ਹਰਿਆਣਾ ਸੂਬੇ ਵਿਚ ਕਰਨਾਲ ਦੇ ਜੈਸਿੰਘਪੁਰ ਮੁੱਖ ਅੱਡੇ ਨੇੜੇ ਇੱਕ ਕਾਰ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਜੋ-ੜੇ ਨੂੰ ਦ-ਰ-ੜ ਦਿੱਤਾ। ਬਜ਼ੁਰਗ ਆਪਣੀ ਪਤਨੀ ਨਾਲ ਅੰਬਾਲਾ ਤੋਂ ਆਪਣੇ ਪਿੰਡ ਖੇੜੀ ਸਰਫਲੀ ਨੂੰ ਜਾ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਔਰਤ ਨੂੰ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ।
ਪੁਲਿਸ ਨੇ ਬਜ਼ੁਰਗ ਦੀ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਕਰਨਾਲ ਭੇਜ ਦਿੱਤਾ ਅਤੇ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਅਣ-ਪਛਾਤੇ ਕਾਰ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਪਣੇ ਜੱਦੀ ਘਰ ਜਾ ਰਹੇ ਸਨ ਦੋਵੇਂ
ਇਸ ਮੌਕੇ ਜਾਣਕਾਰੀ ਦਿੰਦਿਆਂ ਖੇੜੀਸਰਫਲੀ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਦਲੀਪ ਸਿੰਘ ਉਮਰ 64 ਸਾਲ ਅਤੇ ਮੇਰੀ ਮਾਤਾ ਵਰਿੰਦਰਪਾਲ ਕੌਰ ਸਾਡੇ ਜੱਦੀ ਘਰ ਖੇੜੀ ਸਰਫਲੀ ਆ ਰਹੇ ਸਨ। ਦੋਵੇਂ ਮੋਟਰਸਾਈਕਲ ਉਤੇ ਸਵਾਰ ਸਨ। ਜਿਵੇਂ ਹੀ ਮੋਟਰਸਾਈਕਲ ਜੈਸਿੰਘਪੁਰ ਮੇਨ ਅੱਡੇ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਸਪੀਡ ਕਾਰ ਨੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ।
ਜਿਸ ਕਾਰਨ ਉਹ ਦੋਵੇਂ ਸੜਕ ਉਤੇ ਡਿੱਗ ਗਏ ਅਤੇ ਜਾਂਦੇ ਹੋਏ ਕਾਰ ਡਰਾਈਵਰ ਨੇ ਉਸ ਦੇ ਪਿਤਾ ਨੂੰ ਦ-ਰ-ੜ ਦਿੱਤਾ। ਇਸ ਹਾਦਸੇ ਨੂੰ ਦੇਖ ਕੇ ਆਸ-ਪਾਸ ਦੇ ਲੋਕ ਮੌਕੇ ਉਤੇ ਇਕੱਠੇ ਹੋ ਗਏ ਅਤੇ ਦੋਵਾਂ ਨੂੰ ਨਿੱਜੀ ਵਾਹਨ ਵਿਚ ਅਸੰਧ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਜਿੱਥੇ ਡਾਕਟਰਾਂ ਨੇ ਮੇਰੇ ਪਿਤਾ ਦਲੀਪ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੇਰੀ ਮਾਂ ਨੂੰ ਕਰਨਾਲ ਤੋਂ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।
ਮਾਂ ਦਾ ਹਾਲ ਖਤਰੇ ਤੋਂ ਬਾਹਰ
ਅੱਗੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਦਾ ਹਾਲ ਸਥਿਰ ਹੈ ਅਤੇ ਡਾਕਟਰ ਵੀ ਖ਼ਤਰੇ ਤੋਂ ਬਾਹਰ ਦੱਸ ਰਹੇ ਹਨ। ਅਣ-ਪਛਾਤੇ ਕਾਰ ਡਰਾਈਵਰ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਥਾਣਾ ਅਸੰਧ ਵਿਖੇ ਜਾਂਚ ਅਧਿਕਾਰੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਜੈਸਿੰਘਪੁਰਾ ਨੇੜੇ ਕਾਰ ਦੀ ਲਪੇਟ ਵਿਚ ਆਉਣ ਨਾਲ ਬਜ਼ੁਰਗ ਦਲੀਪ ਸਿੰਘ ਦੀ ਮੌ-ਤ ਹੋ ਗਈ ਹੈ, ਜਦੋਂ ਕਿ ਦਲੀਪ ਸਿੰਘ ਦੀ ਪਤਨੀ ਜ਼ਖ਼ਮੀ ਹੋ ਗਈ ਹੈ। ਚਰਨਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ਉਤੇ ਅਣ-ਪਛਾਤੇ ਕਾਰ ਡਰਾਈਵਰ ਖਿਲਾਫ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।