ਚਾਵਾਂ ਨਾਲ ਵਿ-ਆ-ਹੀ ਧੀ ਦੀ, 4 ਦਿਨਾਂ ਬਾਅਦ, ਬਾਥਰੂਮ ਵਿਚੋਂ ਸ਼ੱ-ਕੀ ਹਾਲ ਵਿਚ ਮਿਲੀ ਦੇਹ, ਪਰਿਵਾਰਕ ਮੈਂਬਰਾਂ ਨੇ ਦੱਸੀਆਂ, ਇਹ ਗੱਲਾਂ

Punjab

ਵਿਆਹ ਹੋਣ ਤੋਂ ਚਾਰ ਦਿਨ ਬਾਅਦ ਸਹੁਰੇ ਘਰ ਤੋਂ ਆਪਣੇ ਪੇਕੇ ਘਰ ਆਈ ਲੜਕੀ ਦੀ ਅਚਾ-ਨਕ ਮੌ-ਤ ਹੋ ਗਈ। ਬਾਥਰੂਮ ਵਿਚੋਂ ਉਸ ਦੀ ਦੇਹ ਮਿਲਣ ਉਤੇ ਪਰਿਵਾਰ ਹੈਰਾਨ ਰਹਿ ਗਿਆ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੰਚਨਾਮਾ ਦਰਜ ਕਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਵਿੱਚ ਮੌ-ਤ ਦਾ ਕਾਰਨ ਫੇਫ-ੜਿਆਂ ਵਿੱਚ ਪਾਣੀ ਭਰ ਜਾਣਾ ਦੱਸਿਆ ਗਿਆ ਹੈ। ਫਿਲਹਾਲ ਅਜੇ ਵਿਸੇਰਾ ਰਿਪੋਰਟ ਦੀ ਉਡੀਕ ਹੈ। ਇਹ ਪੂਰੀ ਘ-ਟ-ਨਾ ਯੂਪੀ (UP) ਦੇ ਝਾਂਸੀ ਵਿੱਚ ਵਾਪਰੀ ਹੈ।

ਉਸ ਦੇ ਮਾਪਿਆਂ ਦੇ ਦੱਸਣ ਅਨੁਸਾਰ, ਧੀ ਬਾਥਰੂਮ ਗਈ ਸੀ ਜਿੱਥੇ ਉਹ ਪਾਣੀ ਦੇ ਡਰੰਮ ਵਿੱਚ ਡਿੱ-ਗੀ ਹੋਈ ਮਿਲੀ। ਉਸ ਨੂੰ ਤੁਰੰਤ ਇਲਾਜ ਲਈ ਮੈਡੀਕਲ ਕਾਲਜ ਲਿਜਾਇਆ ਗਿਆ। ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਮੌ-ਤ ਦਾ ਕਾਰਨ ਜਾਣਨ ਲਈ ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦਾ ਨਾਮ ਮਮਤਾ ਕੁਸ਼ਵਾਹਾ ਹੈ, ਉਸ ਦੀ ਉਮਰ 23 ਸਾਲ ਸੀ। ਮਮਤਾ ਦੇ ਪਤੀ ਦਾ ਨਾਂ ਸੁਰੇਂਦਰ ਕੁਸ਼ਵਾਹਾ ਹੈ। ਮਮਤਾ ਦਾ ਪੇਕੇ ਘਰ ਮੱਧ ਪ੍ਰਦੇਸ਼ ਦੇ ਨਿਵਾਰੀ ਜ਼ਿਲ੍ਹੇ ਵਿੱਚ ਹੈ। ਜਦੋਂ ਕਿ ਸਹੁਰਾ ਘਰ ਝਾਂਸੀ ਦੇ ਬਰੂਆਸਾਗਰ ਥਾਣਾ ਅਧੀਨ ਪੈਂਦੇ ਪਿੰਡ ਘਸਰਪੁਰਾ ਵਿਚ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਮਤਾ ਦਾ ਵਿਆਹ 23 ਅਪ੍ਰੈਲ ਨੂੰ ਧੂਮ-ਧਾਮ ਨਾਲ ਹੋਇਆ ਸੀ। 24 ਅਪ੍ਰੈਲ ਨੂੰ ਵਿਦਾਈ ਤੋਂ ਬਾਅਦ ਉਹ ਝਾਂਸੀ ਸਥਿਤ ਆਪਣੇ ਸਹੁਰੇ ਘਰ ਚਲੀ ਗਈ। ਜਿੱਥੇ ਵਿਆਹ ਤੋਂ ਬਾਅਦ ਦੀਆਂ ਰਸਮਾਂ ਚੱਲ ਰਹੀਆਂ ਸਨ। 25 ਜਾਂ 26 ਅਪ੍ਰੈਲ ਨੂੰ ਪਤਾ ਲੱਗਿਆ ਕਿ ਉਹ ਘੱਟ ਖਾਣਾ ਖਾ ਰਹੀ ਸੀ।

ਉਹ 27 ਅਪ੍ਰੈਲ ਨੂੰ ਰਾਤ ਨੂੰ ਬਾਥਰੂਮ ਗਈ ਹੋਈ ਸੀ। ਜਦੋਂ ਉਹ ਕਾਫੀ ਦੇਰ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾ ਕੇ ਦੇਖਿਆ ਕਿ ਉਹ ਪਾਣੀ ਦੇ ਡਰੱਮ ਵਿਚ ਡਿੱ-ਗੀ ਪਈ ਸੀ, ਉਸ ਨੂੰ ਦੇਖ ਕੇ ਤੁਰੰਤ ਇਲਾਜ ਲਈ ਝਾਂਸੀ ਮੈਡੀਕਲ ਕਾਲਜ ਲਿਆਂਦਾ ਗਿਆ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਵਿਆ-ਹੁਤਾ ਦੀ ਮੌ-ਤ ਕਿਨ੍ਹਾਂ ਹਾ-ਲਾ-ਤਾਂ ਵਿਚ ਹੋਈ, ਇਹ ਅਜੇ ਤੱਕ ਰਹੱਸ ਬਣਿਆ ਹੋਇਆ ਹੈ।

ਅਜੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਉਤਰੀ

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਜੇ ਵਿਆਹ ਨੂੰ 4 ਤੋਂ 5 ਦਿਨ ਹੀ ਹੋਏ ਸਨ। ਹੱਥ ਉਤੇ ਲੱਗੀ ਮਹਿੰਦੀ ਵੀ ਨਹੀਂ ਉਤਰੀ ਸੀ। ਕਈ ਰਸਮਾਂ ਅਜੇ ਹੋਣੀਆਂ ਬਾਕੀ ਸਨ। ਫਿਰ ਚੌਥੀ ਉਤੇ ਸਹੁਰੇ ਘਰੋਂ ਆਪਣੇ ਪੇਕੇ ਘਰ ਆਈ ਲਾ-ੜੀ ਦੀ ਅਚਾ-ਨਕ ਮੌ-ਤ ਹੋ ਗਈ। ਦੋਵਾਂ ਪਰਿਵਾਰਾਂ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।

ਮ੍ਰਿਤਕ ਲੜਕੀ ਦੇ ਫੁੱਫੜ ਗੋਪੀਚੰਦ ਕੁਸ਼ਵਾਹਾ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ ਫੋਨ ਆਇਆ ਕਿ ਪਰਿਵਾਰ ਵਾਲੇ ਮਮਤਾ ਨੂੰ ਇਲਾਜ ਲਈ ਝਾਂਸੀ ਲੈ ਕੇ ਜਾ ਰਹੇ ਹਨ। ਕੁਝ ਦੇਰ ਬਾਅਦ ਦੁਬਾਰਾ ਫੋਨ ਆਇਆ ਅਤੇ ਦੱਸਿਆ ਕਿ ਡਾਕਟਰ ਨੇ ਮਮਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਹ ਰਾਤ ਨੂੰ ਬਾਥਰੂਮ ਗਈ ਸੀ ਅਤੇ ਉੱਥੇ ਪਾਣੀ ਦੇ ਡਰੰਮ ਵਿੱਚ ਡਿੱ-ਗ ਗਈ। ਪਰ ਉਹ ਕਿਵੇਂ ਡਿੱ-ਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਬਰੂਆ ਸਾਗਰ ਥਾਣਾ ਖੇਤਰ ਵਿਚ ਵਿਆਹ ਤੋਂ ਬਾਅਦ ਲਾ-ੜੀ ਆਪਣੇ ਪੇਕੇ ਘਰ ਆਈ ਹੋਈ ਸੀ, ਜਿੱਥੇ ਉਸ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *