ਪਿਛਲੇ ਅੱਠ ਦਿਨਾਂ ਤੋਂ ਲਾ-ਪ-ਤਾ ਦਿਉਵਾਲ ਦੇ ਨੌਜਵਾਨ ਦੀ ਦੇਹ ਪਿੰਡ ਦੇ ਬਾਹਰ ਇੱਕ ਨਾਲੇ ਵਿੱਚੋਂ ਬਰਾ-ਮਦ ਹੋਈ ਹੈ। ਹੁਸ਼ਿਆਰਪੁਰ ਤੋਂ ਜਲੰਧਰ ਰੋਡ ਉਤੇ ਪੈਂਦੇ ਕਸਬਾ ਨਸਰਾਲਾ ਦੇ ਪਿੰਡ ਦਿਉਵਾਲ ਦੇ ਨਾਲ ਲੱਗਦੀ ਡਰੇਨ ਵਿਚੋਂ ਬ-ਦ-ਬੂ ਆਉਣ ਕਾਰਨ ਇਕੱਠੇ ਹੋਏ ਲੋਕਾਂ ਨੇ ਜਦੋਂ ਇੱਧਰ-ਉੱਧਰ ਝਾੜੀਆਂ ਵਿਚ ਜਾ ਕੇ ਦੇਖਿਆ ਤਾਂ ਨੌਜਵਾਨ ਦੀ ਖਰਾਬ ਹਾਲ ਹੋਈ ਦੇਹ ਪਈ ਸੀ। ਮਾਂ ਨੇ ਕੱਪੜਿਆਂ ਤੋਂ ਉਸ ਦੀ ਪਹਿਚਾਣ ਕੀਤੀ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਨਸਰਾਲਾ ਪੁਲਿਸ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ ਅਤੇ ਏ. ਐਸ. ਆਈ. ਕਸ਼ਮੀਰੀ ਲਾਲ ਟੀਮ ਸਮੇਤ ਮੌਕੇ ਉਤੇ ਪਹੁੰਚੇ। ਮਾਤਾ ਜੋਗਿੰਦਰ ਕੌਰ ਨੇ ਆਪਣੇ ਪੁੱਤਰ ਮਨਪ੍ਰੀਤ ਸਿੰਘ ਉਰਫ਼ ਮਨੀ ਦੀ ਦੇਹ ਦੀ ਪਹਿਚਾਣ ਕੱਪੜਿਆਂ ਤੋਂ ਕੀਤੀ। ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਕਰ ਰਹੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਜੋਗਿੰਦਰ ਕੌਰ ਪਤਨੀ ਓਮ ਪ੍ਰਕਾਸ਼ ਨੇ ਦੱਸਿਆ ਕਿ ਮਨਪ੍ਰੀਤ ਉਰਫ ਮਨੀ ਉਮਰ 30 ਸਾਲ 19 ਅਪ੍ਰੈਲ ਨੂੰ ਸ਼ਾਮ 5 ਵਜੇ ਘਰ ਤੋਂ ਬਾਹਰ ਗਿਆ ਸੀ। ਉਦੋਂ ਤੋਂ ਉਹ ਵਾਪਸ ਨਹੀਂ ਆਇਆ। ਸਾਰੇ ਰਿਸ਼ਤੇਦਾਰਾਂ ਅਤੇ ਜਾਣਕਾਰ ਲੋਕਾਂ ਨੂੰ ਪੁੱਛਿਆ ਅਤੇ ਭਾਲ ਕੀਤੀ, ਪਰ ਉਸ ਦਾ ਕਿਤੋਂ ਪਤਾ ਨਹੀਂ ਲੱਗ ਸਕਿਆ। 24 ਅਪ੍ਰੈਲ ਨੂੰ ਥਾਣਾ ਬੁੱਲੋਵਾਲ ਵਿਖੇ ਪੁੱਤਰ ਦੀ ਗੁੰਮ-ਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।
ਪਰ ਇਹ ਸਮਝ ਨਹੀਂ ਆ ਰਿਹਾ ਹੈ ਕਿ ਮਨਪ੍ਰੀਤ ਡਰੇਨ ਉਤੇ ਕੀ ਕਰਨ ਗਿਆ ਸੀ। ਨਸਰਾਲਾ ਪੁਲਿਸ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਦੇਹ ਬੁਰੀ ਤਰ੍ਹਾਂ ਸ-ੜੀ ਹੋਣ ਕਾਰਨ ਉਸ ਵਿੱਚੋਂ ਬ-ਦ-ਬੂ ਆ ਰਹੀ ਸੀ। ਜੋਗਿੰਦਰ ਕੌਰ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਇਹ ਕ-ਤ-ਲ ਹੈ ਜਾਂ ਖੁ-ਦ-ਕੁ-ਸ਼ੀ।