ਫਾਜ਼ਿਲਕਾ (ਪੰਜਾਬ) ਦੇ ਅਰਨੀ ਵਾਲਾ ਵਿਚ ਇਕ ਔਰਤ ਨੇ ਨਹਿਰ ਵਿਚ ਛਾ-ਲ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮਹਿਲਾ ਦੇ ਭਰਾ ਵਲੋਂ ਪਤੀ ਅਤੇ ਨੌਕਰਾਣੀ ਉਤੇ ਕ-ਤ-ਲ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਥਾਣਾ ਅਰਨੀਵਾਲਾ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਕ-ਤ-ਲ ਕਰਕੇ ਉਸ ਨੂੰ ਨਹਿਰ ਵਿੱਚ ਸੁੱ-ਟ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਮ੍ਰਿਤਕ ਸੁਰਿੰਦਰ ਕੌਰ ਦੇ ਭਰਾ ਗੁਰਵਿੰਦਰ ਸਿੰਘ ਵਾਸੀ ਪਿੰਡ ਜਗਤ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਦੂਜਾ ਵਿਆਹ ਕਰੀਬ 16 ਸਾਲ ਪਹਿਲਾਂ ਕੁਲਵੰਤ ਸਿੰਘ ਵਾਸੀ ਪਿੰਡ ਇਸਲਾਮ ਵਾਲਾ ਦੇ ਨਾਲ ਹੋਇਆ ਸੀ। ਵਿਆਹ ਸਮੇਂ ਸੁਰਿੰਦਰ ਕੌਰ ਦੇ ਪਿਤਾ ਹਰਬੰਸ ਸਿੰਘ ਨੇ ਕੁਲਵੰਤ ਸਿੰਘ ਤੋਂ 8 ਏਕੜ ਜ਼ਮੀਨ ਉਸ ਦੇ ਨਾਮ ਉਤੇ ਖਰੀਦੀ ਸੀ ਅਤੇ ਉਸ ਦੀ ਰਜਿਸਟਰੀ ਕਰਵਾਈ ਸੀ।
ਸੁਰਿੰਦਰ ਕੌਰ ਉਹ ਜਮੀਨ ਆਪਣੇ ਪਹਿਲੇ ਵਿਆਹ ਦੇ ਪੁੱਤਰ ਹਰਮਨਪ੍ਰੀਤ ਸਿੰਘ ਦੇ ਨਾਮ ਉਤੇ ਕਰਵਾਉਣੀ ਚਾਹੁੰਦੀ ਸੀ। ਪਰ ਕੁਲਵੰਤ ਸਿੰਘ ਉਸ ਨੂੰ ਜ਼ਮੀਨ ਦੀ ਰਜਿਸਟਰੀ ਆਪਣੇ ਪੁੱਤਰ ਜਸਕਰਨ ਸਿੰਘ ਦੇ ਨਾਮ ਕਰਵਾਉਣ ਲਈ ਕਹਿੰਦਾ ਸੀ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਕ-ਤ-ਲ ਕਰਕੇ ਉਸ ਨੂੰ ਨਹਿਰ ਵਿੱਚ ਸੁੱ-ਟ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੁਰਿੰਦਰ ਕੌਰ ਦੇ ਕੁਲਵੰਤ ਸਿੰਘ ਨਾਲ ਵਿਆਹ ਤੋਂ ਬਾਅਦ ਕੋਈ ਔਲਾਦ ਨਹੀਂ ਸੀ।
ਮ੍ਰਿਤਕਾ ਦੇ ਭਰਾ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦੇ ਪਤੀ ਦੇ ਘਰ ਵਿਚ ਰੱਖੀ ਨੌਕਰਾਣੀ ਨਾਲ ਵੀ ਨਜਾ-ਇਜ ਸਬੰਧ ਹਨ। ਜਿਸ ਬਾਰੇ ਉਸ ਦੀ ਭੈਣ ਉਸ ਨੂੰ ਅਕਸਰ ਦੱਸਦੀ ਸੀ। ਇਸ ਕਾਰਨ ਉਨ੍ਹਾਂ ਨੇ ਉਸ ਨੂੰ ਖੁ-ਦ-ਕੁ-ਸ਼ੀ ਕਰਨ ਲਈ ਮਜਬੂਰ ਕਰ ਦਿੱਤਾ। ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਤੀ ਅਤੇ ਨੌਕਰਾਣੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਂਚ ਅਫ਼ਸਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਪਿੰਡ ਜਗਤ ਸਿੰਘ ਵਾਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਉਸ ਨੇ ਕਰੀਬ 16 ਸਾਲ ਪਹਿਲਾਂ ਆਪਣੀ ਭੈਣ ਸੁਰਿੰਦਰ ਕੌਰ ਦਾ ਦੂਜਾ ਵਿਆਹ ਪਿੰਡ ਇਸਲਾਮਵਾਲਾ ਦੇ ਕੁਲਵੰਤ ਸਿੰਘ ਨਾਲ ਕਰਵਾਇਆ ਸੀ। ਮ੍ਰਿਤਕਾ ਦੇ ਨਾਮ ਉਤੇ ਕਰੀਬ 8 ਏਕੜ ਜ਼ਮੀਨ ਸੀ।
ਪਤੀ ਨਾਲ ਚੱਲ ਰਿਹਾ ਸੀ ਝ-ਗ-ੜਾ
ਇਸ ਜ਼ਮੀਨ ਨੂੰ ਆਪਣੇ ਪੁੱਤਰ ਦੇ ਨਾਮ ਕਰਵਾਉਣ ਨੂੰ ਲੈ ਕੇ ਉਸ ਦਾ ਪਤੀ ਨਾਲ ਝ-ਗ-ੜਾ ਚੱਲਦਾ ਆ ਰਿਹਾ ਸੀ। ਜਿਸ ਕਾਰਨ ਉਹ ਦੁ-ਖੀ ਅਤੇ ਪ੍ਰੇ-ਸ਼ਾ-ਨ ਰਹਿੰਦੀ ਸੀ। ਇਸੇ ਪ੍ਰੇ-ਸ਼ਾ-ਨੀ ਕਾਰਨ ਉਸ ਨੇ 29 ਅਪ੍ਰੈਲ ਨੂੰ ਗੰਗਾ ਨਹਿਰ ਵਿੱਚ ਛਾ-ਲ, ਮਾ-ਰ ਕੇ ਆਪਣੀ ਜਿੰਦਗੀ ਤਿਆਗ ਦਿੱਤੀ। ਪੁਲਿਸ ਨੇ ਕੁਲਵੰਤ ਸਿੰਘ ਅਤੇ ਗੁਰੋ ਵਾਸੀ ਇਸਲਾਮ ਵਾਲਾ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ।