ਸਰਚ ਅਭਿਆਨ ਦੌਰਾਨ, ਫੌਜੀ ਜਵਾਨਾਂ ਦੀ ਗੱਡੀ ਨਾਲ ਵਾਪਰਿਆ ਹਾਦਸਾ, ਪੰਜਾਬ ਦਾ ਜਵਾਨ ਹੋਇਆ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

Punjab

ਸ਼੍ਰੀ-ਨਗਰ ਤੋਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਸ੍ਰੀਨਗਰ ਦੇ ਅਨੰਤਨਾਗ ਵਿਚ ਸ਼ਨੀਵਾਰ ਨੂੰ ਦੇਸ਼ ਵਿਰੋਧੀ ਗਤੀ-ਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਫੌਜੀ ਜਵਾਨਾਂ ਵਲੋਂ ਚਲਾਏ ਜਾ ਰਹੇ ਤਲਾਸ਼ੀ ਅਭਿਆਨ ਦੇ ਦੌਰਾਨ ਉਨ੍ਹਾਂ ਦੀ ਗੱਡੀ ਅਚਾ-ਨਕ ਇਕ ਖੱਡ ਵਿਚ ਡਿੱ-ਗ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ ਅੱਠ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਜਵਾਨਾਂ ਵਿੱਚੋਂ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਸ਼ਹੀਦ ਹੋ ਗਿਆ।

ਸ਼ਹੀਦ ਫੌਜੀ ਜਵਾਨ ਦਾ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਸਰਾਵਾਂ ਵਿੱਚ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਲਾਂਸ ਨਾਇਕ ਗੁਰਪ੍ਰੀਤ ਸਿੰਘ 19 ਆਰ. ਆਰ. ਅਨੰਤਨਾਗ ਵਿੱਚ ਤਾਇਨਾਤ ਸੀ। ਤਿੱਬਤੀ ਛਾਉਣੀ ਤੋਂ ਆਈ ਫ਼ੌਜ ਦੀ ਚੌਥੀ ਸਿੱਖ ਟੁਕੜੀ ਦੇ ਜਵਾਨਾਂ ਨੇ ਆਪਣੇ ਹਥਿ-ਆਰ ਉਲਟੇ ਕਰਕੇ ਹਵਾ ਵਿੱਚ ਗੋ-ਲੀ-ਆਂ ਚਲਾ ਕੇ ਬਿਗਲ ਦੀ ਗੂੰਜ ਨਾਲ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ।

ਮਾਤਾ ਅਤੇ ਪਤਨੀ ਨੇ ਮੋਢਾ ਦੇ ਕੇ ਅੰਤਿਮ ਵਿਦਾਈ ਦਿੱਤੀ

ਉਦੋਂ ਮਹੌਲ ਬੇਹੱਦ ਹੀ ਗਮਗੀਨ ਹੋ ਗਿਆ, ਜਦੋਂ ਤਿਰੰਗੇ ਵਿਚ ਲਿਪਟੀ ਆਪਣੇ ਸ਼ਹੀਦ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਸਦਮੇ ਵਿਚ ਡੁੱ-ਬੀ ਮਾਤਾ ਲਖਬੀਰ ਕੌਰ ਅਤੇ ਪਤਨੀ ਗੁਰਬਿੰਦਰ ਕੌਰ ਨੇ ਭਰੇ ਮਨ ਰੋਂਦੇ ਹੋਏ ਸ਼ਹੀਦ ਗੁਰਪ੍ਰੀਤ ਸਿੰਘ ਦੀ ਅਰਥੀ ਨੂੰ ਮੋਢਾ ਦੇ ਕੇ ਅੰਤਿਮ ਵਿਦਾਈ ਦਿੱਤੀ।

ਇਸ ਮੌਕੇ ਮਾਂ ਅਤੇ ਪਤਨੀ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਕੱਲ੍ਹ ਦੁਪਹਿਰ ਗੁਰਪ੍ਰੀਤ ਸਿੰਘ ਨੇ ਪਰਿਵਾਰ ਦਾ ਹਾਲ ਚਾਲ ਪੁੱਛਣ ਲਈ ਵੀਡੀਓ ਕਾਲ ਕੀਤੀ ਸੀ ਅਤੇ ਦੋਵਾਂ ਪੁੱਤਰਾਂ ਨੂੰ ਸਖ਼ਤ ਮਿਹਨਤ ਨਾਲ ਪੜ੍ਹਨ ਲਈ ਕਿਹਾ ਸੀ ਤਾਂ ਉਸ ਨੇ ਅਪਰੇਸ਼ਨ ਬਾਰੇ ਦੱਸਦੇ ਹੋਏ ਆਪਣੀ ਗੱਡੀ ਅਤੇ ਹ-ਥਿ-ਆ-ਰ ਪਰਿਵਾਰ ਨੂੰ ਦਿਖਾਏ ਸਨ। ਪਤਨੀ ਗੁਰਬਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਉਸ ਦੇ ਪਤੀ ਦੀ ਆਖਰੀ ਕਾਲ ਹੋਵੇਗੀ, ਉਸ ਦੀ ਤਾਂ ਦੁਨੀਆਂ ਹੀ ਉ-ਜ-ੜ ਗਈ ਹੈ, ਹੁਣ ਉਹ ਕਿਸ ਦੇ ਸਹਾਰੇ ਜ਼ਿੰਦਗੀ ਬਤੀਤ ਕਰੇਗੀ।

ਪੁੱਤਰ ਨੇ ਕਿਹਾ- ਮੈਂ ਵੀ ਬਣਾਂਗਾ ਫੌਜੀ

ਸ਼ਹੀਦ ਫੌਜੀ ਜਵਾਨ ਗੁਰਪ੍ਰੀਤ ਸਿੰਘ ਦੇ ਚਾਰ ਸਾਲ ਦੇ ਬੇਟੇ ਗੁਰਬਾਜ਼ ਸਿੰਘ ਨੇ ਆਪਣੇ ਸ਼ਹੀਦ ਪਿਤਾ ਨੂੰ ਸਲਾਮ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਪਿਤਾ ਵਾਂਗ ਬਹਾਦਰ ਫੌਜੀ ਬਣੇਗਾ ਕਿਉਂਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਫੌਜ ਵਿੱਚ ਅਫਸਰ ਬਣਨ ਲਈ ਅਕਸਰ ਪ੍ਰੇਰਿਆ ਸੀ। ਇਸ ਲਈ ਉਹ ਆਪਣੇ ਸ਼ਹੀਦ ਪਿਤਾ ਦਾ ਸੁਪਨਾ ਜ਼ਰੂਰ ਪੂਰਾ ਕਰੇਗਾ।

ਪੰਜਾਬ ਸਰਕਾਰ ਸ਼ਹੀਦ ਪਰਿਵਾਰ ਦੇ ਨਾਲ ਖੜ੍ਹੀ ਹੈ, ਬਹਿਲ

ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਬਹਾਦਰ ਸ਼ਹੀਦ ਫੌਜੀ ਜਵਾਨ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਯਾਦਗਾਰ ਬਣਾਈ ਜਾਵੇ।

Leave a Reply

Your email address will not be published. Required fields are marked *