ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਪਿੰਡ ਤਿੱਬੜ ਵਿੱਚ ਕਣਕ ਦੀ ਵਾਢੀ ਲਈ ਖੇਤ ਵਿੱਚ ਕੰਬਾਈਨ ਲਿਜਾਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝ-ਗ-ੜਾ ਹੋ ਗਿਆ। ਇਸ ਝ-ਗ-ੜੇ ਦੌਰਾਨ ਇੱਕ ਵਿਅਕਤੀ ਦੀ ਗੁੱਝੀ ਸ਼ੱ-ਟ ਲੱਗਣ ਕਾਰਨ ਸਿਹਤ ਵਿਗੜ ਗਈ। ਜਿਸ ਕਾਰਨ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ, ਪਰ ਰਸਤੇ ਵਿਚ ਹੀ ਉਸ ਦੀ ਮੌ-ਤ ਹੋ ਗਈ। ਪੁਲਿਸ ਵਲੋਂ ਦੇਹ ਨੂੰ ਮੋਰਚਰੀ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੰਬਾਇਨ ਮਾਲਕ ਕੁਲਦੀਪ ਸਿੰਘ ਕੀਪਾ ਉਮਰ 48 ਸਾਲ ਵਾਸੀ ਤਿੱਬੜ, ਸੀਤਾ ਰਾਮ ਤੋਂ ਠੇਕੇ ਉਤੇ ਲਈ ਜਮੀਨ ਵਿਚ ਕਣਕ ਵੱਢਣ ਜਾ ਰਿਹਾ ਸੀ। ਜਦੋਂ ਉਹ ਸਾਧੂ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਦੇ ਖੇਤਾਂ ਵਿੱਚੋਂ ਕੰਬਾਈਨ ਨੂੰ ਲੈ ਕੇ ਗਿਆ ਤਾਂ ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਉਸ ਦਾ ਵਿਰੋਧ ਕੀਤਾ। ਇਸ ਦੌਰਾਨ ਕੁਲਦੀਪ ਸਿੰਘ, ਦਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੀ ਆਪਸ ਵਿੱਚ ਲ-ੜਾ-ਈ ਹੋ ਗਈ। ਇਸ ਦੌਰਾਨ ਕੁਲਦੀਪ ਸਿੰਘ ਦੀ ਹਾਲਤ ਵਿਗੜ ਗਈ। ਇਸ ਸਬੰਧੀ ਪਤਾ ਲੱਗਣ ਉਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਗੁਰਦਾਸਪੁਰ ਲੈ ਕੇ ਜਾ ਰਹੇ ਸਨ, ਪਰ ਰਸਤੇ ਵਿੱਚ ਹੀ ਉਸ ਦੀ ਮੌ-ਤ ਹੋ ਗਈ।
ਦੇਹ ਨੂੰ ਮੋਰਚਰੀ ਵਿਚ ਰਖਵਾਇਆ
ਥਾਣਾ ਤਿੱਬੜ ਦੀ ਪੁਲਿਸ ਨੇ ਮ੍ਰਿਤਕ ਕੁਲਦੀਪ ਸਿੰਘ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ। ਮ੍ਰਿਤਕ ਕੁਲਦੀਪ ਸਿੰਘ ਕੀਪਾ ਦੇ ਜੀਜਾ ਬਲਜਿੰਦਰ ਸਿੰਘ ਵਾਸੀ ਸਠਿਆਲੀ ਥਾਣਾ ਕਾਹਨੂੰਵਾਨ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਦੇ ਦੋ ਛੋਟੇ ਜੁਆਕ ਹਨ ਜੋ ਇਸ ਸਮੇਂ ਪੜ੍ਹ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਵੱਲੋਂ ਠੇਕੇ ਉਤੇ ਲਏ ਗਈ ਜਮੀਨ ਨੂੰ ਜਾਣ ਵਾਲੇ ਰਸਤੇ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿੱਚ ਕਈ ਵਾਰ ਝ-ਗ-ੜੇ ਹੋ ਚੁੱਕੇ ਹਨ। ਇਸ ਸਬੰਧੀ ਕਈ ਵਾਰ ਸਮਝੌਤੇ ਵੀ ਹੋਏ ਹਨ।