ਪੰਜਾਬ ਸੂਬੇ ਵਿਚ ਫਾਜਿਲਕਾ ਤੋਂ ਫਿਰੋਜ਼ਪੁਰ ਰੋਡ ਉਤੇ ਵਾਪਰੇ ਹਾਦਸੇ ਵਿਚ 2 ਵਿਅਕਤੀਆਂ ਦੀ ਮੌ-ਤ ਹੋਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਦੋਵੇਂ ਫਾਜ਼ਿਲਕਾ ਦੀ ਨਵੀਂ ਆਬਾਦੀ ਦੇ ਰਹਿਣ ਵਾਲੇ ਸਨ। ਉਹ ਇਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਕੰਮ ਲਈ ਕਲੰਦਰ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਫ਼ਿਰੋਜ਼ਪੁਰ ਤੋਂ ਗੰਗਾਨਗਰ ਵੱਲ ਨੂੰ ਜਾ ਰਹੀ ਆਰਮੀ ਜਿਪਸੀ ਨਾਲ ਟਕਰਾ ਗਿਆ, ਇਸ ਦੌਰਾਨ ਇਕ ਵਿਅਕਤੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਜਦੋਂ ਕਿ ਦੂਜੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਉਸ ਦਾ ਹਾਲ ਨਾਜ਼ੁਕ ਦੇਖਦੇ ਹੋਏ ਉਸ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਵੀ ਰਸਤੇ ਵਿਚ ਹੀ ਮੌ-ਤ ਹੋ ਗਈ।
ਲਕੜੀ ਦਾ ਕੰਮ ਕਰਦੇ ਸਨ ਦੋਵੇਂ
ਇਸ ਮੌਕੇ ਜਾਣਕਾਰੀ ਦਿੰਦਿਆਂ ਨਵੀਂ ਅਬਾਦੀ ਦੇ ਐੱਮ. ਸੀ. ਅਤੇ ਭਾਜਪਾ ਆਗੂ ਰਮੇਸ਼ ਚੰਦਰ ਕਟਾਰੀਆ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਖਰੈਤ ਲਾਲ ਉਮਰ 47 ਸਾਲ ਅਤੇ ਸੁਭਾਸ਼ ਚੰਦਰ ਉਮਰ 42 ਸਾਲ ਵਾਸੀ ਨਵੀਂ ਆਬਾਦੀ ਫਾਜ਼ਿਲਕਾ ਦੋਵੇਂ ਲੱਕੜ ਦਾ ਕੰਮ ਕਰਦੇ ਸਨ। ਅੱਜ ਸਵੇਰੇ ਉਹ ਆਪਣੇ ਕੰਮ ਦੇ ਸਿਲਸਿਲੇ ਵਿੱਚ ਕਲੰਦਰ ਜਾ ਰਹੇ ਸਨ। ਪਿੰਡ ਲਾਲੋਵਾਲੀ ਨੇੜੇ ਪੈਟਰੋਲ ਪੰਪ ਨੇੜੇ ਤੇਜ਼ ਸਪੀਡ ਆ ਰਹੀ ਫ਼ੌ-ਜੀ ਜਿਪਸੀ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ।
ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਦੇ ਕੀਤਾ, ਜਿੱਥੇ ਡਾਕਟਰਾਂ ਨੇ ਖੈਰਤ ਲਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੌਰਾਨ ਸੁਭਾਸ਼ ਚੰਦਰ ਦੇ ਨਾਜ਼ੁਕ ਹਾਲ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਰਾਹ ਵਿਚ ਉਸ ਨੇ ਵੀ ਦਮ ਤੋੜ ਦਿੱਤਾ।
ਮ੍ਰਿਤਕ ਸੁਭਾਸ਼ ਚੰਦਰ ਸੀ, ਪਰਿਵਾਰ ਦਾ ਇਕ-ਲੌਤਾ ਕਮਾਉਣ ਵਾਲਾ
ਮ੍ਰਿਤਕ ਸੁਭਾਸ਼ ਚੰਦਰ ਦੇ ਪਰਿਵਾਰਕ ਮੈਂਬਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੁਭਾਸ਼ ਦਾ ਇਕ ਹੀ 13 ਸਾਲ ਉਮਰ ਦਾ ਪੁੱਤਰ ਹੈ। ਉਸ ਦਿ ਕੁਝ ਸਮਾਂ ਪਹਿਲਾਂ ਹੀ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਸੁਭਾਸ਼ ਆਪਣੇ ਮਾਤਾ-ਪਿਤਾ ਨਾਲ ਰਹਿ ਕੇ ਆਪਣੇ ਇਕ-ਲੌਤੇ ਪੁੱਤਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਉਸ ਦੀ ਮੌ-ਤ ਤੋਂ ਬਾਅਦ ਉਸ ਦੇ ਘਰ ਵਿੱਚ ਕਮਾਈ ਕਰਨ ਵਾਲਾ ਕੋਈ ਨਹੀਂ ਬਚਿਆ। ਇਸ ਲਈ ਸਰਕਾਰ ਨੂੰ ਇਸ ਜੁਆਕ ਦੀ ਪਰਵਰਿਸ਼ ਵਿੱਚ ਮਦਦ ਕਰਨੀ ਚਾਹੀਦੀ ਹੈ।