ਜਿਲ੍ਹਾ ਜਲੰਧਰ (ਪੰਜਾਬ) ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਕ ਪਾਸੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨੀਮ ਫੌਜੀ ਬਲ ਅਤੇ ਪੁਲਿਸ ਮਹਾਂਨਗਰ ਵਿਚ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਗਸ਼ਤ ਕਰਨ ਦਾ ਦਾਅਵਾ ਕਰ ਰਹੀ ਹੈ, ਉਥੇ ਹੀ ਵੈਸਟ ਹਾਲ ਵਿਚ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਉਤੇ ਲੋਕਾਂ ਵਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਬਸਤੀ ਸ਼ੇਖ ਵਿਚ ਪੈਂਦੇ ਸੂਦ ਹਸਪਤਾਲ ਦੇ ਨਾਲ ਲੱਗਦੀ ਗਲੀ ਵਿਚ ਰਹਿਣ ਵਾਲੇ ਦੋਸ਼ੀ ਕਰਨ ਮੱਲੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਨੌਜਵਾਨ ਦਾ ਕ-ਤ-ਲ ਕਰ ਦਿੱਤਾ।
ਜਿਉਂ ਹੀ ਨੌਜਵਾਨ ਦੀ ਗਰਭ-ਵਤੀ ਪਤਨੀ ਆਪਣੇ ਪਤੀ ਨੂੰ ਬਚਾਉਣ ਲਈ ਅੱਗੇ ਆਈ ਤਾਂ ਦੋਸ਼ੀਆਂ ਨੇ ਉਸ ਉਤੇ ਵੀ ਤਿੱਖੀਆਂ ਚੀਜ਼ਾਂ ਨਾਲ ਲਗਾਤਾਰ ਵਾਰ ਕੀਤੇ। ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਅੰਕਿਤ ਜਾਂਬਾ ਉਮਰ 27 ਸਾਲ ਦੇ ਭਰਾ ਵਿਸ਼ਾਲ ਜਾਂਬਾ ਪੁੱਤਰ ਸਤਪਾਲ ਵਾਸੀ ਬਸਤੀ ਸ਼ੇਖ ਨੇ ਦੱਸਿਆ ਕਿ ਕਰਨ ਮੱਲ੍ਹੀ ਦੀ ਉਸ ਨਾਲ ਰੰਜਿਸ਼ ਹੈ ਅਤੇ ਉਹ ਉਸ ਨੂੰ ਕਈ ਵਾਰ ਦੇਖ ਲੈਣ ਦੀਆਂ ਧ-ਮ-ਕੀ-ਆਂ ਵੀ ਦੇ ਚੁੱਕਾ ਹੈ। ਮ੍ਰਿਤਕ ਦੇ ਭਰਾ ਵਿਸ਼ਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨੀਸ਼ਾ ਜੋ ਕਿ ਕਰੀਬ 4 ਮਹੀਨੇ ਦੀ ਗਰਭ-ਵਤੀ ਹੈ, ਉਸ ਦੇ ਨਾਲ ਉਸ ਦਾ ਭਰਾ ਪਤਨੀ ਦੀ ਦਵਾਈ ਲੈਣ ਲਈ ਸਕੂਟਰੀ ਉਤੇ ਸਵਾਰ ਹੋਕੇ ਜਾ ਰਿਹਾ ਸੀ।
ਇਸੇ ਦੌਰਾਨ ਜਦੋਂ ਉਹ ਮੱਲ੍ਹੀ ਦੀ ਗਲੀ ਕੋਲੋਂ ਲੰਘਿਆ ਤਾਂ ਮੱਲ੍ਹੀ ਨੇ ਆਪਣੇ ਸਾਥੀਆਂ ਦਲਜੀਤ ਉਰਫ਼ ਸੋਨੂੰ, ਮੋਨੂੰ, ਤਰੁਣ, ਅਜੈ ਆਦਿ ਨਾਲ ਮਿਲ ਕੇ ਦੋਵਾਂ ਉਤੇ ਹ-ਮ-ਲਾ ਕਰ ਦਿੱਤਾ। ਦੇਰ ਰਾਤ ਨੂੰ ਪੁਲਿਸ ਨੇ ਸਿਵਲ ਹਸਪਤਾਲ ਪਹੁੰਚ ਕੇ ਮ੍ਰਿਤਕ ਅੰਕਿਤ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਪੁਲਿਸ ਦੇਰ ਰਾਤ ਕਾ-ਤ-ਲਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਰਨ ਮੱਲ੍ਹੀ ਅਤੇ ਹੋਰ ਲੋਕਾਂ ਦੇ ਘਰਾਂ ਉਤੇ ਛਾਪੇ ਮਾਰੀ ਕੀਤੀ ਹੈ ਅਤੇ ਪੁਲਿਸ ਵਲੋਂ ਕਈ ਲੋਕਾਂ ਨੂੰ ਰਾਊਂਡਅਪ ਵੀ ਕੀਤਾ ਗਿਆ ਹੈ।