ਫਤਿਹਗੜ੍ਹ ਸਾਹਿਬ (ਪੰਜਾਬ) ਦੇ ਮੰਡੀ ਗੋਬਿੰਦਗੜ੍ਹ ਵਿਚ ਜੀ. ਪੀ. ਐੱਸ. (ਗੋਬਿੰਦਗੜ੍ਹ ਪਬਲਿਕ ਸਕੂਲ) ਨੇੜੇ ਨੈਸ਼ਨਲ ਹਾਈਵੇ ਉਤੇ ਇਕ ਵਰਕਰ ਦਾ ਕ-ਤ-ਲ ਕਰ ਦਿੱਤਾ ਗਿਆ। ਸਟੀਲ ਮਿੱਲ ਵਿਚ ਕੰਮ ਕਰਦੇ ਇਸ ਵਰਕਰ ਤੋਂ ਪਹਿਲਾਂ ਲਿਫਟ ਮੰਗੀ ਗਈ। ਫਿਰ ਰਸਤੇ ਵਿਚ ਉਸ ਦੇ ਗਲੇ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ ਗਿਆ। ਉਸ ਦੇ ਪੇਟ ਅਤੇ ਛਾਤੀ ਉਤੇ ਵੀ ਬੇ-ਰ-ਹਿ-ਮੀ ਨਾਲ ਵਾਰ ਕੀਤਾ ਗਿਆ ਸੀ। ਮ੍ਰਿਤਕ ਦੀ ਪਹਿਚਾਣ ਪ੍ਰਮੋਦ ਕੁਮਾਰ ਉਮਰ 32 ਸਾਲ ਦੇ ਰੂਪ ਵਜੋਂ ਹੋਈ ਹੈ।
ਪਤਨੀ ਨੂੰ ਫੋਨ ਕਰਕੇ ਦੱਸਿਆ- ਕਿਸੇ ਨੂੰ ਛੱਡਣ ਜਾ ਰਿਹਾ ਹਾਂ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮੋਦ ਕੁਮਾਰ ਮੁਗਲ ਮਾਜਰਾ ਦੀ ਇੱਕ ਸਟੀਲ ਮਿੱਲ ਵਿੱਚ ਕੰਮ ਕਰਦਾ ਸੀ। ਬੀਤੀ ਰਾਤ ਉਹ ਆਪਣਾ ਕੰਮ ਖਤਮ ਕਰਕੇ ਬਾਹਰ ਆਇਆ। ਫਿਰ ਰਸਤੇ ਵਿੱਚ ਉਸ ਨੂੰ ਕੋਈ ਵਿਅਕਤੀ ਮਿਲਿਆ ਜਿਸ ਨੇ ਅੰਬੇ ਮਾਜਰਾ ਜਾਣ ਲਈ ਲਿਫਟ ਮੰਗੀ। ਪ੍ਰਮੋਦ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਕਿਹਾ ਕਿ ਉਹ ਕਿਸੇ ਨੂੰ ਛੱਡ ਕੇ ਘਰ ਆ ਜਾਵੇਗਾ।
ਇਸ ਤੋਂ ਬਾਅਦ ਕਾਫੀ ਦੇਰ ਤੱਕ ਪ੍ਰਮੋਦ ਘਰ ਨਹੀਂ ਆਇਆ ਤਾਂ ਉਸ ਨੂੰ ਫੋਨ ਉਤੇ ਸੂਚਨਾ ਮਿਲੀ ਕਿ ਪ੍ਰਮੋਦ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਪਰਿਵਾਰ ਮੌਕੇ ਉਤੇ ਪਹੁੰਚਿਆ ਤਾਂ ਉੱਥੇ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਪੇਟ ਅਤੇ ਛਾਤੀ ਉਤੇ ਚਾ-ਕੂ ਨਾਲ ਵਾਰ ਕੀਤੇ ਗਏ ਸਨ। ਗਲਾ ਵੱ-ਢਿ-ਆ ਹੋਇਆ ਸੀ। ਜਿਸ ਕਾਰਨ ਪ੍ਰਮੋਦ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਲੁੱ-ਟ ਦਾ ਮਾਮਲਾ ਨਹੀਂ
ਇਸ ਮੌਕੇ ਪ੍ਰਮੋਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਲੁੱ-ਟ ਦਾ ਮਾਮਲਾ ਨਹੀਂ ਹੈ। ਕਿਉਂਕਿ ਮੌਕੇ ਉਤੇ ਪ੍ਰਮੋਦ ਦਾ ਮੋਬਾਈਲ, ਪੈਸੇ ਅਤੇ ਮੋਟਰਸਾਈਕਲ ਮਿਲ ਗਏ ਹਨ। ਇਹ ਕ-ਤ-ਲ ਕਿਸੇ ਰੰ-ਜਿ-ਸ਼ ਕਾਰਨ ਕੀਤਾ ਗਿਆ ਹੈ। ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਕ-ਤ-ਲ ਕਿਸੇ ਇੱਕ ਵਿਅਕਤੀ ਨੇ ਨਹੀਂ ਸਗੋਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਪ੍ਰਮੋਦ ਵੀ ਤਕੜਾ ਸੀ। ਇਕੱਲੇ ਵਿਅਕਤੀ ਵੱਲੋਂ ਕ-ਤ-ਲ ਕਰਨਾ ਵੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਹੈ।
ਐਸ. ਪੀ. ਨੇ ਕਿਹਾ ਦੋਸ਼ੀਆਂ ਨੂੰ ਛੇਤੀ ਕਰਾਂਗੇ ਗ੍ਰਿਫਤਾਰ
ਇਸ ਮਾਮਲੇ ਬਾਰੇ ਫਤਿਹਗੜ੍ਹ ਸਾਹਿਬ ਦੇ ਐਸ. ਪੀ. (ਆਈ) ਰਾਕੇਸ਼ ਯਾਦਵ ਨੇ ਕਿਹਾ ਕਿ ਪੁਲਿਸ ਦੇਰ ਰਾਤ ਤੋਂ ਜਾਂਚ ਵਿੱਚ ਲੱਗੀ ਹੋਈ ਹੈ। ਨੇੜੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ। ਜਿਸ ਦੇ ਆਧਾਰ ਉਤੇ ਕਾ-ਤ-ਲਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਲਦ ਹੀ ਅਹਿਮ ਖੁਲਾਸੇ ਕੀਤੇ ਜਾਣਗੇ।