ਵਿ-ਧ-ਵਾ ਮਾਤਾ ਦੇ, ਦੋ ਪੁੱਤਰਾਂ ਨਾਲ ਹਾਦਸਾ, ਦੋਵਾਂ ਨੇ ਤੋੜਿਆ ਦਮ, ਸੋਸ਼ਲ ਮੀਡੀਆ ਉਤੇ, ਨਿਹੰਗ ਫਾਸਟ ਫੂਡ ਦੇ ਕੰਮ ਵਜੋਂ ਮਸ਼ਹੂਰ ਸੀ, ਦੋਵੇਂ ਭਰਾ

Punjab

ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਬਟਾਲਾ ਵਿੱਚ ਬੀਤੇ ਦਿਨੀਂ ਦੇਰ ਰਾਤ ਨੂੰ ਡੇਰਾ ਬਾਬਾ ਨਾਨਕ ਏਰੀਏ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਦੋ ਸ-ਕੇ ਭਰਾ ਅਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਫਤਿਹਗੜ੍ਹ ਚੂੜੀਆਂ ਤੋਂ ਆਉਂਦੇ ਸਮੇਂ ਭਿਆ-ਨਕ ਸੜਕ ਹਾਦਸੇ ਦਾ ਸ਼ਿ-ਕਾ-ਰ ਹੋ ਗਏ। ਇਸ ਹਾਦਸੇ ਦੌਰਾਨ ਅਕਾਸ਼ਦੀਪ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਉਸ ਦਾ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌ-ਤ ਹੋ ਗਈ।

ਦੋਵਾਂ ਭਰਾਵਾਂ ਦੀ ਮੌ-ਤ ਦੀ ਸੂਚਨਾ ਸੁਣ ਕੇ ਪੂਰੇ ਪਿੰਡ ਵਿਚ ਮਾਤਮ ਛਾ ਗਿਆ। ਮ੍ਰਿਤਕਾਂ ਦੇ ਪਰਿਵਾਰ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਦੋਵੇਂ ਭਰਾ ਪਿਛਲੇ ਕੁਝ ਦਿਨਾਂ ਵਿਚ ਕਾਫੀ ਮਸ਼ਹੂਰ ਹੋ ਗਏ ਸਨ। ਇਹ ਇੱਕ ਸਾਜ਼ਿਸ਼ ਹੈ, ਜਿਸ ਨੂੰ ਹਾਦਸਾ ਕਰਾਰ ਦਿੱਤਾ ਜਾ ਰਿਹਾ ਹੈ, ਇਸ ਲਈ CCTV ਆਦਿ ਦੀ ਮਦਦ ਨਾਲ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਇਨਸਾਫ ਦਿਵਾਇਆ ਜਾਵੇ।

ਫਾਸਟ ਫੂਡ ਦੇ ਨਾਮ ਉਤੇ ਮਸ਼ਹੂਰ ਹੋ ਰਹੇ ਸਨ ਦੋਵੇਂ ਭਰਾ

ਦੱਸਿਆ ਜਾ ਰਿਹਾ ਹੈ ਕਿ ਕੋਟਲੀ ਸੂਰਤ ਮੱਲੀ ਦੇ ਦੋਵੇਂ ਨਿਹੰਗ ਸਿੰਘ ਭਰਾ ਅਕਾਸ਼ਦੀਪ ਸਿੰਘ ਅਤੇ ਦਿਲਜੀਤ ਸਿੰਘ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਸਨ ਅਤੇ ਘਰ ਵਿੱਚ ਇੱਕ ਬਜ਼ੁਰਗ ਮਾਂ ਹੀ ਹੈ, ਘਰ ਵਿੱਚ ਬਹੁਤ ਗਰੀਬੀ ਸੀ, ਕੁਝ ਸਮਾਂ ਪਹਿਲਾਂ ਦੋਵਾਂ ਭਰਾਵਾਂ ਨੇ ਇੱਕ ਫਤਿਹਗੜ੍ਹ ਚੂੜੀਆਂ ਵਿਚ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਉਤੇ ਫਾਸਟ ਫੂਡ ਦਾ ਕਾਰੋਬਾਰ ਕੀਤਾ, ਸ਼ਖਤ ਮਿਹਨਤ ਨਾਲ ਦੋਵਾਂ ਨੇ ਕੰਮ ਨੂੰ ਵਧਾਇਆ।

ਦੋਵਾਂ ਦੀ ਮਿਹਨਤ ਨਾਲ ਉਨ੍ਹਾਂ ਦੇ ਕੰਮ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਦੋਵਾਂ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਸੀ ਅਤੇ ਹੁਣ ਕੰਮ ਵੀ ਵਧੀਆ ਚੱਲ ਰਿਹਾ ਹੈ। ਦੋਵੇਂ ਭਰਾ ਰੋਜ਼ਾਨਾ ਸ਼ਾਮ ਨੂੰ ਫਤਿਹਗੜ੍ਹ ਚੂੜੀਆਂ ਤੋਂ ਆਪਣੇ ਘਰ ਕੋਟਲੀ ਸੂਰਤ ਮੱਲੀ ਆ ਜਾਂਦੇ ਸਨ। ਦੇਰ ਰਾਤ ਕੰਮ ਤੋਂ ਘਰ ਪਰਤਦੇ ਸਮੇਂ ਅਚਾ-ਨਕ ਉਨ੍ਹਾਂ ਨਾਲ ਹਾਦਸਾ ਹੋ ਗਿਆ।

ਪਰਿਵਾਰ ਨੇ CCTV ਫੁਟੇਜ ਚੈੱਕ ਕਰਨ ਦੀ ਕੀਤੀ ਮੰਗ

ਇਸ ਦੁਖ-ਦਾਈ ਹਾਦਸੇ ਵਿੱਚ ਦੋਵਾਂ ਭਰਾਵਾਂ ਦੀ ਮੌ-ਤ ਹੋ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਐਸ. ਐਸ. ਪੀ. ਬਟਾਲਾ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ CCTV ਕੈਮਰਿਆਂ ਦੀ ਜਾਂਚ ਕਰਵਾ ਕੇ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਹਾਦਸਾ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *