ਹਰਿਆਣਾ ਸੂਬੇ ਦੇ ਫਰੀਦਾਬਾਦ ਵਿਚ ਸਵੀਮਿੰਗ ਪੂਲ ਵਿਚ ਨਹਾਉਂਦੇ ਸਮੇਂ 24 ਸਾਲ ਉਮਰ ਦੇ ਨੌਜਵਾਨ ਦੀ ਮੌ-ਤ ਹੋ ਗਈ। ਪੁਲਿਸ ਵਲੋਂ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਾਦਸ਼ਾਹ ਖਾਨ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਹਨੀ ਪੁੱਤਰ ਗੁਰਮੁੱਖ ਸਿੰਘ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਨੀ ਸੈਕਟਰ-31 ਸਥਿਤ ਗੁਰਦੁਆਰਾ ਬਾਬਾ ਅਮਰਦਾਸ ਵਿਖੇ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਹਨੀ ਦੇ ਪਿਤਾ ਗੁਰਦੁਆਰੇ ਵਿਚ ਹੀ ਗ੍ਰੰਥੀ ਅਤੇ ਸੇਵਾਦਾਰ ਹਨ।
ਬੀਤੀ ਬੁੱਧਵਾਰ ਦੁਪਹਿਰ ਹਨੀ ਆਪਣੇ ਕੁਝ ਦੋਸਤਾਂ ਨਾਲ ਤਿਲਪਤ ਸਥਿਤ ਸਵੀਮਿੰਗ ਪੂਲ ਵਿਚ ਨਹਾਉਣ ਲਈ ਗਿਆ ਸੀ। ਨਹਾਉਂਦੇ ਸਮੇਂ ਹਨੀ ਸਵੀਮਿੰਗ ਪੂਲ ਵਿਚ ਡੁੱ-ਬ ਗਿਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਡੁੱ-ਬ-ਣ ਤੋਂ ਬਾਅਦ ਉਸ ਦੇ ਦੋਸਤਾਂ ਨੇ ਉਸ ਨੂੰ ਇਲਾਜ ਲਈ ਫਰੀਦਾਬਾਦ ਦੇ ਕਿਊਆਰਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਹਨੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨਹਾਉਂਦੇ ਸਮੇਂ ਪਿਆ ਮਿਰਗੀ ਦਾ ਦੌ-ਰ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐਸ. ਆਈ. ਧਰਮਪਾਲ ਨੇ ਦੱਸਿਆ ਕਿ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਕਿਊਆਰਜੀ ਹਸਪਤਾਲ ਰਾਹੀਂ ਮਿਲੀ ਸੀ। ਇਸ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਹਨੀ ਨਾਲ ਨਹਾਉਣ ਗਏ ਪ੍ਰਿਯਾਂਸ਼ੂ, ਮਨੋਜ ਅਤੇ ਹੋਰ ਪੰਜ ਲੜਕਿਆਂ ਤੋਂ ਪੁੱਛ ਗਿੱਛ ਕੀਤੀ। ਉਨ੍ਹਾਂ ਨੇ ਦੱਸਿਆ ਕਿ ਨਹਾਉਂਦੇ ਸਮੇਂ ਹਨੀ ਨੂੰ ਮਿਰਗੀ ਦਾ ਦੌ-ਰਾ ਪਿਆ ਸੀ। ਕਈ ਨੌਜਵਾਨ ਸਵੀਮਿੰਗ ਪੂਲ ਵਿੱਚ ਨਹਾ ਰਹੇ ਸਨ। ਇਸ ਦੌਰਾਨ ਹਨੀ ਪਾਣੀ ਵਿਚ ਡੁੱ-ਬ-ਣ ਲੱਗਿਆ, ਜਿਸ ਨੂੰ ਉਹ ਦੇਖ ਨਹੀਂ ਸਕੇ।
ਜਦੋਂ ਹਨੀ ਡੁੱ-ਬ ਰਿਹਾ ਸੀ ਤਾਂ ਨਹਾਉਂਦੇ ਸਮੇਂ ਇਕ ਲੜਕੇ ਦਾ ਪੈਰ ਉਸ ਨੂੰ ਛੂਹ ਗਿਆ, ਜਿਸ ਤੋਂ ਬਾਅਦ ਉਸ ਨੂੰ ਸਵੀਮਿੰਗ ਪੂਲ ਵਿਚੋਂ ਬਾਹਰ ਕੱਢ ਕੇ ਹਸਪਤਾਲ ਲਿਆਂਦਾ ਗਿਆ। ਪਰ ਹਸਪਤਾਲ ਪਹੁੰਚਣ ਉਤੇ ਡਾਕਟਰਾਂ ਨੇ ਹਨੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਵਿਚ ਸਵੀਮਿੰਗ ਪੂਲ ਵਿਚ ਲੱਗੇ CCTV ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕੀਤੀ ਗਈ ਹੈ, ਜਿਸ ਵਿਚ ਹਨੀ ਨੂੰ ਮਿਰਗੀ ਦਾ ਦੌ-ਰਾ ਪੈਂਦਾ ਦਿਖਾਈ ਦੇ ਰਿਹਾ ਹੈ। ਅੱਜ ਮ੍ਰਿਤਕ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।