ਹਰਿਆਣਾ ਸੂਬੇ ਦੇ ਬਹਾਦਰਗੜ੍ਹ ਵਿਚ ਸ਼ਨੀਵਾਰ ਸਵੇਰੇ ਇਕ ਸੁਸਾਇਟੀ ਦੀ 7ਵੀਂ ਮੰਜ਼ਿਲ ਤੋਂ ਡਿੱ-ਗ ਕੇ ਇਕ ਨੌਜਵਾਨ ਅਤੇ ਇਕ ਲੜਕੀ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਇਹ ਦੋਵੇਂ ਯੂ-ਟਿਊਬਰ ਸਨ ਅਤੇ ਲਿਵ-ਇਨ ਰਿਲੇਸ਼ਨ-ਸ਼ਿਪ ਵਿੱਚ ਰਹਿੰਦੇ ਸਨ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਖ਼ੁ-ਦ-ਕੁ-ਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲ-ੜਾ-ਈ ਹੋਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਗਰਵਿਤ ਉਮਰ 25 ਸਾਲ ਅਤੇ ਨੰਦਨੀ ਉਮਰ 22 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਦੋਵੇਂ ਦੇਹਰਾਦੂਨ ਤੋਂ ਆਪਣੀ ਟੀਮ ਨਾਲ ਬਹਾਦਰਗੜ੍ਹ ਆਏ ਸਨ। ਦੋਵੇਂ ਵੀਡੀਓ ਬਣਾ ਕੇ ਫੇਸ-ਬੁੱਕ ਅਤੇ ਯੂ-ਟਿਊਬ ਉਤੇ ਪੋਸਟ ਕਰਦੇ ਸਨ। ਇਸ ਸਮੇਂ ਉਹ ਬਹਾਦਰਗੜ੍ਹ ਸ਼ਹਿਰ ਦੀ ਰੁਹਿਲ ਰੈਜ਼ੀਡੈਂਸੀ ਸੁਸਾਇਟੀ ਦੇ ਫਲੈਟ ਨੰਬਰ 701 ਦੇ ਵਿੱਚ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਗਰਵਿਤ ਸ਼ਨੀਵਾਰ ਸਵੇਰੇ ਹੀ ਇਥੇ ਆਇਆ ਸੀ।
ਨੰਦਨੀ ਨੂੰ ਮਿਲਣ ਆਇਆ ਸੀ ਗਰਵਿਤ
ਦੱਸਿਆ ਜਾ ਰਿਹਾ ਹੈ ਕਿ ਸੂਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਨੀਵਾਰ ਸਵੇਰੇ ਹੀ ਗੁਰਵਿਤ ਸੁਸਾਇਟੀ ਵਿਚ ਆਇਆ ਸੀ। ਇਥੇ ਉਸ ਨੇ ਨੰਦਨੀ ਨਾਲ ਗੱਲਬਾਤ ਕੀਤੀ। ਸਵੇਰੇ ਕਰੀਬ 6 ਵਜੇ ਦੋਵਾਂ ਦੀਆਂ ਦੇਹਾਂ ਜ਼ਮੀਨ ਉਤੇ ਡਿੱ-ਗਿ-ਆਂ ਪਈਆਂ ਮਿਲੀਆਂ। ਨੇੜੇ ਹੀ ਬਲੱਡ ਖਿਲ-ਰਿਆ ਪਿਆ ਸੀ। ਸੋਸਾਇਟੀ ਵਿਚ ਰਹਿਣ ਵਾਲੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਮੌਕੇ ਉਤੇ ਭੀੜ ਇਕੱਠੀ ਹੋ ਗਈ।
ਜਿਸ ਤੋਂ ਬਾਅਦ ਗਰਵਿਤ ਅਤੇ ਨੰਦਨੀ ਦੇ ਦੋਸਤ ਵੀ ਉਥੇ ਪਹੁੰਚ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੈਕਟਰ-6 ਥਾਣਾ ਪੁਲਿਸ ਪਹਿਲਾਂ ਮੌਕੇ ਉਤੇ ਪਹੁੰਚੀ ਅਤੇ ਫਿਰ ਹਸਪਤਾਲ ਪਹੁੰਚ ਕੇ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ। FSL ਟੀਮ ਨੂੰ ਸੂਚਿਤ ਕੀਤਾ ਗਿਆ।
ਜਾਂਚ ਅਧਿਕਾਰੀ ਨੇ ਕਿਹਾ- ਪਰਿਵਾਰਕ ਮੈਂਬਰਾਂ ਦੀ ਕਰ ਰਹੇ ਹਾਂ ਉਡੀਕ
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਜਗਬੀਰ ਨੇ ਦੱਸਿਆ ਕਿ ਸ਼ੁਰੂਆਤੀ ਤੌਰ ਉਤੇ ਪਤਾ ਲੱਗਿਆ ਹੈ ਕਿ ਦੋਵਾਂ ਵਿਚਕਾਰ ਸਵੇਰੇ ਲ-ੜਾ-ਈ ਹੋਈ ਸੀ। ਦੋਵੇਂ ਕਾਫੀ ਸਮੇਂ ਤੋਂ ਲਿਵ-ਇਨ ਰਿਲੇਸ਼ਨ-ਸ਼ਿਪ ਵਿਚ ਰਹਿ ਰਹੇ ਸਨ। ਇਸ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਸੀ। ਹਾਲਾਂਕਿ ਦੋਵਾਂ ਵਿਚਾਲੇ ਲ-ੜਾ-ਈ ਕਿਸ ਕਾਰਨ ਹੋਈ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਪਰਿਵਾਰਕ ਮੈਂਬਰਾਂ ਦੇ ਬਹਾਦਰਗੜ੍ਹ ਪੁੱਜਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗਾ ਕਿ ਦੋਵਾਂ ਨੇ ਖੁ-ਦ-ਕੁ-ਸ਼ੀ ਕਿਉਂ ਅਤੇ ਕਿਸ ਕਾਰਨ ਕੀਤੀ ਹੈ।