ਹਿਸਾਰ (ਹਰਿਆਣਾ) ਵਿੱਚ ਅੱਜ ਸਿਰਸਾ ਰੋਡ ਉਤੇ ਬੀ. ਐਸ. ਐਫ. ਕੈਂਪ ਦੇ ਨੇੜੇ ਇੱਕ ਟ੍ਰੈਕਟਰ ਟ੍ਰਾਲੀ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਢੰਢੂਰ ਬੀੜ ਦੇ ਰਹਿਣ ਵਾਲੇ ਦੋ ਦੋਸਤਾਂ ਦੀ ਮੌ-ਤ ਹੋ ਗਈ। ਪੁਲਿਸ ਵਲੋਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਨੇ ਧਾਰਾ 279, 304ਏ ਤਹਿਤ ਕੇਸ ਦਰਜ ਕਰ ਲਿਆ ਹੈ। ਅਗਰੋਹਾ ਤੋਂ ਵੈਲਡਿੰਗ ਦਾ ਕੰਮ ਕਰਕੇ ਪਿੰਡ ਨੂੰ ਜਾਂਦੇ ਸਮੇਂ ਹਾਦਸਾ ਵਾਪਰ ਗਿਆ। ਸਿਰ ਉਤੇ ਸੱ-ਟ ਲੱਗਣ ਕਾਰਨ ਦੋਵਾਂ ਦੀ ਮੌ-ਤ ਹੋ ਗਈ।
ਇਸ ਮਾਮਲੇ ਸਬੰਧੀ ਹਿਸਾਰ ਸਦਰ ਥਾਣੇ ਨੂੰ ਦਿੱਤੀ ਸ਼ਿਕਾਇਤ ਵਿਚ ਢੰਢੂਰ ਵਾਸੀ ਰਾਮਨਿਵਾਸ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਹ ਆਪਣੇ ਮੋਟਰਸਾਈਕਲ ਉਤੇ ਸਵੇਰੇ 1 ਵਜੇ ਅਗਰੋਹਾ ਤੋਂ ਆਪਣੇ ਘਰ ਪਿੰਡ ਢੰਡੂਰ ਨੂੰ ਆ ਰਿਹਾ ਸੀ। ਉਸ ਤੋਂ ਅੱਗੇ ਇਸੇ ਪਿੰਡ ਦੇ ਦੋ ਨੌਜਵਾਨ ਅਮਿਤ ਅਤੇ ਮੋਤੀ ਲਾਲ ਆਪਣੇ ਮੋਟਰਸਾਈਕਲ ਉਤੇ ਅਗਰੋਹਾ ਵੱਲ ਆ ਰਹੇ ਸਨ। ਅਮਿਤ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਮੋਤੀ ਲਾਲ ਉਸ ਦੇ ਪਿੱਛੇ ਬੈਠਾ ਸੀ।
ਉਸ ਨੇ ਦੱਸਿਆ ਕਿ ਸਾਡੇ ਸਾਹਮਣੇ ਇੱਕ ਟ੍ਰੈਕਟਰ ਟ੍ਰਾਲੀ ਜਾ ਰਹੀ ਸੀ। ਟ੍ਰੈਕਟਰ ਡਰਾਈਵਰ ਨੇ ਅਚਾ-ਨਕ ਬ੍ਰੇਕ ਲਗਾ ਦਿੱਤੀ। ਇਸ ਕਾਰਨ ਅਮਿਤ ਅਤੇ ਮੋਤੀ ਲਾਲ ਦਾ ਮੋਟਰਸਾਈਕਲ ਟ੍ਰੈਕਟਰ ਟ੍ਰਾਲੀ ਨਾਲ ਟਕਰਾ ਗਿਆ। ਜਦੋਂ ਉਹ ਅਮਿਤ ਅਤੇ ਮੋਤੀ ਲਾਲ ਨੂੰ ਸੰਭਾਲਣ ਲੱਗੇ ਤਾਂ ਟਰੈਕਟਰ ਡਰਾਈਵਰ ਮੌਕੇ ਦਾ ਫਾਇਦਾ ਉਠਾ ਕੇ ਉਥੋਂ ਫਰਾਰ ਹੋ ਗਿਆ।
ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚੇ ਅਤੇ ਦੋਵਾਂ ਨੂੰ ਹਿਸਾਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਅਮਿਤ ਅਤੇ ਮੋਤੀ ਲਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਧਾਰਾ 279, 304ਏ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੋਤੀ ਲਾਲ ਦੇ ਪਿਤਾ ਦੀ ਮੌ-ਤ ਹੋ ਚੁੱਕੀ ਹੈ। ਮੋਤੀਲਾਲ ਦਾ ਇੱਕ ਭਰਾ ਅਤੇ ਇੱਕ ਭੈਣ ਹੈ। ਉਨ੍ਹਾਂ ਦੀ ਪਿੰਡ ਵਿੱਚ ਦੁੱਧ ਦੀ ਡੇਅਰੀ ਹੈ। ਇਸ ਤੋਂ ਇਲਾਵਾ ਉਹ ਸ਼ਾਮ ਨੂੰ ਆਪਣੇ ਦੋਸਤ ਅਮਿਤ ਨਾਲ ਵੈਲਡਿੰਗ ਦਾ ਕੰਮ ਕਰਨ ਲਈ ਮੋਟਰਸਾਈਕਲ ਉਤੇ ਝਿੜੀ ਗਿਆ ਸੀ। ਅਮਿਤ ਖੇਤੀ ਕਰਦਾ ਸੀ। ਉਸ ਦੇ ਪਿਤਾ ਸੁਭਾਸ਼ ਮਜ਼ਦੂਰੀ ਕਰਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਦੀ ਮੌ-ਤ ਸਿਰ ਉਤੇ ਸੱ-ਟ ਲੱਗਣ ਕਾਰਨ ਹੋਈ ਹੈ।