ਫਤਿਹਗੜ੍ਹ ਸਾਹਿਬ (ਪੰਜਾਬ) ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ ਨਹਿਰ ਵਿਚ ਕਾਰ ਡਿੱਗਣ ਤੋਂ ਬਾਅਦ ਕਾਰ ਵਿਚ ਸਵਾਰ ਲੋਹੇ ਦੇ ਵਪਾਰੀ ਦੀ ਦੇਹ ਸ਼ਨੀਵਾਰ ਨੂੰ ਬਰਾ-ਮਦ ਕੀਤੀ ਗਈ। ਕਾਰ ਚਲਾ ਰਹੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਦੀ ਦੇਹ ਘਟਨਾ ਵਾਲੀ ਥਾਂ ਤੋਂ ਕਰੀਬ 100 ਕਿਲੋਮੀਟਰ ਦੂਰ ਹਰਿਆਣਾ ਦੇ ਟੋਹਾਣਾ ਨੇੜੇ ਮਿਲੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸ਼ੁੱਕਰਵਾਰ ਤੜਕੇ ਤੋਂ ਹੀ ਕਾਰ ਅਤੇ ਡਰਾਈਵਰ ਦੀ ਭਾਲ ਵਿੱਚ ਲੱਗੀ ਹੋਈ ਸੀ। ਕਾਰ ਤੈਰਦੇ ਹੋਏ ਕਰੀਬ ਢਾਈ ਕਿਲੋਮੀਟਰ ਦੂਰ ਸੌਂਧਾ ਹੈੱਡ ਨੇੜੇ ਮਿਲੀ ਸੀ। ਜਦੋਂ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਵਿੱਚ ਡਰਾਈਵਰ ਨਹੀਂ ਸੀ। ਘਰ ਵਿੱਚ ਪਤਨੀ ਅਤੇ ਦੋ ਜੁਆਕ ਦੱਸੇ ਜਾ ਰਹੇ ਹਨ। ਉਸ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਨਵਾਂ ਘਰ ਬਣਾਇਆ ਸੀ।
ਪੰਜਾਬ ਅਤੇ ਹਰਿਆਣਾ ਨੇ ਚਲਾਈ ਸੀ ਭਾਲ ਮੁਹਿੰਮ
ਜਿਸ ਤੋਂ ਬਾਅਦ 100 ਦੇ ਕਰੀਬ ਗੋਤਾਖੋਰ ਕਾਰ ਡਰਾਈਵਰ ਦੀ ਭਾਲ ਕਰ ਰਹੇ ਸਨ। ਇਸ ਆਪਰੇਸ਼ਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਗੋਤਾਖੋਰ ਲੱਗੇ ਹੋਏ ਸਨ। ਦੇਹ ਸ਼ਨੀਵਾਰ ਨੂੰ ਹਰਿਆਣਾ ਦੇ ਟੋਹਾਣਾ ਤੋਂ ਬਰਾਮਦ ਹੋਈ। ਸਰਹਿੰਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਾਤ ਸਮੇਂ ਕਾਰ ਸਮੇਤ ਡਿੱ-ਗਿ-ਆ ਸੀ ਵਪਾਰੀ
ਤੁਹਾਨੂੰ ਦੱਸ ਦੇਈਏ ਕਿ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਲੰਘਦੀ ਭਾਖੜਾ ਨਹਿਰ ਵਿੱਚ ਵੀਰਵਾਰ ਰਾਤ ਨੂੰ ਇਹ ਕਾਰੋਬਾਰੀ ਕਾਰ ਸਮੇਤ ਡਿੱ-ਗ ਗਿਆ ਸੀ। ਇਹ ਹਾਦਸਾ ਸਰਹਿੰਦ ਫਲੋਟਿੰਗ ਨੇੜੇ ਵਾਪਰਿਆ ਸੀ। ਗੋਤਾਖੋਰਾਂ ਨੇ ਸ਼ੁੱਕਰਵਾਰ ਨੂੰ ਹੀ ਕਾਰ ਬਰਾਮਦ ਕਰ ਲਈ ਸੀ। ਪਰ ਲੋਹਾ ਵਪਾਰੀ ਸੰਤੋਸ਼ ਨਹਿਰ ਵਿੱਚ ਰੁ-ੜ੍ਹ ਗਿਆ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਏ. ਐਸ. ਆਈ. ਸੁਰਜੀਤ ਚੰਦ ਵਲੋਂ ਦੱਸਿਆ ਗਿਆ ਕਿ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ।