ਪੰਜਾਬ ਸੂਬੇ ਵਿਚ ਜਿਲ੍ਹਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਵਿੱਚ ਵਾਪਰੇ ਇੱਕ ਭਿਆ-ਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰੁਸ ਕੇ ਆਈ ਆਪਣੀ ਪਤਨੀ ਨੂੰ ਸਮਝਾ ਕੇ ਵਾਪਸ ਘਰ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦਾ ਦੁਖ-ਦਾਈ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਤਿੰਦਰ ਸਿੰਘ ਉਮਰ ਕਰੀਬ 28 ਸਾਲ ਵਾਸੀ ਲੁਧਿਆਣਾ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ 4 ਮਹੀਨੇ ਦੀ ਧੀ ਅਤੇ ਡੇਢ ਸਾਲ ਦਾ ਪੁੱਤਰ ਹੈ। ਮ੍ਰਿਤਕ ਨੌਜਵਾਨ ਮੁਬਾਇਲਾਂ ਦਾ ਕੰਮ ਕਰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜਤਿੰਦਰ ਸਿੰਘ ਦਾ ਦੋਸਤ ਵੀ ਮੋਟਰਸਾਈਕਲ ਉਤੇ ਸਵਾਰ ਸਨ, ਪਰ ਉਸ ਨੂੰ ਮਾਮੂਲੀ ਸੱ-ਟਾਂ ਲੱਗੀਆਂ ਹਨ। ਦੂਜੇ ਪਾਸੇ ਜਤਿੰਦਰ ਸਿੰਘ ਦੇ ਦੋਸਤ ਨੇ ਦੱਸਿਆ ਕਿ ਮ੍ਰਿਤਕ ਆਪਣੀ ਪਤਨੀ ਨੂੰ ਮਨਾ ਕੇ ਖੁਦ ਮੋਟਰਸਾਈਕਲ ਉਤੇ ਅਤੇ ਆਪਣੀ ਪਤਨੀ ਨੂੰ ਬੱਸ ਵਿਚ ਬਿਠਾ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਨੂੰ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਟੱਕਰ ਮਾ-ਰ ਦਿੱਤੀ ਅਤੇ ਟਰਾਲੇ ਨੇ ਉਸ ਨੂੰ ਆਪਣੀ ਲ-ਪੇ-ਟ ਵਿੱਚ ਲੈ ਲਿਆ।
ਇਸ ਹਾਦਸੇ ਦੌਰਾਨ ਜਤਿੰਦਰ ਸਿੰਘ ਦਾ ਸਿ-ਰ ਟਰਾਲੇ ਦੇ ਟਾਇਰ ਹੇ-ਠ ਆ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਘਟਨਾ ਤੋਂ ਬਾਅਦ ਘਰ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਅਤੇ ਸਦਮੇ ਕਾਰਨ ਪਰਿਵਾਰ ਦਾ ਬੁ-ਰਾ ਹਾਲ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, 4 ਮਹੀਨੇ ਦੀ ਧੀ ਅਤੇ ਡੇਢ ਸਾਲ ਦਾ ਪੁੱਤਰ ਛੱਡ ਗਿਆ ਹੈ।