ਮਾਮੇ ਦੇ ਪੁੱਤਰ ਨੂੰ, ਘਰ ਸੱਦ ਕੇ ਕੀਤਾ ਦੁ-ਖ-ਦ, ਕਾਰ-ਨਾਮਾ, ਵਿਦੇਸ਼ ਤੋਂ ਆਇਆ ਸੀ ਮ੍ਰਿਤਕ, ਪੁਲਿਸ ਨੇ ਕਬਜੇ ਵਿੱਚ ਲਈ ਦੇ-ਹ, ਜਾਂਂਚ ਜਾਰੀ

Punjab

ਪੰਜਾਬ ਸੂਬੇ ਦੇ ਜਿਲ੍ਹਾ ਮੋਗਾ ਦੇ ਪਿੰਡ ਮੱਲਕੇ ਤੋਂ ਇਕ ਬਹੁਤ ਹੀ ਦੁੱਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਮੱਲਕੇ ਵਿੱਚ ਇੱਕ ਜੋੜੇ ਨੇ ਆਪਣੇ ਮਾਮੇ ਦੇ ਲੜਕੇ ਦਾ ਕ-ਤ-ਲ ਕਰ ਦਿੱਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਤਿੰਨ-ਚਾਰ ਦਿਨ ਪਹਿਲਾਂ ਕੋਈ ਝ-ਗ-ੜਾ ਹੋਇਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਸਮਝੌਤਾ ਹੋ ਗਿਆ ਸੀ।

ਮ੍ਰਿਤਕ ਨੌਜਵਾਨ ਧਰਮ ਸਿੰਘ ਵਿਦੇਸ਼ ਵਿਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪੰਜਾਬ ਆਇਆ ਸੀ। ਇਸ ਵਾਰ-ਦਾਤ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਖੁਦ ਹੀ ਮ੍ਰਿਤਕ ਨੌਜਵਾਨ ਨੂੰ ਫੋਨ ਕਰਕੇ ਬੁਲਾਇਆ ਅਤੇ ਫਿਰ ਉਸ ਦਾ ਕ-ਤ-ਲ ਕਰ ਦਿੱਤਾ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਬੀ ਸਿੰਘ ਨੇ ਦੱਸਿਆ ਕਿ ਮੈਂ ਦਾਣਾ ਮੰਡੀ ਵਿਚ ਕੰਮ ਕਰਦਾ ਸੀ ਅਤੇ ਮੇਰੀ ਲੜਕੀ ਮੇਰੇ ਘਰ ਵਿਚ ਇਕੱਲੀ ਸੀ ਅਤੇ ਮੈਂ ਦੋਸ਼ੀ ਦੇ ਚਾਚੇ ਦੇ ਘਰ ਵਿਚ ਕਿਰਾਏ ਉਤੇ ਰਹਿੰਦਾ ਹਾਂ। ਮੇਰੀ ਬੇਟੀ ਨੇ ਦੱਸਿਆ ਕਿ ਜਦੋਂ ਦੋਸ਼ੀ ਆਏ ਤਾਂ ਉਨ੍ਹਾਂ ਨੇ ਮੈਨੂੰ ਦੇਖਿਆ ਅਤੇ ਕਿਹਾ ਕਿ ਬਾਹਰ ਜਾਓ। ਉਨ੍ਹਾਂ ਦੇ ਕਹਿਣ ਤੇ ਉਹ ਬਾਹਰ ਚਲੀ ਗਈ ਜਿਸ ਤੋਂ ਬਾਅਦ ਵਾਰ-ਦਾਤ ਨੂੰ ਅੰਜਾਮ ਦਿੱਤਾ ਗਿਆ।

ਦੋਵੇਂ ਦੋਸ਼ੀ ਗ੍ਰਿਫਤਾਰ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੱਲਕੇ ਵਿੱਚ ਕਿਸੇ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਅਸੀਂ ਮੌਕੇ ਉਤੇ ਪਹੁੰਚੇ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *