ਮੇਲਾ ਦੇਖਣ ਆਏ ਨੌਜਵਾਨ ਨਾਲ ਵਾਪਰਿਆ ਹਾਦਸਾ, ਡਾਕਟਰਾਂ ਨੇ ਕੀਤਾ ਮ੍ਰਿ-ਤ-ਕ ਐਲਾਨ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਹਰਦੋਛਨੀ ਰੋਡ ਉਤੇ ਚੱਲ ਰਹੀ ਕਰਾਫਟ ਬਜਾਰ ਦੇ ਵਿਚ ਸ਼ੁੱਕਰਵਾਰ ਨੂੰ ਮੇਲਾ ਪ੍ਰਬੰਧਕਾਂ ਦੀ ਅਣ-ਗਹਿਲੀ ਦੇ ਕਾਰਨ ਇਕ ਨੌਜਵਾਨ ਦੀ ਜਾ-ਨ ਚਲੀ ਗਈ, ਜਦੋਂ ਕਿ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਮੇਲੇ ਵਿੱਚ 30 ਫੁੱਟ ਉੱਚੇ ਟਾਵਰ ਲਗਾਏ ਗਏ ਸਨ। ਇਹ ਟਾਵਰ ਜ਼ਮੀਨ ਵਿੱਚ ਗੱਡੇ ਹੋਏ ਨਹੀਂ ਸਨ। ਸਿਰਫ ਜ਼ਮੀਨ ਉਤੇ ਰੱਖ ਕੇ ਹੀ ਕੰਮ ਚਲਾਇਆ ਜਾ ਰਿਹਾ ਸੀ।

ਸ਼ਾਮ ਵੇਲੇ ਤੇਜ਼ ਹਨੇਰੀ ਕਾਰਨ ਇਕ ਵੱਡਾ ਟਾਵਰ ਡਿੱਗ ਗਿਆ, ਜਿਸ ਨੇ ਮੇਲਾ ਦੇਖਣ ਲਈ ਆਏ ਇੱਕ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਨੌਜਵਾਨ ਦੇ ਨਾਲ ਆਏ ਉਸ ਦੇ ਦੋਸਤ ਨੇ ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਪਹੁੰਚਦੇ ਕੀਤਾ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਹਾਇਤਾ ਲਈ ਨਹੀਂ ਪਹੁੰਚੇ ਪ੍ਰਬੰਧਕ

ਮ੍ਰਿਤਕ ਨੌਜਵਾਨ ਦੀ ਪਹਿਚਾਣ ਅਰਵਿੰਦਰ ਕੁਮਾਰ ਪੁੱਤਰ ਲੱਖੀ ਰਾਮ ਵਾਸੀ ਕਲੀਚਪੁਰ ਦੇ ਰੂਪ ਵਜੋਂ ਹੋਈ ਹੈ। ਅਰਵਿੰਦਰ ਦੇ ਦੋਸਤ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਉਹ ਮੇਲਾ ਦੇਖਣ ਲਈ ਆਏ ਸਨ। ਇਸ ਦੌਰਾਨ ਤੂ-ਫਾ-ਨ ਕਾਰਨ ਟਾਵਰ ਡਿੱ-ਗ ਪਿਆ ਅਤੇ ਅਰਵਿੰਦਰ ਉਸ ਦੇ ਹੇਠਾਂ ਦੱ-ਬ ਗਿਆ। ਇਸ ਦੌਰਾਨ ਟਾਵਰ ਉਤੇ ਲਾਈਟਾਂ ਲਗਾ ਰਿਹਾ ਅਜੈ ਕੁਮਾਰ ਵੀ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਮੌਕੇ ਉਤੇ ਕੋਈ ਵੀ ਮਦਦ ਲਈ ਨਹੀਂ ਪਹੁੰਚਿਆ। ਉਸ ਨੇ ਆਪ ਹੀ ਅਰਵਿੰਦਰ ਨੂੰ ਟਾਵਰ ਦੇ ਹੇ-ਠਾਂ ਤੋਂ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਿਆ। ਨੇੜੇ ਖੜ੍ਹੇ ਸੁਰੱਖਿਆ ਗਾਰਡ ਵੀ ਮਦਦ ਲਈ ਅੱਗੇ ਨਹੀਂ ਆਏ। ਮ੍ਰਿਤਕ ਅਰਵਿੰਦਰ ਕੁਮਾਰ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

Leave a Reply

Your email address will not be published. Required fields are marked *