ਅਕਸਰ ਹੀ ਕਿਹਾ ਜਾਂਦਾ ਹੈ ਕਿ ਅਪ-ਰਾਧੀ ਭਾਵੇਂ ਕਿੰਨਾ ਵੀ ਖਤਰਨਾਕ ਕਿਉਂ ਨਾ ਹੋਵੇ, ਉਹ ਪੁਲਿਸ ਤੋਂ ਬਚ ਨਹੀਂ ਸਕਦਾ। ਜੇ ਅੱਜ ਨਹੀਂ, ਤਾਂ ਕੱਲ੍ਹ ਉਹ ਫੜਿਆ ਹੀ ਜਾਂਦਾ ਹੈ। ਹੁਣ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਅ-ਗ-ਵਾ ਅਤੇ ਕ-ਤ-ਲ ਦਾ ਦੋਸ਼ੀ ਪੁਲਿਸ ਤੋਂ ਬਚਣ ਲਈ ਸਾਧੂ ਬਣ ਕੇ ਜੰਗਲਾਂ ਦੇ ਵਿੱਚ ਲੁਕਿਆ ਰਿਹਾ। ਆਖਰਕਾਰ ਉਸ ਨੂੰ 35 ਸਾਲਾਂ ਬਾਅਦ ਗ੍ਰਿਫਤਾਰ ਕੀਤਾ ਗਿਆ।
ਚੰਡੀਗੜ੍ਹ ਪੁਲਿਸ ਦੇ ਪੀ. ਓ. ਐਂਡ ਸੰਮਨ ਸਟਾਫ ਸੈੱਲ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਰਹਿਣ ਵਾਲੇ ਆਨੰਦ ਕੁਮਾਰ ਨੂੰ 35 ਸਾਲ ਪੁਰਾਣੇ ਕ-ਤ-ਲ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 18 ਨਵੰਬਰ 1989 ਨੂੰ ਉਸ ਨੇ 11 ਸਾਲ ਉਮਰ ਦੇ ਲੜਕੇ ਨੂੰ ਅ-ਗ-ਵਾ ਕਰਕੇ ਉਸ ਦਾ ਕ-ਤ-ਲ ਕਰ ਦਿੱਤੀ ਸੀ। ਦੋਸ਼ੀ ਹੁਣ ਤੱਕ ਪੁਲਿਸ ਤੋਂ ਬਚਦਾ ਰਿਹਾ ਸੀ।
ਦੋਸ਼ੀ ਨੂੰ ਫੜਨ ਲਈ ਚੰਡੀਗੜ੍ਹ ਪੁਲਿਸ ਦੀ ਟੀਮ ਵੀ ਬਣ ਗਈ ਸਾਧੂ
ਉਹ ਪਿਛਲੇ ਕਈ ਸਾਲਾਂ ਤੋਂ ਯੂ. ਪੀ. (ਉਤਰ ਪ੍ਰਦੇਸ਼) ਦੇ ਜੰਗਲਾਂ ਵਿੱਚ ਇੱਕ ਸਾਧੂ ਬਣ ਕੇ ਲੁਕਿਆ ਹੋਇਆ ਸੀ। ਚੰਡੀਗੜ੍ਹ ਪੁਲਿਸ ਦੀ ਟੀਮ ਨੇ ਖੁਦ ਸਾਧੂ ਦਾ ਰੂਪ ਧਾਰਨ ਕਰਕੇ ਉਕਤ ਦੋਸ਼ੀ ਵਿਅਕਤੀ ਨੂੰ ਫੜ ਲਿਆ। ਦਰਅਸਲ, ਉਸ ਨੂੰ ਫੜਨ ਲਈ, ਪੀ. ਓ. ਸੈੱਲ ਟੀਮ ਦੇ ਮੈਂਬਰ ਕਈ ਮਹੀਨਿਆਂ ਤੱਕ ਜੰਗਲ ਵਿੱਚ ਖੁਦ ਸਾਧੂ ਬਣ ਕੇ ਘੁੰਮਦੇ ਰਹੇ। ਆਖਰਕਾਰ ਦੋਸ਼ੀ ਕਾਸਗੰਜ ਦੇ ਜੰਗਲ ਵਿਚ ਮਿਲਿਆ। ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੋਸ਼ੀ 35 ਸਾਲ ਪਹਿਲਾਂ ਤੋਂ ਸੀ ਫਰਾਰ
ਪੁਲਿਸ ਦੀ ਟੀਮ ਉਸ ਨੂੰ ਚੰਡੀਗੜ੍ਹ ਲੈ ਆਈ ਹੈ ਅਤੇ ਹੁਣ ਉਸ ਦੇ ਖਿਲਾਫ ਲੁੱ-ਟ, ਅ-ਗ-ਵਾ ਅਤੇ ਕ-ਤ-ਲ ਦਾ ਕੇਸ ਚੱਲੇਗਾ। 35 ਸਾਲ ਪਹਿਲਾਂ ਦੋਸ਼ੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਲੀਗੜ੍ਹ ਦੀ ਅਤਰੌਲੀ ਤਹਿਸੀਲ ਦੇ ਆਪਣੇ ਪਿੰਡ ਹਰਨਪੁਰ ਕਲਾਂ ਭੱਜ ਗਿਆ ਸੀ। ਦੋਸ਼ੀ ਕਾਫ਼ੀ ਚਲਾਕ ਸੀ। ਉਸ ਨੇ ਆਪਣੀ ਕੋਈ ਇਕ ਜਗ੍ਹਾ ਰਹਿਣ ਲਈ ਨਹੀਂ ਬਣਾਈ। ਉਸ ਨੇ ਪਹਿਲੇ ਦੋ ਮਹੀਨਿਆਂ ਲਈ ਤਾਲੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕੀਤਾ।
ਦੋਸ਼ੀ ਹਰ ਦੋ ਮਹੀਨਿਆਂ ਬਾਅਦ ਬਦਲਦਾ ਸੀ ਆਪਣਾ ਟਿਕਾਣਾ
ਫਿਰ ਉਹ ਹਰਿਆਣਾ ਦੇ ਪਾਣੀਪਤ ਆ ਗਿਆ। ਜਿੱਥੇ ਉਸ ਨੇ ਸੱਤ ਸਾਲ ਫਲ ਅਤੇ ਸਬਜ਼ੀਆਂ ਵੇਚਣ ਦਾ ਕੰਮ ਕੀਤਾ। ਫਿਰ ਉਹ ਝਾਰਖੰਡ ਚਲਿਆ ਗਿਆ ਅਤੇ ਉਥੇ ਉਸ ਨੇ ਆਪਣੀ ਦਿੱਖ ਬਦਲ ਲਈ। ਉੱਥੇ ਉਹ ਇੱਕ ਸਾਧੂ ਬਣ ਕੇ ਰਹਿਣ ਲੱਗਾ, ਪਰ ਉਹ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਕਿਸੇ ਵੀ ਇਕ ਥਾਂ ਉਤੇ ਨਹੀਂ ਰਹਿੰਦਾ ਸੀ। ਹੁਣ ਉਹ ਯੂਪੀ ਦੇ ਕਿਸੇ ਇਲਾਕੇ ਵਿੱਚ ਰਹਿਣ ਲੱਗਿਆ ਸੀ।
ਜਿਸ ਬਾਰੇ ਚੰਡੀਗੜ੍ਹ ਪੁਲਿਸ ਨੂੰ ਜਾਣਕਾਰੀ ਮਿਲੀ ਸੀ। ਪੁਲਿਸ ਨੇ ਨੌਂ ਮਹੀਨਿਆਂ ਤੱਕ ਉਸ ਦੋਸ਼ੀ ਦਾ ਪਿੱਛਾ ਕੀਤਾ। ਪੁਲਿਸ ਵਾਲੇ ਖੁਦ ਸਾਧੂ ਦਾ ਪਹਿਰਾਵਾ ਪਹਿਨ ਕੇ ਉਸ ਦੀ ਭਾਲ ਕਰਦੇ ਰਹੇ। ਅਖੀਰ ਨੂੰ ਪਤਾ ਲੱਗਿਆ ਕਿ ਉਹ ਕਾਸਗੰਜ ਦੇ ਆਸ਼ਰਮ ਵਿਚ ਲੁਕਿਆ ਹੋਇਆ ਹੈ। ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਲਿਆ।
ਲੁੱ-ਟ, -ਖੋ-ਹ ਲਈ ਕੀਤਾ ਸੀ ਕ-ਤ-ਲ
ਪੁਲਿਸ ਨੇ ਕੈਂਬਵਾਲਾ ਦੀ ਰਹਿਣ ਵਾਲੀ ਵਿਦਿਆਵਤੀ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕੀਤਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਪੁੱਤਰ ਨਾਲ ਮਨੀਮਾਜਰਾ ਤੋਂ ਕੈਂਬਵਾਲਾ ਜਾ ਰਹੀ ਸੀ। ਰਸਤੇ ਵਿਚ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਗਹਿਣੇ ਖੋਹਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਦੋਸ਼ੀ ਨੇ ਉਸ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ।
ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਦੋਸ਼ੀ ਉਸ ਦੇ ਪੁੱਤਰ ਨੂੰ ਅ-ਗ-ਵਾ ਕਰਕੇ ਫਰਾਰ ਹੋ ਗਏ। ਬਾਅਦ ਵਿਚ ਉਨ੍ਹਾਂ ਨੇ ਉਸ ਦਾ ਕ-ਤ-ਲ ਕਰ ਦਿੱਤਾ ਅਤੇ ਦੇਹ ਨੂੰ ਜੰਗਲ ਵਿਚ ਸੁੱ-ਟ ਦਿੱਤਾ। ਪੁਲਿਸ ਨੇ ਆਨੰਦ ਕੁਮਾਰ ਅਤੇ ਹੋਰ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਦੇ ਬਾਕੀ ਦੋਸ਼ੀ ਫੜੇ ਗਏ ਸਨ, ਪਰ ਉਦੋਂ ਆਨੰਦ ਕੁਮਾਰ ਫਰਾਰ ਹੋ ਗਿਆ ਸੀ।