ਖਰੜ (ਪੰਜਾਬ) ਸੰਤੇ ਮਾਜਰਾ ਕਲੋਨੀ ਦੇ ਨੇੜੇ ਸਵਰਾਜ ਐਨਕਲੇਵ ਵਿੱਚ ਲੈਣ-ਦੇਣ ਨੂੰ ਲੈ ਕੇ ਦੋਹਰਾ ਕ-ਤ-ਲ ਹੋ ਗਿਆ। ਇਹ ਘਟਨਾ ਬੀਤੀ ਰਾਤ ਉਸ ਸਮੇਂ ਵਾਪਰੀ, ਜਦੋਂ ਤੇ-ਜ਼-ਧਾ-ਰ ਚੀਜ਼ਾਂ ਨਾਲ ਲੈਸ ਚਾਰ ਅਣ-ਪਛਾਤੇ ਦੋਸ਼ੀ ਘਰ ਵਿਚ ਦਾਖਲ ਹੋਏ ਅਤੇ ਮਾਮੂਲੀ ਤਕ-ਰਾਰ ਤੋਂ ਬਾਅਦ ਪਤੀ ਅਤੇ ਪਤਨੀ ਉਤੇ ਵਾਰ ਕਰ ਦਿੱਤਾ। ਦੋਵਾਂ ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌ-ਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਬਲੂ ਉਮਰ 40 ਸਾਲ ਵਾਸੀ ਜ਼ਿਲ੍ਹਾ ਮਾਲਦਾ (ਪੱਛਮੀ ਬੰਗਾਲ) ਅਤੇ ਉਸ ਦੀ ਪਤਨੀ ਮਨਸੂਰਾਂ ਬੇਗਮ ਉਮਰ 26 ਸਾਲ ਦੇ ਤੌਰ ਉੱਤੇ ਹੋਈ ਹੈ।
ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਸੀਨੀਅਰ ਪੁਲਿਸ ਅਧਿਕਾਰੀ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਜੋੜਾ ਪਿਛਲੇ ਕੁਝ ਸਮੇਂ ਤੋਂ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਡੀ. ਐਸ. ਪੀ. ਦੇ ਦੱਸਣ ਅਨੁਸਾਰ ਥਾਣਾ ਸਿਟੀ ਦੇ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਚਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਂਦਨੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਬਬਲੂ ਆਪਣੀ ਪਤਨੀ ਨਾਲ 5 ਮਹੀਨਿਆਂ ਤੋਂ ਕਿਰਾਏ ਉਤੇ ਰਹਿ ਰਿਹਾ ਸੀ।
ਬੀਤੀ ਰਾਤ ਕਰੀਬ 9.15 ਵਜੇ 4 ਵਿਅਕਤੀ ਚਰਨਜੀਤ ਸਿੰਘ ਉਰਫ ਮੋਨੂੰ, ਸਿਮਰਨਜੀਤ ਸਿੰਘ ਉਰਫ ਲੱਕੀ, ਮਨਦੀਪ ਸਿੰਘ ਉਰਫ ਅਮਨ ਅਤੇ 1 ਲੜਕੀ ਖੁਸ਼ੀ 2 ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਆਏ। ਖੁਸ਼ੀ ਅਤੇ ਸਿਮਰਨਜੀਤ ਸਿੰਘ ਨੇ ਬਬਲੂ ਅਤੇ ਮਨਸੂਰਾਂ ਤੋਂ ਉਨ੍ਹਾਂ ਦੇ ਫੋਨ ਅਤੇ ਹੋਰ ਚੀਜ਼ਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪਤੀ-ਪਤਨੀ ਨੇ ਉਨ੍ਹਾਂ ਨੂੰ ਸਾਮਾਨ ਦੇ ਦਿੱਤਾ ਪਰ ਉਹ ਪਤੀ-ਪਤਨੀ ਨੂੰ ਆਖਣ ਲੱਗੇ ਕਿ ਅੱਧਾ ਸਾਮਾਨ ਗਾਇਬ ਹੈ। ਇਸ ਨੂੰ ਲੈ ਕੇ ਵਿ-ਵਾ-ਦ ਵਧ ਗਿਆ।
ਤਕ-ਰਾਰ ਤੋਂ ਬਾਅਦ ਚਾਰਾਂ ਨੇ ਅੰਦਰ ਜਾ ਕੇ ਬਬਲੂ ਅਤੇ ਉਸ ਦੀ ਪਤਨੀ ਉਤੇ ਵਾਰ ਕਰ ਦਿੱਤਾ। ਮੋਨੂੰ ਨੇ ਬਬਲੂ ਦੀ ਛਾ-ਤੀ ਉਤੇ ਚਾ-ਕੂ ਨਾਲ ਕਈ ਵਾਰ ਕੀਤੇ ਅਤੇ ਹੋਰ ਸਾਥੀਆਂ ਨੇ ਉਸ ਉਤੇ ਡੰ-ਡਿ-ਆਂ ਨਾਲ ਵਾਰ ਕੀਤੇ, ਜਿਸ ਕਾਰਨ ਉਹ ਮੌਕੇ ਉਤੇ ਹੀ ਬੇ-ਹੋ-ਸ਼ ਹੋ ਗਿਆ। ਇਸੇ ਤਰ੍ਹਾਂ ਦੋਸ਼ੀਆਂ ਨੇ ਬਬਲੂ ਦੀ ਪਤਨੀ ਨੂੰ ਵੀ ਜ਼ਖ਼ਮੀ ਕਰ ਦਿੱਤਾ। ਸ਼ਿਕਾਇਤ-ਕਰਤਾ ਨੇ ਜੋੜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਨੇ ਉਸ ਨੂੰ ਜਾ-ਨੋਂ ਮਾ-ਰ-ਨ ਦੀ ਧ-ਮ-ਕੀ ਦਿੱਤੀ ਅਤੇ ਉਸ ਨੂੰ ਧੱ-ਕਾ ਦੇ ਦਿੱਤਾ।
ਇਹ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਦੋਸ਼ੀ ਮੋਟਰਸਾਈਕਲ ਉਤੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਗੱਡੀ ਦਾ ਪ੍ਰਬੰਧ ਕੀਤਾ ਅਤੇ ਗੰਭੀਰ ਹਾਲ ਵਿਚ ਪਏ ਬਬਲੂ ਅਤੇ ਉਸ ਦੀ ਪਤਨੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਇੱਕ ਨੂੰ ਫੇਜ਼ 6 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਦੋਂ ਕਿ ਦੂਜੇ ਨੂੰ ਸਰਕਾਰੀ ਮੈਡੀਕਲ ਕਾਲਜ, ਸੈਕਟਰ 32, ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਥੇ ਪਹੁੰਚਣ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੋਵਾਂ ਦਾ ਸੀ ਦੂਜਾ ਵਿਆਹ
ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਖ਼ਿਲਾਫ਼ ਧਾਰਾ 302 ਅਤੇ 34 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਇਹ ਕ-ਤ-ਲ ਕਿਸੇ ਕਾਰੋਬਾਰੀ ਲੈਣ-ਦੇਣ ਜਾਂ ਰੰ-ਜਿ-ਸ਼ ਕਾਰਨ ਹੋਇਆ ਹੈ। ਚਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਹੁਣ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਮ੍ਰਿਤਕ ਜੋੜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਸੀ ਅਤੇ ਉਹ ਬਬਲੂ ਅਤੇ ਉਸ ਦੀ ਪਤਨੀ ਤੋਂ ਕਿਹੜਾ ਸਮਾਨ ਮੰਗਣ ਆਏ ਸਨ।
ਪੁਲਿਸ ਵੱਲੋਂ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਬਬਲੂ ਅਤੇ ਉਸ ਦੀ ਪਤਨੀ ਦੋਵਾਂ ਦਾ ਦੂਜਾ ਵਿਆਹ ਸੀ। ਬਬਲੂ ਦੀ ਪਹਿਲੀ ਪਤਨੀ ਰੇਖਾ ਬੀਬੀ ਦੋ ਜੁਆਕਾਂ ਨਾਲ ਵੱਖ ਰਹਿ ਰਹੀ ਸੀ, ਜਦੋਂ ਕਿ ਬਬਲੂ ਕੁਝ ਦਿਨ ਪਹਿਲਾਂ ਆਪਣੀ ਦੂਜੀ ਪਤਨੀ ਨਾਲ ਈਦ ਮਨਾ ਕੇ ਘਰ ਪਰਤਿਆ ਸੀ। ਇਥੇ ਘਰ ਵਿਚ ਮੰਜੂ ਦੇਵੀ ਪਤਨੀ ਨਰੇਸ਼ ਕੁਮਾਰ ਵੀ ਰਹਿੰਦੀ ਹੈ, ਜੋ ਕਿਰਾਏਦਾਰਾਂ ਤੋਂ ਕਿਰਾਇਆ ਵਸੂਲ ਕੇ ਮਕਾਨ ਮਾਲਕ ਨੂੰ ਦਿੰਦੀ ਹੈ। ਇਸ ਘ-ਟ-ਨਾ ਸਮੇਂ ਮੰਜੂ ਦੇਵੀ ਆਪਣੇ ਘਰ ਗਈ ਹੋਈ ਸੀ।