ਹਰਿਆਣਾ ਸੂਬੇ ਦੇ ਹਿਸਾਰ ਦੇ ਨਾਰਨੌਂਦ ਇਲਾਕੇ ਦੇ ਬਾਸ ਪਿੰਡ ਟੋਲ ਪਲਾਜ਼ਾ ਨੇੜੇ ਸ਼ਨੀਵਾਰ ਰਾਤ ਨੂੰ ਇੱਕ ਅਣ-ਪਛਾਤੇ ਟ੍ਰੈਕਟਰ ਟ੍ਰਾਲੀ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪ੍ਰਾਈਵੇਟ ਲੈਬਾਰਟਰੀ ਸੰਚਾਚਾਲਕ ਗੰਭੀਰ ਜ਼ਖਮੀ ਹੋ ਗਿਆ। ਜਖਮੀਂ ਨੂੰ ਤੁਰੰਤ ਟੋਲ ਪਲਾਜ਼ਾ ਤੋਂ ਐਂਬੂਲੈਂਸ ਰਾਹੀਂ ਜੀਂਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਵਿਚ ਬਾਸ ਪੁਲਿਸ ਨੇ ਅਣ-ਪਛਾਤੇ ਟ੍ਰੈਕਟਰ ਟ੍ਰਾਲੀ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਭਟੋਲ ਜਾਟਾਨ ਦੇ ਬਿਜੇਂਦਰ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਦੇ ਚਾਚੇ ਜੈਬੀਰ ਦਾ ਪੁੱਤਰ ਸੋਮਬੀਰ ਉਮਰ 30 ਸਾਲ ਜੀਂਦ ਜ਼ਿਲ੍ਹੇ ਦੇ ਪਿੰਡ ਇਗਰਾਹ ਵਿੱਚ ਇੱਕ ਲੈਬ ਵਿੱਚ ਕੰਮ ਕਰਦਾ ਸੀ। ਉਹ ਹਰ ਰੋਜ਼ ਆਪਣੇ ਮੋਟਰਸਾਇਕਲ ਉਤੇ ਪਿੰਡ ਇਗਰਾਹ ਤੋਂ ਆਪਣੇ ਘਰ ਪਿੰਡ ਭਟੋਲ ਜਾਟਾਂ ਨੂੰ ਜਾਂਦਾ-ਆਉਂਦਾ ਸੀ। ਸ਼ਨੀਵਾਰ ਨੂੰ ਉਹ ਪਿੰਡ ਇਗਰਾਹ ਤੋਂ ਆਪਣੇ ਘਰ ਭਟੋਲ ਜਾਟਾਨ ਨੂੰ ਆ ਰਿਹਾ ਸੀ।
ਅੱਗੇ ਬਿਜੇਂਦਰ ਨੇ ਦੱਸਿਆ ਕਿ ਉਸ ਨੂੰ ਰਾਤ ਨੂੰ ਸੂਚਨਾ ਮਿਲੀ ਕਿ ਉਸ ਦੇ ਚਚੇਰੇ ਭਰਾ ਸੋਮਬੀਰ ਨਾਲ ਬਾਸ ਟੋਲ ਪੋਸਟ ਨੇੜੇ ਹਾਦਸਾ ਵਾਪਰ ਗਿਆ ਹੈ। ਉਹ ਸਰਕਾਰੀ ਹਸਪਤਾਲ ਜੀਂਦ ਵਿੱਚ ਦਾਖਲ ਹੈ। ਉਹ ਸੂਚਨਾ ਮਿਲਦੇ ਸਾਰ ਹੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਜੀਂਦ ਦੇ ਸਿਵਲ ਹਸਪਤਾਲ ਪਹੁੰਚੇ। ਡਾਕਟਰਾਂ ਨੇ ਜਖਮੀਂ ਸੋਮਬੀਰ ਨੂੰ ਚੈਕ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ।
ਜਦੋਂ ਉਨ੍ਹਾਂ ਟੋਲ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬਾਸ ਟੋਲ ਨੇੜੇ ਕਿਸੇ ਅਣ-ਪਛਾਤੇ ਟ੍ਰੈਕਟਰ ਟ੍ਰਾਲੀ ਡਰਾਈਵਰ ਨੇ ਤੇਜ ਸਪੀਡ ਅਤੇ ਲਾਪ੍ਰਵਾਹੀ ਨਾਲ ਸੋਮਬੀਰ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾ-ਰ ਦਿੱਤੀ। ਇਸ ਤੋਂ ਬਾਅਦ ਟ੍ਰੈਕਟਰ ਟਰਾਲੀ ਸਮੇਤ ਡਰਾਈਵਰ ਮੌਕੇ ਉਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਜੀਂਦ ਦੇ ਸਿਵਲ ਹਸਪਤਾਲ ਵਿੱਚ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।