ਜਿਲ੍ਹਾ ਬਠਿੰਡਾ (ਪੰਜਾਬ) ਵਿਚ ਗੋਨਿਆਣਾ ਥਾਣਾ ਨੇਹੀਆਂ ਵਾਲਾ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਇੱਕ ਵਿਅਕਤੀ ਨੇ ਫਾਇਰ ਬ੍ਰਿਗੇਡ ਵਿਭਾਗ ਵਿੱਚ ਸਰ-ਕਾਰੀ ਨੌਕਰੀ ਦਿਵਾਉਣ ਦਾ ਝਾਂ-ਸਾ ਦੇ ਕੇ 3.70 ਲੱਖ ਰੁਪਏ ਦੀ ਠੱ-ਗੀ ਮਾ-ਰ ਲਈ। ਉਕਤ ਧੋਖੇ-ਬਾਜ਼ਾਂ ਨੇ ਨਾ ਤਾਂ ਉਸ ਨੂੰ ਨੌਕਰੀ ਦਿਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਕਾਰਨ ਪ੍ਰੇ-ਸ਼ਾ-ਨ ਨੌਜਵਾਨ ਦੇ ਦਾਦੇ ਨੇ ਘਰ ਵਿਚ ਹੀ ਸ-ਲ-ਫਾ-ਸ, ਦੀਆਂ ਗੋ-ਲੀ-ਆਂ ਲੈ ਕੇ ਖੁ-ਦ-ਕੁ-ਸ਼ੀ ਕਰ ਲਈ।
ਇਸ ਮਾਮਲੇ ਸਬੰਧੀ ਮਨਪ੍ਰੀਤ ਸਿੰਘ ਪੁੱਤਰ ਵਕੀਲ ਸਿੰਘ ਵਾਸੀ ਦਾਨ ਸਿੰਘ ਵਾਲਾ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਦਾਦਾ ਜੋਗਿੰਦਰ ਸਿੰਘ ਉਸ ਨੂੰ ਸਰ-ਕਾਰੀ ਨੌਕਰੀ ਦਿਵਾਉਣਾ ਚਾਹੁੰਦਾ ਸੀ, ਜਿਸ ਤਹਿਤ ਉਸ ਦੇ ਦਾਦਾ ਦੀ ਮੁਲਾਕਾਤ ਪਿੰਡ ਕੋਟਭਾਈ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨਾਲ ਹੋਈ। ਹਰਜਿੰਦਰ ਸਿੰਘ ਨੇ ਉਸ ਦੇ ਦਾਦਾ ਜੋਗਿੰਦਰ ਸਿੰਘ ਨੂੰ ਰਾਜ-ਨੀਤਿਕ ਲੋਕਾਂ ਨਾਲ ਜਾਣ-ਪਛਾਣ ਹੋਣ ਦਾ ਵਿਸ਼ਵਾਸ ਦਿਵਾਇਆ। ਇਸ ਰਾਹੀਂ ਉਸ ਨੇ ਉਸ ਦੇ ਪੋਤਰੇ ਮਨਪ੍ਰੀਤ ਸਿੰਘ ਪੁੱਤਰ ਵਕੀਲ ਸਿੰਘ ਨੂੰ ਪੰਜਾਬ ਸਰ-ਕਾਰ ਦੇ ਫਾਇਰ ਬ੍ਰਿਗੇਡ ਵਿਭਾਗ ਵਿੱਚ ਨੌਕਰੀ ਦਿਵਾਉਣ ਲਈ ਕਿਹਾ।
ਉਸ ਨੂੰ ਇਸ ਕੰਮ ਲਈ ਕੁਝ ਰਕਮ ਖਰਚਣ ਲਈ ਵੀ ਕਿਹਾ ਗਿਆ। ਆਪਣੇ ਪੋਤਰੇ ਨੂੰ ਸਰ-ਕਾਰੀ ਨੌਕਰੀ ਦਿਵਾਉਣ ਦੀ ਚਾਹਤ ਵਿਚ ਜੋਗਿੰਦਰ ਸਿੰਘ ਨੇ ਕੋਟਭਾਈ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੂੰ 3.70 ਲੱ-ਖ ਰੁਪਏ ਦੀ ਰਕਮ ਦਿੱਤੀ ਸੀ। ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਹਰਜਿੰਦਰ ਸਿੰਘ ਨੇ ਨਾ ਤਾਂ ਮਨਪ੍ਰੀਤ ਸਿੰਘ ਨੂੰ ਸਰ-ਕਾਰੀ ਨੌਕਰੀ ਦਿਵਾਈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ।
ਇਸ ਪ੍ਰੇ-ਸ਼ਾ-ਨੀ ਦੇ ਕਾਰਨ ਜੋਗਿੰਦਰ ਸਿੰਘ ਨੂੰ
ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿਣ ਲੱਗਿਆ। ਜਦੋਂ ਜੋਗਿੰਦਰ ਸਿੰਘ ਨੇ ਹਰਜਿੰਦਰ ਸਿੰਘ ਕੋਟਭਾਈ ਤੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਪਿਛਲੇ ਦਿਨੀਂ ਜੋਗਿੰਦਰ ਸਿੰਘ ਨੇ ਆਪਣੇ ਘਰ ਵਿੱਚ ਸ-ਲ-ਫਾ-ਸ ਦੀਆਂ ਗੋ-ਲੀ-ਆਂ ਖਾ ਲਈਆਂ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਵਿਚ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਮ੍ਰਿਤਕ ਜੋਗਿੰਦਰ ਸਿੰਘ ਦੇ ਪੋਤਰੇ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਕੋਟਭਾਈ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।