ਨਾਰਨੌਲ (ਹਰਿਆਣਾ) ਦੇ ਪਿੰਡ ਭੁੰਗਾਰਕਾ ਵਿੱਚ ਇੱਕ ਔਰਤ ਦੀ ਮੰਦ-ਭਾਗੇ ਹਾਲ ਵਿੱਚ ਮੌ-ਤ ਹੋ ਗਈ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਸਹੁਰੇ ਪਰਿਵਾਰ ਉਤੇ ਦਾ-ਜ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੱਕ ਮ੍ਰਿਤਕਾ ਦੇ ਮਾਪੇ ਦੇਹ ਲੈਣ ਲਈ ਤਿਆਰ ਨਹੀਂ ਹਨ। ਪੁਲਿਸ ਨੇ ਪਤੀ ਅਤੇ ਹੋਰ ਸਹੁਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਔਰਤ ਦੇ ਵਿਆਹ ਨੂੰ ਅਜੇ ਤਿੰਨ ਸਾਲ ਹੀ ਹੋਏ ਹਨ। ਪੁਲਿਸ ਉਸ ਦੇ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਔਰਤ ਦੇ ਪਿਤਾ ਨਰਾਇਣ ਹਰੀ ਵਾਸੀ ਜਿਲ੍ਹਾ ਰੇਵਾੜੀ ਪਿੰਡ ਡੂੰਗਰਵਾਸ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਪ੍ਰਿਆ ਦਾ ਵਿਆਹ ਸਾਲ 2021 ਵਿੱਚ ਭੁੰਗਾਰਕਾ ਵਾਸੀ ਨਿਤੀਸ਼ ਨਾਲ ਹੋਇਆ ਸੀ। ਵਿਆਹ ਸਮੇਂ ਉਸ ਦਾ ਕਰੀਬ ਅੱਠ ਲੱ-ਖ ਰੁਪਏ ਖਰਚ ਆਇਆ ਸੀ। ਇਸ ਤੋਂ ਇਲਾਵਾ ਘਰੇਲੂ ਸਮਾਨ ਵੀ ਦਿੱਤਾ ਗਿਆ ਸੀ।
ਪਰ ਵਿਆਹ ਤੋਂ ਬਾਅਦ ਔਰਤ ਦੇ ਪਤੀ ਨਿਤੇਸ਼, ਸੱਸ ਅਨੀਤਾ, ਸਹੁਰਾ ਸੁਭਾਸ਼, ਜੇਠ ਰੁਪੇਸ਼, ਜੇਠਾਣੀ ਪੂਜਾ, ਦਿਉਰ ਭੁਵਨੇਸ਼ ਅਤੇ ਦਰਾਣੀ ਪੂਜਾ ਨੇ ਉਸ ਦੀ ਧੀ ਤੋਂ 2 ਲੱ-ਖ ਰੁਪਏ ਅਤੇ ਇੱਕ ਬੁਲਟ ਮੋਟਰਸਾਈਕਲ ਦੀ ਮੰ-ਗ ਕਰ ਰਹੇ ਸਨ। ਜਦੋਂ ਉਸ ਦੀ ਧੀ ਨਾਂਹ ਕਰਦੀ ਤਾਂ ਸਾਰੇ ਉਸ ਦੀ ਦਾ-ਜ ਲਈ ਕੁੱ-ਟ-ਮਾ-ਰ ਕਰਦੇ ਸਨ। ਵਿਆਹ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਕਈ ਵਾਰ ਦਾ-ਜ ਦੀ ਮੰਗ ਕੀਤੀ।
ਪਰਿਵਾਰਕ ਮੈਂਬਰਾਂ ਨੇ ਕਿਹਾ, ਕੁੱ-ਟ-ਮਾ-ਰ, ਕਰਕੇ ਫਾ-ਹਾ ਲਾਇਆ
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਦਾ ਦਿਉਰ ਪੁਲਿਸ ਵਿਚ ਨੌਕਰੀ ਕਰਦਾ ਹੈ ਅਤੇ ਕਹਿੰਦਾ ਹੈ ਕਿ ਕੋਈ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਹੁਣ ਬੀਤੇ ਦਿਨ ਸਾਰਿਆਂ ਨੇ ਉਨ੍ਹਾਂ ਦੀ ਧੀ ਉਤੇ ਦਾ-ਜ ਲਈ ਦਬਾਅ ਪਾਇਆ ਅਤੇ ਉਨ੍ਹਾਂ ਦੀ ਧੀ ਨੂੰ ਸਾਰੇ ਲੋਕਾਂ ਨੇ ਕੁੱ-ਟਿ-ਆ। ਇਸ ਤੋਂ ਬਾਅਦ ਉਨ੍ਹਾਂ ਨੇ ਫਾ-ਹਾ, ਲਾ ਉਨ੍ਹਾਂ ਦੀ ਧੀ ਦਾ ਕ-ਤ-ਲ ਕਰ ਦਿੱਤਾ।
ਮਾਪਿਆਂ ਨੂੰ ਇਸ ਮਾਮਲੇ ਦੀ ਜਾਣਕਾਰੀ ਲੜਕੀ ਦੀ ਦਰਾਣੀ ਪੂਜਾ ਨੇ ਦਿੱਤੀ
ਜਦੋਂ ਉਹ ਉੱਥੇ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੀ ਲੜਕੀ ਨੂੰ ਦੋਸ਼ੀਆਂ ਨੇ ਜ਼ਮੀਨ ਉਤੇ ਪਾਇਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਨਾਰਨੌਲ ਹਸਪਤਾਲ ਭੇਜ ਦਿੱਤਾ।
ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਨੇ ਨਹੀਂ ਚੁੱਕੀ ਦੇਹ
ਮ੍ਰਿਤਕਾ ਦਾ ਪੋਸਟ ਮਾਰਟਮ ਹੋ ਜਾਣ ਤੋਂ ਬਾਅਦ ਪਰਿਵਾਰ ਨੇ ਉਸ ਦੀ ਦੇਹ ਨਹੀਂ ਚੱਕੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੋਸਟ ਮਾਰਟਮ ਕਰਨ ਵਾਲਾ ਡਾਕਟਰ ਉਨ੍ਹਾਂ ਨੂੰ ਰਿਪੋਰਟ ਨਹੀਂ ਦੇ ਰਿਹਾ, ਜਦੋਂ ਕਿ ਪੁਲਿਸ ਉਨ੍ਹਾਂ ਉਤੇ ਦੇਹ ਨੂੰ ਮੋਰਚਰੀ ਵਿਚੋਂ ਚੁੱਕਣ ਲਈ ਦਬਾਅ ਪਾ ਰਹੀ ਹੈ। ਇਸ ਲਈ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੱਕ ਉਹ ਦੇਹ ਨਹੀਂ ਚੁੱਕਣਗੇ।