ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਪਿੰਡ ਹੀਰ ਵਿਚ ਇਕ ਸੜਕ ਹਾਦਸੇ ਵਿਚ ਛੁੱਟੀ ਆਏ ਫੌਜੀ ਜਵਾਨ ਨੇ ਦਮ ਤੋੜ ਦਿੱਤਾ। ਉਸ ਦਾ ਪੁੱਤਰ ਵੀ ਇਸ ਹਾਦਸੇ ਵਿਚ ਜ਼ਖਮੀ ਹੋ ਗਿਆ। ਜਵਾਨ ਅਰਜੁਨ ਸਿੰਘ 155 ਇਨਫੈਂਟਰੀ (ਟੀ.ਏ.) ਜੈਕ ਰਾਈਫਲ ਵਿਚ ਤਾਇਨਾਤ ਸਨ ਅਤੇ ਇਸ ਸਮੇਂ ਰਾਜੌਰੀ, ਜੰਮੂ ਦੇ ਵਿੱਚ ਤਾਇਨਾਤ ਸੀ। ਫੌਜੀ ਜਵਾਨ 15 ਦਿਨਾਂ ਦੀ ਛੁੱਟੀ ਉਤੇ ਘਰ ਆਇਆ ਸੀ। ਇਸ ਦੌਰਾਨ ਉਹ ਕਿਸੇ ਨਿੱਜੀ ਕੰਮ ਦੇ ਲਈ ਘਰੋਂ ਗਿਆ ਸੀ ਅਤੇ ਸ਼ਫਰ ਦੌਰਾਨ ਉਹ ਇਕ ਟਰਾਲੀ ਦੀ ਲਪੇਟ ਵਿਚ ਆ ਕੇ ਸੜਕ ਉਤੇ ਡਿੱ-ਗ ਗਿਆ, ਜਿੱਥੇ ਉਸ ਦੀ ਮੌ-ਤ ਹੋ ਗਈ।
ਇਸ ਘ-ਟ-ਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਵਾਨ ਅਰਜੁਨ ਸਿੰਘ ਦੇ ਪਰਿਵਾਰਕ ਮੈਂਬਰ ਸਾਬਕਾ ਹੌਲਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਸੂਬੇਦਾਰ ਅਰਜੁਨ ਸਿੰਘ ਕਿਸੇ ਜ਼ਰੂਰੀ ਕੰਮ ਲਈ ਪਿੰਡ ਤੋਂ ਜੌੜਾ ਛਤਰ ਜਾ ਰਿਹਾ ਸੀ। ਜੋੜਾ ਛਤਰ ਦੇ ਨੇੜੇ ਇੱਕ ਅਣ-ਪਛਾਤੇ ਟ੍ਰੈਕਟਰ ਟ੍ਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਜਖਮੀਂ ਜੁਆਕ ਦਾ ਚੱਲ ਰਿਹਾ ਇਲਾਜ
ਇਸ ਹਾਦਸੇ ਦੌਰਾਨ ਉਸ ਦਾ ਇੱਕ ਛੋਟਾ ਜੁਆਕ ਵੀ ਜ਼ਖਮੀ ਹੋ ਗਿਆ, ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਵਾਨ ਆਪਣਾ ਨਵਾਂ ਘਰ ਬਣਵਾ ਰਿਹਾ ਸੀ। ਜਿਸ ਕਾਰਨ ਉਹ ਛੁੱਟੀ ਉਤੇ ਆਇਆ ਸੀ। ਘਰ ਦਾ ਕੰਮ ਪੂਰਾ ਨਾ ਹੋਣ ਕਾਰਨ ਉਸ ਨੇ ਕੁਝ ਦਿਨ ਪਹਿਲਾਂ ਆਪਣੀ ਛੁੱਟੀ ਵਧਾ ਲਈ ਸੀ।
ਇਸ ਮੌਕੇ ਫੌਜੀ ਜਵਾਨ ਨੂੰ ਸ਼ਰਧਾਂਜਲੀ ਦੇਣ ਪਹੁੰਚੇ 155 ਇਨਫੈਂਟਰੀ (ਟੀ.ਏ.) ਜੈਕ ਰਾਈਫਲ ਦੇ ਜਵਾਨਾਂ ਨੇ ਕਿਹਾ ਕਿ ਸੂਬੇਦਾਰ ਅਰਜੁਨ ਸਿੰਘ ਬਹੁਤ ਹੋਣਹਾਰ ਅਤੇ ਬਹਾਦਰ ਜਵਾਨ ਸੀ ਅਤੇ ਉਹ ਹਮੇਸ਼ਾ ਸਭ ਨਾਲ ਪਿਆਰ ਨਾਲ ਗੱਲ ਕਰਦਾ ਸੀ। ਉਨ੍ਹਾਂ ਕਿਹਾ ਕਿ ਅਰਜਨ ਸਿੰਘ ਦੀ ਮੌ-ਤ ਨਾਲ ਉਨ੍ਹਾਂ ਦੀ ਯੂਨਿਟ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ।