ਹਰਿਆਣਾ ਵਿਚ ਯਮੁਨਾਨਗਰ ਦੇ ਪਿੰਡ ਖੱਦਰੀ ਵਿੱਚ ਇੱਕ ਵਿਆਹੀ ਹੋਈ ਮਹਿਲਾ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰਿਆਂ ਉਤੇ 35 ਸਾਲ ਉਮਰ ਦੀ ਰਜ਼ੀਆ ਦਾ ਕ-ਤ-ਲ ਕਰਨ ਦਾ ਦੋਸ਼ ਲਾਇਆ ਹੈ। ਸਹੁਰੇ ਪਰਿਵਾਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੋਸਟ ਮਾਰਟਮ ਹਾਊਸ ਯਮੁਨਾਨਗਰ ਵਿਚ ਮਾਪਿਆਂ ਨੇ ਹੰਗਾਮਾ ਕੀਤਾ।
ਉਹ ਰਜ਼ੀਆ ਦੇ ਪਤੀ ਮੁਹੰਮਦ ਸੁਲਤਾਨ, ਸਹੁਰੇ ਮੁਹੰਮਦ ਹਸਨ ਅਤੇ ਨਣਦ ਬਲਕੀਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਉਤੇ ਅੜੇ ਰਹੇ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਜੰਮ ਕੇ ਨਾਅਰੇ-ਬਾਜ਼ੀ ਕੀਤੀ। ਕਈ ਵਾਰ ਉਹ ਹਸਪਤਾਲ ਦੇ ਬਾਹਰ ਸੜਕ ਉਤੇ ਜਾਮ ਲਾਉਣ ਇਵੀ ਤੁਰੇ ਪਰ ਪੁਲਿਸ ਨੇ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ।
ਰਜ਼ੀਆ ਦਾ 2012 ਵਿੱਚ ਹੋਇਆ ਸੀ ਵਿਆਹ
ਇਸ ਮੌਕੇ ਸ਼ਾਹਾਬਾਦ ਦੇ ਪਿੰਡ ਛਪਰੀ ਦੇ ਰਹਿਣ ਵਾਲੇ ਸ਼ਾਦੀਲਾਲ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਸਾਲ 2012 ਵਿੱਚ ਖਦਰੀ ਪਿੰਡ ਵਿੱਚ ਮੁਹੰਮਦ ਸੁਲਤਾਨ ਨਾਲ ਹੋਇਆ ਸੀ। ਰਜ਼ੀਆ ਨੂੰ ਵਿਆਹ ਤੋਂ ਬਾਅਦ ਤੋਂ ਹੀ ਸਹੁਰੇ ਘਰ ਕੁੱ-ਟਿ-ਆ ਜਾਂਦਾ ਸੀ। ਇਸ ਮੁੱਦੇ ਨੂੰ ਲੈ ਕੇ ਦੋਵਾਂ ਧਿਰਾਂ ਦੀਆਂ ਕਈ ਵਾਰ ਪੰਚਾਇਤਾਂ ਵੀ ਹੋਈਆਂ। ਹਰ ਵਾਰ ਉਨ੍ਹਾਂ ਨੇ ਮੁਆਫ਼ੀ ਮੰਗੀ ਅਤੇ ਭਵਿੱਖ ਵਿੱਚ ਅਜਿਹੀ ਹਰ-ਕਤ ਨਾ ਕਰਨ ਦਾ ਭਰੋਸਾ ਦਿੱਤਾ। ਪਰ ਉਨ੍ਹਾਂ ਦੇ ਰਵੱਈਏ ਵਿੱਚ ਕੋਈ ਬਦਲਾਅ ਨਹੀਂ ਆਇਆ।
ਰਜੀਆ ਨੇ ਫੋਨ ਕਰਕੇ ਕਿਹਾ ਮੈਨੂੰ ਆ ਕੇ ਬ-ਚਾ-ਅ ਲਓ
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼ੁਕਰਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਰਜੀਆ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਸਹੁਰੇ ਪਰਿਵਾਰ ਵਾਲੇ ਉਸ ਨਾਲ ਕੁੱਟ-ਮਾਰ ਕਰ ਰਹੇ ਹਨ। ਉਹ ਆ ਕੇ ਉਸ ਨੂੰ ਬਚਾਅ ਲੈਣ ਅਤੇ ਆਪਣੇ ਨਾਲ ਘਰ ਲੈ ਜਾਣ। ਸੂਚਨਾ ਮਿਲਦੇ ਹੀ ਮਾਪੇ ਧੀ ਦੇ ਸਹੁਰੇ ਘਰ ਨੂੰ ਰਵਾਨਾ ਹੋ ਗਏ। ਇਸੇ ਦੌਰਾਨ ਰਸਤੇ ਵਿੱਚ ਰਜ਼ੀਆ ਦੇ ਪਤੀ ਮੁਹੰਮਦ ਸੁਲਤਾਨ ਨੇ ਫੋਨ ਕਰਕੇ ਦੱਸਿਆ ਕਿ ਰਜ਼ੀਆ ਨੇ ਕੋਈ ਜ਼-ਹਿ-ਰੀ ਚੀਜ਼ ਲੈ ਲਈ ਹੈ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ ਹੈ। ਜਦੋਂ ਉਹ ਖੱਦਰੀ ਪਿੰਡ ਪਹੁੰਚੇ ਤਾਂ ਰਜ਼ੀਆ ਮ੍ਰਿਤਕ ਹਾਲ ਵਿਚ ਪਈ ਸੀ। ਮਾਪਿਆਂ ਨੇ ਰਜ਼ੀਆ ਨੂੰ ਜ਼-ਹਿ-ਰ ਦੇ ਕੇ ਮਾ-ਰ-ਨ ਦਾ ਦੋਸ਼ ਲਾਇਆ ਹੈ।
ਪਰਿਵਾਰਕ ਮੈਂਬਰ ਸਹੁਰਿਆਂ ਦੀ ਗ੍ਰਿਫ਼ਤਾਰੀ ਲਈ ਅੜ ਗਏ। ਉਨ੍ਹਾਂ ਨੇ ਹਸਪਤਾਲ ਵਿੱਚ ਹੀ ਪੋਸਟ ਮਾਰਟਮ ਹਾਊਸ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਰੇਲਵੇ ਸਟੇਸ਼ਨ ਰੋਡ ਉਤੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਮੈਂਬਰਾਂ ਨੇ ਧ-ਮ-ਕੀ ਵੀ ਦਿੱਤੀ ਕਿ ਜੇਕਰ ਪੁਲਿਸ ਨੇ ਸਹੁਰੇ ਪਰਿਵਾਰ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਨਾ ਕੀਤਾ ਤਾਂ ਉਹ ਦੇਹ ਲੈ ਕੇ ਨਹੀਂ ਜਾਣਗੇ।
ਇਸ ਮਾਮਲੇ ਬਾਰੇ ਥਾਣਾ ਪ੍ਰਤਾਪਨਗਰ ਦੇ ਐੱਸ. ਐੱਚ. ਓ. ਸਤਨਾਮ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟ ਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰ ਜੋ ਵੀ ਸ਼ਿਕਾਇਤ ਕਰਨਗੇ, ਉਸ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪਤੀ ਸਮੇਤ ਦੋ ਲੋਕਾਂ ਉਤੇ ਕ-ਤ-ਲ ਦਾ ਦੋਸ਼ ਲਗਾਇਆ ਗਿਆ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।