ਸਰ-ਹੱਦ ਉਤੇ ਤਾਇ-ਨਾਤ ਜਵਾਨ ਨੇ ਜਿੰਦਗੀ ਨੂੰ ਆਖੀ ਅਲਵਿਦਾ, 2 ਸਾਲ ਪਹਿਲਾਂ ਹੋਇਆ ਸੀ ਵਿਆਹ, ਛੁੱਟੀ ਪਿਛੋਂ, ਇਸ ਹਫਤੇ ਆਇਆ ਸੀ ਡਿਊਟੀ ਉਤੇ

Punjab

ਭਾਰਤ-ਪਾਕਿ-ਸਤਾਨ ਦੀ ਅੰਤਰ-ਰਾਸ਼ਟਰੀ ਸਰਹੱਦ ਉਤੇ ਤਾਇਨਾਤ ਬੀ. ਐਸ. ਐਫ. ਦੇ ਜਵਾਨ ਨੇ ਗਸ਼ਤ ਦੌਰਾਨ ਆਪਣੀ ਸਰਕਾਰੀ ਰਾਈ-ਫਲ ਨਾਲ ਆਪਣੇ ਆਪ ਨੂੰ ਦੋ ਗੋ-ਲੀ-ਆਂ, ਮਾ-ਰ, ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਵਾਨ ਗੁਰਦਾਸਪੁਰ ਸੈਕਟਰ ਦੀ 113 ਬਟਾਲੀਅਨ ਬੀ. ਓ. ਪੀ. ਅਬਾਦ ਵਿੱਚ ਤਾਇਨਾਤ ਸੀ। ਮੰਗਲਵਾਰ ਦੀ ਸਵੇਰੇ ਨੂੰ ਉਹ ਆਪਣੇ ਇੱਕ ਹੋਰ ਸਾਥੀ ਨਾਲ ਗਸ਼ਤ ਕਰ ਰਿਹਾ ਸੀ।

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਐਸ. ਐਫ. ਦੀ 113 ਬਟਾਲੀਅਨ ਦੀ ਬੀ. ਓ. ਪੀ. ਅਬਾਦ ਵਿਖੇ ਡਿਊਟੀ ਤੇ ਤਾਇਨਾਤ ਬੀ. ਐਸ. ਐਫ. ਦੇ ਜਵਾਨ ਰਾਜਬੀਰ ਸਿੰਘ ਵਾਸੀ ਸੁਲਖਾ ਥਾਣਾ ਕਠੂਆ ਜ਼ਿਲ੍ਹਾ ਜੰਮੂ ਜੋ ਕਿ ਆਪਣੇ ਇੱਕ ਸਾਥੀ ਨਾਲ ਇਲਾਕੇ ਵਿੱਚ ਗ-ਸ਼-ਤ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜਿਵੇਂ ਹੀ ਉਹ ਆਪਣੇ ਦੂਜੇ ਸਾਥੀ ਤੋਂ ਦੂਰ ਹੋਇਆ ਤਾਂ ਰਾਜਬੀਰ ਸਿੰਘ ਨੇ ਸਰਕਾਰੀ ਰਾਈ-ਫਲ ਨਾਲ ਦੋ ਗੋ-ਲੀ-ਆਂ, ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ।

2014 ਵਿਚ ਬੀ. ਐੱਸ. ਐੱਫ. ਵਿਚ ਭਰਤੀ ਹੋਇਆ ਇਹ ਜਵਾਨ ਇੱਕ ਮਹੀਨੇ ਦੀ ਛੁੱਟੀ ਤੋਂ ਬਾਅਦ ਅਪ੍ਰੈਲ ਦੇ ਪਹਿਲੇ ਹਫਤੇ ਡਿਊਟੀ ਉਤੇ ਆਇਆ ਸੀ। ਮ੍ਰਿਤਕ ਰਾਜਬੀਰ ਸਿੰਘ 2014 ਵਿੱਚ ਬੀ. ਐਸ. ਐਫ. ਵਿੱਚ ਭਰਤੀ ਹੋਇਆ ਸੀ ਅਤੇ ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪਿੰਡ ਵਿੱਚ ਉਸ ਦਾ ਇੱਕ ਛੋਟਾ ਭਰਾ ਵੀ ਹੈ।

ਧਰਮਕੋਟ ਚੌਕੀ ਦੀ ਪੁਲਿਸ ਮੌਕੇ ਉਤੇ ਪਹੁੰਚੀ

ਇਸ ਘ-ਟ-ਨਾ ਤੋਂ ਬਾਅਦ ਬੀ. ਐਸ. ਐਫ. ਅਧਿਕਾਰੀਆਂ ਤੋਂ ਇਲਾਵਾ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੀ ਪੁਲਿਸ ਚੌਕੀ ਧਰਮਕੋਟ ਦੇ ਇੰਚਾਰਜ ਅੰਗਰੇਜ਼ ਸਿੰਘ ਪੁਲਿਸ ਟੀਮ ਸਮੇਤ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਜਵਾਨ ਦੀ ਦੇਹ ਨੂੰ ਕਬਜੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *