ਉਧਾਰ ਦਿੱਤੇ ਪੈਸੇ, ਮੰਗਣੇ ਪਏ ਭਾਰੀ, ਘਰ ਬੁਲਾ ਕੇ ਕੀਤਾ ਦੁ-ਖ-ਦ, ਕਾਰ-ਨਾਮਾ, ਵਿਅਕਤੀ ਨੇ ਤਿਆਗੇ ਪ੍ਰਾਣ, ਔ-ਰ-ਤ ਅਤੇ ਨੌਕਰ ਗ੍ਰਿਫਤਾਰ

Punjab

ਫਤਿਹਗੜ੍ਹ ਸਾਹਿਬ (ਪੰਜਾਬ) ਵਿਚ ਪੈਸਿਆਂ ਦੇ ਲੈਣ-ਦੇਣ ਨਾਲ ਸਬੰਧਤ ਕ-ਤ-ਲ ਦੇ ਮਾਮਲੇ ਨੂੰ ਪੁਲਿਸ ਨੇ 7 ਘੰਟਿਆਂ ਵਿਚ ਟਰੇਸ ਕਰ ਲਿਆ ਹੈ। ਇਕ ਔਰਤ ਨੇ ਇਹ ਕ-ਤ-ਲ ਆਪਣੇ ਨੌਕਰ ਨਾਲ ਮਿਲ ਕੇ ਕੀਤਾ ਹੈ। ਇਸ ਮਾਮਲੇ ਵਿਚ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਹਿਚਾਣ ਹਰਵਿੰਦਰ ਕੌਰ ਵਾਸੀ ਰੰਧਾਵਾ ਕਲੋਨੀ ਅਤੇ ਉਸ ਦੇ ਨੌਕਰ ਨੰਦਪੁਰ ਕਲੌੜ ਵਾਸੀ ਮਾੜੂ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਐਸ. ਐਚ. ਓ. ਅਮਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਮੰਡੋਫਲ ਦੇ ਰਹਿਣ ਵਾਲੇ ਕਾਬਲ ਸਿੰਘ ਨੇ ਆਪਣੇ ਲੜਕੇ ਵਿਕਰਮ ਸਿੰਘ ਦੇ ਕ-ਤ-ਲ ਹੋ ਜਾਣ ਦੀ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਜਾਂਚ ਕੀਤੀ ਗਈ। ਇਸ ਮਾਮਲੇ ਨੂੰ 7 ਘੰਟਿਆਂ ਵਿੱਚ ਟਰੇਸ ਕਰ ਲਿਆ ਗਿਆ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਵਿਕਰਮ ਸਿੰਘ ਨੇ ਹਰਵਿੰਦਰ ਕੌਰ ਨੂੰ ਪੈਸੇ ਉਧਾਰ ਦਿੱਤੇ ਸਨ।

ਫਿਲਹਾਲ ਪਰਿਵਾਰ ਵਾਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਕਿੰਨੀ ਰਕਮ ਹੈ। ਪਰ ਇਹ ਗੱਲ ਪੱਕੀ ਸੀ ਕਿ ਵਿਕਰਮ ਸਿੰਘ ਪਰਿਵਾਰ ਦੇ ਸਾਹਮਣੇ ਹਰਵਿੰਦਰ ਕੌਰ ਤੋਂ ਕਈ ਵਾਰ ਪੈਸੇ ਮੰਗਦਾ ਰਿਹਾ। ਇਨ੍ਹੀਂ ਦਿਨੀਂ ਵਿਕਰਮ ਸਿੰਘ ਦਾ ਆਰਥਿਕ ਹਾਲ ਠੀਕ ਨਹੀਂ ਸੀ, ਜਿਸ ਕਾਰਨ ਉਹ ਹਰ ਰੋਜ਼ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ।

ਨੌਕਰ ਭੇਜ ਕੇ ਘਰ ਸੱਦਿਆ

ਅੱਗੇ ਐਸ. ਐਚ. ਓ. ਅਮਰਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਸ਼ਾਮ ਕਰੀਬ 4 ਵਜੇ ਹਰਵਿੰਦਰ ਕੌਰ ਨੇ ਆਪਣੇ ਨੌਕਰ ਮਾੜੂ ਨੂੰ ਐਕਟਿਵਾ ਉਤੇ ਵਿਕਰਮ ਸਿੰਘ ਦੇ ਘਰ ਭੇਜਿਆ ਸੀ ਅਤੇ ਨੌਕਰ ਵਿਕਰਮ ਨੂੰ ਆਪਣੇ ਨਾਲ ਐਕਟਿਵਾ ਉਤੇ ਹਰਵਿੰਦਰ ਕੌਰ ਦੇ ਘਰ ਲੈ ਗਿਆ ਸੀ। ਉੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ।

ਜਿਸ ਤੋਂ ਬਾਅਦ ਹਰਵਿੰਦਰ ਕੌਰ ਅਤੇ ਮਾੜੂ ਨੇ ਮਿਲ ਕੇ ਵਿਕਰਮ ਸਿੰਘ ਨੂੰ ਕੋਈ ਜ਼-ਹਿ-ਰੀ ਚੀਜ਼ ਪਿ-ਲਾ ਦਿੱਤੀ। ਜ਼-ਹਿ-ਰੀ ਚੀਜ ਦੇਣ ਤੋਂ ਬਾਅਦ ਮਾੜੂ ਨੇ ਵਿਕਰਮ ਨੂੰ ਦੁਬਾਰਾ ਘਰ ਛੱਡ ਦਿੱਤਾ। ਘਰ ਜਾ ਕੇ ਵਿਕਰਮ ਦਾ ਹਾਲ ਵਿਗੜ ਗਿਆ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਲੈ ਕੇ ਗਏ ਤਾਂ ਉੱਥੇ ਵਿਕਰਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

Leave a Reply

Your email address will not be published. Required fields are marked *