ਹਰਿਆਣੇ ਸੂਬੇ ਦੇ ਫਰੀਦਾਬਾਦ ਵਿੱਚ ਇੱਕ ਬਹੁਤ ਹੀ ਦੁੱਖ-ਦਾਈ ਹਾਦਸਾ ਵਾਪਰ ਗਿਆ ਹੈ। ਇਥੇ ਵਿਨੈ ਨਗਰ ਇਲਾਕੇ ਵਿਚ ਅੱਜ ਵਿਆਹ ਵਾਲੇ ਦਿਨ ਹੀ ਸੜਕ ਹਾਦਸੇ ਵਿਚ ਲਾੜੀ ਦੀ ਮੌ-ਤ ਹੋ ਗਈ। ਉਸ ਦੇ ਦੋ ਭਰਾਵਾਂ ਅਤੇ ਉਸ ਦੀ ਸਹੇਲੀ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਜਿਸ ਘਰ ਵਿੱਚ ਵਿਆਹ ਦੀ ਖੁਸ਼ੀ ਦੀਆਂ ਸ਼ਹਿਨਾਈਆਂ ਵੱਜ ਰਹੀਆਂ ਸਨ, ਉੱਥੇ ਪਲ ਵਿਚ ਸੋਗ ਛਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਦਾ ਦਿੱਲੀ ਦੇ ਟਰਾਮਾ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਾਬਾਦ-ਦਿੱਲੀ ਬਾਰਡਰ ਉਤੇ ਮੋਲਡਬੰਦ ਵਿਚ ਰਹਿਣ ਵਾਲੀ ਅੰਕਿਤਾ ਮੁਥੂਟ ਫਾਈਨਾਂਸ ਕੰਪਨੀ ਵਿਚ ਕੰਮ ਕਰਦੀ ਸੀ। ਉਸ ਦਾ ਪਰਿਵਾਰ ਮੂਲ ਰੂਪ ਤੋਂ ਵੈਸ਼ਾਲੀ, ਬਿਹਾਰ ਦਾ ਰਹਿਣ ਵਾਲਾ ਹੈ। ਅੱਜ 22 ਅਪ੍ਰੈਲ ਨੂੰ ਅੰਕਿਤਾ ਦਾ ਵਿਆਹ ਸੀ। ਘਰ ਵਿੱਚ ਰਿਸ਼ਤੇਦਾਰ ਇਕੱਠੇ ਹੋ ਗਏ ਸਨ ਅਤੇ ਖੁਸ਼ੀ ਦਾ ਮਾਹੌਲ ਸੀ। ਬਰਾਤ ਆਉਣ ਤੋਂ ਪਹਿਲਾਂ ਪਰਿਵਾਰ ਘਰ ਵਿੱਚ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਵਿੱਚ ਰੁੱਝਿਆ ਹੋਇਆ ਸੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਅੰਕਿਤਾ ਦੇ ਮਾਸੜ ਮਿਥਲੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਵਿਨੈ ਨਗਰ ਸਥਿਤ ਚਾਚਾ ਸੀਯਾ ਰਾਮ ਦੇ ਘਰ ਪੂਜਾ ਦੀ ਰਸਮ ਸੀ। ਇਸ ਵਿਚ ਹਿੱਸਾ ਲੈਣ ਲਈ ਅੰਕਿਤਾ ਆਪਣੇ ਭਰਾ ਸੁਮਨਕੀਤ, ਚਚੇਰੇ ਭਰਾ ਨਿਸ਼ਾਂਤ ਕੁਮਾਰ ਅਤੇ ਆਪਣੀ ਸਹੇਲੀ ਨਾਲ ਆਪਣੀ ਚਾਚੀ ਦੇ ਘਰ ਜਾ ਰਹੀ ਸੀ। ਜਦੋਂ ਉਨ੍ਹਾਂ ਦੀ ਕਾਰ ਸੈਕਟਰ 37 ਬਾਈਪਾਸ ਰੋਡ ਉਤੇ ਪਹੁੰਚੀ ਤਾਂ ਕਾਰ ਉਥੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆ-ਨਕ ਸੀ ਕਿ ਕਾਰ ਵਿਚ ਸਵਾਰ ਚਾਰੇ ਵਿਅਕਤੀ ਜ਼ਖਮੀ ਹੋ ਗਏ।
ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਅੰਕਿਤਾ ਦੀ ਇਲਾਜ ਦੌਰਾਨ ਕੁਝ ਸਮੇਂ ਬਾਅਦ ਮੌ-ਤ ਹੋ ਗਈ। ਬਾਕੀ 3 ਜ਼ਖਮੀਆਂ ਨੂੰ ਗੰਭੀਰ ਹਾਲ ਵਿਚ ਦਿੱਲੀ ਦੇ ਟਰਾਮਾ ਸੈਂਟਰ ਵਿਚ ਰੈਫਰ ਕੀਤਾ ਗਿਆ ਹੈ। ਉੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਅੰਕਿਤਾ ਦੇ ਚਾਚਾ ਸੀਯਾਰਾਮ ਸਿੰਘ ਨੇ ਦੱਸਿਆ ਕਿ ਅੱਜ ਉਸ ਦੀ ਭਤੀਜੀ ਦਾ ਵਿਆਹ ਹੋਣਾ ਸੀ। ਉਹ ਮੋਲਡਬੰਦ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ। ਮੁਥੂਟ ਫਾਇਨਾਂਸ ਕੰਪਨੀ ਦੇ ਵਿੱਚ ਕੰਮ ਕਰਦੀ ਸੀ। ਉਹ ਮੂਲ ਰੂਪ ਵਿੱਚ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਵਸਨੀਕ ਹਨ। ਫਿਲਹਾਲ ਅੰਕਿਤਾ ਦੀ ਦੇਹ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।