ਜਿਲ੍ਹਾ ਬਰਨਾਲਾ (ਪੰਜਾਬ) ਦੇ ਪਿੰਡ ਰਾਮਗੜ੍ਹ ਵਿੱਚ ਇੱਕ ਨੌਜਵਾਨ ਨੇ ਆਪਣੇ ਘਰ ਵਿੱਚ ਪੱਖੇ ਨਾਲ ਫਾ-ਹਾ, ਲੈ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਜੇਬ ਵਿਚੋਂ ਇਕ ਸੁ-ਸਾ-ਈ-ਡ ਨੋਟ ਮਿਲਿਆ ਹੈ। ਪਰਿਵਾਰਕ ਮੈਂਬਰਾਂ ਨੇ ਇਕ ਆੜ੍ਹਤੀਏ ਉਤੇ ਉਸ ਨੂੰ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਉਮਰ 27 ਸਾਲ ਪੁੱਤਰ ਬਿਕਰ ਸਿੰਘ ਨੇ ਬੀਤੀ ਰਾਤ ਆਪਣੇ ਘਰ ਵਿਚ ਪੱਖੇ ਨਾਲ ਫਾ-ਹਾ ਲਾ ਲਿਆ। ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਪਰਿਵਾਰ ਵਿਚ ਸੋਗ ਛਾ ਗਿਆ। ਜਿਸ ਤੋਂ ਬਾਅਦ ਨੌਜਵਾਨ ਨੂੰ ਪੱਖੇ ਤੋਂ ਹੇ-ਠਾਂ ਉਤਾਰ ਕੇ ਭਦੌੜ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਆਪਣੇ ਪਿੱਛੇ 9 ਮਹੀਨੇ ਦਾ ਜੁਆਕ, ਪਤਨੀ, ਮਾਂ ਅਤੇ ਭਰਾ ਨੂੰ ਛੱਡ ਗਿਆ ਹੈ।
ਮ੍ਰਿਤਕ ਨੇ ਸੁ-ਸਾ-ਈ-ਡ ਨੋਟ ਵਿਚ ਕੀ ਲਿਖਿਆ..?
ਮ੍ਰਿਤਕ ਸਤਨਾਮ ਸਿੰਘ ਦੀ ਜੇਬ ਵਿਚੋਂ ਮਿਲੇ ਸੁ-ਸਾ-ਈ-ਡ ਨੋਟ ਮੁਤਾਬਕ, ਉਹ ਆੜ੍ਹਤੀਏ ਜਗਰਾਜ ਸਿੰਘ ਕੋਲ ਕੰਮ ਕਰਦਾ ਸੀ। ਜੋ ਅਕਸਰ ਉਸ ਦੇ ਖਾਤੇ ਵਿਚ ਪੈਸੇ ਜਮ੍ਹਾ ਕਰਵਾਉਂਦਾ ਸੀ ਅਤੇ ਉਹ ਇਹ ਪੈਸੇ ਇਕੱਠੇ ਵਰਤਦੇ ਸਨ। ਜਗਰਾਜ ਸਿੰਘ ਨੇ ਉਸ ਉਤੇ 22 ਲੱ-ਖ ਰੁਪਏ ਲੈਣ ਦਾ ਦੋਸ਼ ਲਗਾ ਕੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਜਦੋਂ ਕਿ ਉਸ ਨੇ ਸਿਰਫ਼ 8 ਲੱ-ਖ ਰੁਪਏ ਹੀ ਦੇਣੇ ਸਨ। ਇਸ ਤੋਂ ਬਾਅਦ ਵੀ ਉਹ 22 ਲੱ-ਖ ਰੁਪਏ ਦੇਣ ਦੀ ਧ-ਮ-ਕੀ ਦਿੰਦਾ ਰਿਹਾ। ਉਸ ਦਾ ਪਰਿਵਾਰ 8 ਲੱ-ਖ ਰੁਪਏ ਦੇਣ ਲਈ ਉਕਤ ਆੜ੍ਹਤੀਏ ਦੇ ਘਰ ਵੀ ਗਿਆ ਸੀ ਪਰ ਉਸ ਨੇ ਪੈਸੇ ਨਹੀਂ ਲਏ। ਕੰਮ ਉਤੇ ਜਾਣ ਸਮੇਂ ਆੜ੍ਹਤੀ ਉਸ ਨੂੰ ਅਣ-ਪਛਾਤੇ ਲੋਕਾਂ ਤੋਂ 22 ਲੱ-ਖ ਰੁਪਏ ਦੇਣ ਅਤੇ ਜਾ-ਨੋਂ, ਮਾ-ਰ-ਨ ਦੀ ਧ-ਮ-ਕੀ ਦਿਵਾਉਂਦਾ ਸੀ। ਜਿਸ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ।
ਅੰਤਿਮ ਸਸਕਾਰ ਨਾ ਕਰਨ ਦੀ ਚੇਤਾਵਨੀ
ਇਸ ਮਾਮਲੇ ਸਬੰਧੀ ਥਾਣਾ ਟੱਲੇਵਾਲ ਦੀ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਿਸ ਵਲੋਂ ਦਰਜ ਕੀਤੀ ਗਈ ਐਫ. ਆਈ. ਆਰ. ਅਨੁਸਾਰ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਉਤੇ ਆੜ੍ਹਤੀ ਜਗਰਾਜ ਸਿੰਘ, ਸਾਬਕਾ ਸਰਪੰਚ ਅਤੇ ਕੁਝ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ, ਮਾਤਾ ਬਿੰਦਰ ਕੌਰ ਅਤੇ ਭਰਾ ਸਿਕੰਦਰ ਸਿੰਘ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਮ੍ਰਿਤਕ ਦਾ ਅੰਤਿਮ ਸਸਕਾਰ ਨਹੀਂ ਕਰਨਗੇ।