰ ਵਿਚ ਦਾਖਲ ਹੋਇਆ ਸੀ। ਉਹ ਏਕਤਾ ਦੇ ਘਰ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਉੱਥੇ ਪਹੁੰਚਿਆ ਸੀ। ਇਸ ਤੋਂ ਬਾਅਦ ਉਹ ਪੰਜ ਵਜੇ ਉਥੋਂ ਜਾਂਦੇ ਹੋਏ ਨਜ਼ਰ ਆ ਰਿਹਾ ਹੈ। ਦੋਸ਼ੀ ਉਥੋਂ ਆਪਣੇ ਕੱਪੜੇ ਬਦਲ ਕੇ ਗਿਆ।

ਉਸ ਦੇ ਹੱਥ ਵਿੱਚ ਸ਼-ਰਾ-ਬ ਦੀਆਂ ਬੋਤਲਾਂ ਸਨ, ਜੋ ਉਨ੍ਹਾਂ ਦੇ ਘਰ ਵਿਚ ਪਈਆਂ ਸਨ। ਕਿਉਂਕਿ ਛੋਟੇ ਭਰਾ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਨੌਜਵਾਨ ਘਰ ਵਿੱਚ ਰੱਖੀ ਸ਼-ਰਾ-ਬ ਦੀਆਂ ਬੋਤਲਾਂ ਵੀ ਚੋਰੀ ਕਰਕੇ ਨਾਲ ਲੈ ਗਿਆ ਸੀ।

ਬਿਆਨ ਦਰਜ, ਜਾਂਚ ਹੈ ਜਾਰੀ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਖਰੜ ਦੇ ਡੀ. ਐਸ. ਪੀ. ਕਰਨ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਉਤੇ ਦੋਸ਼ੀ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਚੰਡੀਗੜ੍ਹ ਦੇ ਜੀ. ਐਮ. ਸੀ. ਐਚ-32 ਹਸਪਤਾਲ ਵਿੱਚ ਦਾਖ਼ਲ ਹੈ। ਉਸ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਹਾਲਾਂਕਿ ਇਹ ਸਪੱਸ਼ਟ ਹੈ ਕਿ ਮ੍ਰਿਤਕਾ ਅਤੇ ਦੋਸ਼ੀ ਦੋਵੇਂ ਇੱਕ ਦੂਜੇ ਦੇ ਪੁਰਾਣੇ ਜਾਣਕਾਰ ਸਨ। ਦੋਸ਼ੀ ਵੱਲੋਂ ਕ-ਤ-ਲ ਵਿੱਚ ਵਰਤਿਆ ਗਿਆ ਹ-ਥਿ-ਆ-ਰ ਅਜੇ ਤੱਕ ਬਰਾ-ਮਦ ਨਹੀਂ ਹੋਇਆ ਹੈ।

Leave a Reply

Your email address will not be published. Required fields are marked *