ਕੈਨੇਡਾ ਵਿਚ ਪੰਜਾਬੀ ਮੂਲ ਦੇ ਕੰਪਨੀ ਮਾਲਕ ਉਤੇ, ਵਿਅਕਤੀ ਨੇ ਕੀਤੇ ਫਾ-ਇ-ਰ, ਜਖਮੀਂ ਨੇ ਤੋੜਿਆ ਦਮ, ਦੋਸ਼ੀ ਨੇ ਖੁਦ ਵੀ ਤਿਆਗੀ ਜਿੰਦਗੀ

Punjab

ਕੈਨੇਡਾ ਦੇ ਅਲਬਰਟਾ ਸੂਬੇ ਵਿਚ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਰਹਿਣ ਵਾਲੇ ਐਨ. ਆਰ. ਆਈ. ਅਤੇ ਕੰਸਟ੍ਰਕਸ਼ਨ ਕੰਪਨੀ ਦੇ ਮਾਲਕ ਬੂਟਾ ਸਿੰਘ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਗੋ-ਲੀ ਮਾਰ ਕੇ ਖੁ-ਦ-ਕੁ-ਸ਼ੀ ਕਰ ਲਈ। ਇਸ ਦੇ ਨਾਲ ਹੀ ਇਸ ਘਟਨਾ ਵਿਚ ਉਸ ਦਾ ਇਕ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਘਟਨਾ ਕੱਲ੍ਹ ਐਡਮਿੰਟਨ ਸ਼ਹਿਰ ਵਿੱਚ ਇੱਕ ਕੰਸਟ੍ਰਕਸ਼ਨ ਵਾਲੀ ਥਾਂ ਦੇ ਨੇੜੇ ਵਾਪਰੀ ਹੈ।

ਬੂਟਾ ਸਿੰਘ ਕੈਨੇਡਾ ਵਿੱਚ ਭਾਰਤੀ ਮੂਲ ਦਾ ਇੱਕ ਵੱਡਾ ਕੰਸਟ੍ਰਕਸ਼ਨ ਕਾਰੋਬਾਰੀ ਸੀ ਅਤੇ ਐਡਮਿੰਟਨ ਵਿੱਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਵੀ ਸੀ। ਬੂਟਾ ਸਿੰਘ ਗਿੱਲ ਫਿਲੌਰ, ਜਲੰਧਰ ਦਾ ਰਹਿਣ ਵਾਲਾ ਸੀ। ਉਸ ਦੀ ਮੌ-ਤ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।

ਕੰਸਟ੍ਰਕਸ਼ਨ ਸਥਾਨ ਉਤੇ ਵਿ-ਵਾ-ਦ ਤੋਂ ਬਾਅਦ ਕੀਤਾ ਕ-ਤ-ਲ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਲਬਰਟਾ ਸੂਬੇ ਦੇ ਮਿਲਵੁੱਡ ਰਿੱਕ ਸੈਂਟਰ ਨੇੜੇ ਵਾਪਰੀ ਹੈ। ਜਿੱਥੇ ਬੂਟਾ ਸਿੰਘ ਦੀ ਕੰਪਨੀ ਦੀ ਇੱਕ ਵੱਡੀ ਕੰਸਟ੍ਰਕਸ਼ਨ ਵਾਲੀ ਥਾਂ ਸੀ। ਉੱਥੇ ਹੀ ਬੂਟਾ ਸਿੰਘ ਦਾ ਗੋਲੀ ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ ਬਚਾਉਣ ਲਈ ਆਏ ਸਿਵਲ ਇੰਜਨੀਅਰ ਸਰਬਜੀਤ ਸਿੰਘ ਨੂੰ ਵੀ ਇਸ ਘਟਨਾ ਵਿੱਚ ਗੰਭੀਰ ਸੱ-ਟਾਂ ਲੱਗੀਆਂ ਹਨ। ਜਿਸ ਦਾ ਕੈਨੇਡਾ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਸਮੇਂ ਬੂਟਾ ਸਿੰਘ ਗਿੱਲ ਆਪਣੇ ਦੋ ਸਾਥੀਆਂ ਨਾਲ ਨਿਰਮਾਣ ਵਾਲੀ ਥਾਂ ਉਤੇ ਸੀ। ਇਸ ਦੌਰਾਨ ਉਸ ਦਾ ਆਪਣੀ ਹੀ ਲੇਬਰ ਨਾਲ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਹੋ ਗਿਆ। ਜਿਸ ਤੋਂ ਬਾਅਦ ਭਾਰਤੀ ਮੂਲ ਦੇ ਹੀ ਵਿਅਕਤੀ ਨੇ ਗਿੱਲ ਉਤੇ ਗੋ-ਲੀ ਚਲਾ ਕੇ ਕ-ਤ-ਲ ਕਰ ਦਿੱਤਾ।

ਕ-ਤ-ਲ ਤੋਂ ਬਾਅਦ ਉਕਤ ਦੋਸ਼ੀ ਇੰਨਾ ਡਰ ਗਿਆ ਸੀ ਕਿ ਉਸ ਨੇ ਘਟਨਾ ਤੋਂ ਤੁਰੰਤ ਬਾਅਦ ਖੁਦ ਨੂੰ ਗੋ-ਲੀ, ਮਾ-ਰ ਲਈ। ਜਿਸ ਵਿੱਚ ਉਸ ਦੀ ਵੀ ਇਲਾਜ ਦੌਰਾਨ ਮੌ-ਤ ਹੋ ਗਈ।

ਗਿੱਲ ਨੇ ਕੀਤੀ ਸੀ ਕੈਨੇਡਾ ਸਰਕਾਰ ਤੋਂ ਸੁਰੱਖਿਆ ਦੀ ਮੰਗ

ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਨੇ ਕੁਝ ਦਿਨ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਧ-ਮ-ਕੀ-ਆਂ ਮਿਲ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਅਤੇ ਕੱਲ੍ਹ ਉਸ ਦਾ ਕ-ਤ-ਲ ਕਰ ਦਿੱਤਾ ਗਿਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਵਿ-ਵਾ-ਦ ਕਿਉਂ ਹੋਇਆ।

40 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਗਿੱਲ

ਜਾਣਕਾਰੀ ਦਿੰਦਿਆਂ ਫਿਲੌਰ ਦੇ ਲੋਕਾਂ ਨੇ ਦੱਸਿਆ ਕਿ ਗਿੱਲ ਇੱਕ ਦਾਨੀ ਸੱਜਣ ਸੀ। ਉਹ ਪਿਛਲੇ 40 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਉੱਥੇ ਉਸ ਦਾ ਚੰਗਾ ਕਾਰੋਬਾਰ ਸੀ। ਉਹ ਅਕਸਰ ਪਿੰਡ ਦੇ ਕਈ ਲੋਕਾਂ ਦੀ ਮਦਦ ਕਰਦਾ ਸੀ। ਬੂਟਾ ਸਿੰਘ ਗਿੱਲ ਦੀ ਮੌ-ਤ ਤੋਂ ਬਾਅਦ ਇਲਾਕੇ ਦੇ ਲੋਕ ਸਦਮੇ ਵਿੱਚ ਹਨ।

Leave a Reply

Your email address will not be published. Required fields are marked *