ਅਬੋਹਰ (ਪੰਜਾਬ) ਵਿਚ ਕਰੀਬ 4 ਮਹੀਨੇ ਪਹਿਲਾਂ ਹੋਏ ਹ-ਮ-ਲੇ ਦੌਰਾਨ ਜ਼ਖਮੀ ਹੋਏ ਨੌਜਵਾਨ ਨੇ ਪੁਲਿਸ ਵਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਅਤੇ ਦੋਸ਼ੀਆਂ ਦੇ ਤਸ਼ੱ-ਦਦ ਤੋਂ ਤੰ-ਗ ਆ ਕੇ ਸੀਡ ਫਾਰਮ ਦੇ ਇਕ ਨੌਜਵਾਨ ਨੇ ਕਰੀਬ 15 ਦਿਨ ਪਹਿਲਾਂ ਕੋਈ ਜ਼-ਹਿ-ਰੀ-ਲੀ ਚੀਜ਼ ਲੈ ਲਈ ਸੀ। ਜਿਸ ਦੀ ਅੱਜ ਸਵੇਰੇ ਏਮਜ਼ ਹਸਪਤਾਲ ਬਠਿੰਡਾ ਵਿੱਚ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪ੍ਰਤੀ ਗੁੱ-ਸਾ ਜ਼ਾਹਰ ਕੀਤਾ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੌਬੀ ਉਮਰ 19 ਸਾਲ ਦੇ ਪਿਤਾ ਛਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਜਦੋਂ ਉਸ ਦਾ ਲੜਕਾ ਆਪਣੀ ਭੈਣ ਨੂੰ ਲੈਣ ਬੁਰਜਮੁਹਾਰ ਰੋਡ ਉਤੇ ਸਥਿਤ ਇੱਕ ਪ੍ਰਾਈਵੇਟ ਕਾਲਜ ਗਿਆ ਸੀ ਤਾਂ ਦਰਜਨ ਭਰ ਨੌਜਵਾਨਾਂ ਨੇ ਉਸ ਉਤੇ ਕਾ-ਤ-ਲਾ-ਨਾ ਤਰੀਕੇ ਨਾਲ ਹ-ਮ-ਲਾ ਕਰ ਦਿੱਤਾ ਸੀ। ਇਸ ਦੌਰਾਨ ਬੌਬੀ ਦਾ ਹੱਥ ਕੱ-ਟਿ-ਆ ਗਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਬਾਂਹ ਵਿਚ ਰਾਡ ਪਾਈ ਗਈ ਸੀ।
ਕਾਰਵਾਈ ਨਾ ਹੋਣ ਤੇ ਨਾਰਾਜ਼ ਸੀ ਨੌਜਵਾਨ
ਪਿਤਾ ਨੇ ਦੱਸਿਆ ਕਿ ਪੁਲਿਸ ਨੇ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਪਰ ਸਖਤ ਐਕਸ਼ਨ ਨਹੀਂ ਲਿਆ। ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਕਾਰਨ ਉਹ ਦੁ-ਖੀ ਰਹਿੰਦਾ ਸੀ। ਦੋਸ਼ੀ ਉਸ ਦਾ ਮਜ਼ਾਕ ਉਡਾਉਂਦੇ ਸਨ। ਇਸ ਕਾਰਨ ਉਸ ਨੇ 6 ਅਪ੍ਰੈਲ ਨੂੰ ਕਿਸੇ ਜ਼-ਹਿ-ਰੀ-ਲੀ ਚੀਜ਼ ਦਾ ਸੇਵਨ ਕਰ ਲਿਆ ਸੀ। ਜਿਸ ਨੂੰ ਇਲਾਜ ਲਈ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਥੇ ਸ਼ੁੱਕਰਵਾਰ ਸਵੇਰੇ ਇਲਾਜ ਦੌਰਾਨ ਬੌਬੀ ਦੀ ਮੌ-ਤ ਹੋ ਗਈ।
ਪਰਿਵਾਰ ਨੇ ਕੀਤੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਪਰਿਵਾਰ ਨੇ ਕਿਹਾ ਕਿ ਜੇਕਰ ਸਿਟੀ ਵਨ ਪੁਲਿਸ ਨੇ ਸਮੇਂ ਸਿਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਮ੍ਰਿਤਕ ਤਿੰਨ ਭੈਣਾਂ ਦਾ ਇਕ-ਲੌਤਾ ਭਰਾ ਸੀ। ਉਸ ਦੀ ਮੌ-ਤ ਨਾਲ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਆਪਣੀ ਮੌ-ਤ ਤੋਂ ਪਹਿਲਾਂ ਦਿੱਤੇ ਬਿਆਨਾਂ ਵਿਚ ਜਿਨ੍ਹਾਂ 9 ਦੋਸ਼ੀਆਂ ਦੇ ਨਾਮ ਲਏ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।