ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਮੁਕੇਰੀਆਂ ਨੇੜੇ, ਮੁਕੇਰੀਆਂ ਤੋਂ ਹਾਜੀਪੁਰ ਮੁੱਖ ਮਾਰਗ ਉਤੇ ਇਕ ਕਾਰ ਬੇ-ਕਾ-ਬੂ ਹੋ ਕੇ ਦਰੱਖਤ ਨਾਲ ਟ-ਕ-ਰਾ ਗਈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌ-ਤ ਹੋ ਗਈ। ਜਿਨ੍ਹਾਂ ਵਿੱਚ ਕਾਰ ਦਾ ਡਰਾਈਵਰ ਜੈਸ਼ ਪੁੱਤਰ ਸ਼ਾਮ ਸੁੰਦਰ ਵਾਸੀ ਮੁਕੇਰੀਆਂ ਅਤੇ ਉਸ ਦੀ ਭੈਣ ਸੁਪ੍ਰਿਆ ਪਤਨੀ ਨਰਿੰਦਰ ਵਾਲੀ ਦੀ ਮੌ-ਤ ਹੋ ਗਈ, ਜਦੋਂ ਕਿ ਕਾਰ ਵਿੱਚ ਸਵਾਰ ਨਿਵੇਦਨਾ ਪੁੱਤਰੀ ਸੁਮੀਤ ਸ਼ਰਮਾ, ਤਾਰਾ ਦੇਵੀ ਪਤਨੀ ਸ਼ਾਮ ਸੁੰਦਰ, ਸੁਮਨ ਪਤਨੀ ਰਮੇਸ਼ ਚੰਦਰ ਅਤੇ ਡਿੰਪਲ ਪਤਨੀ ਜੈਸ਼ ਜ਼ਖਮੀ ਹੋ ਗਏ।
ਜ਼ਖ਼ਮੀਆਂ ਨੂੰ ਮੁਕੇਰੀਆਂ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਨ੍ਹਾਂ ਵਿਚੋਂ ਦੋ ਦਾ ਹਾਲ ਗੰਭੀਰ ਹੋਣ ਦੇ ਕਾਰਨ ਉਨ੍ਹਾਂ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਦੇਖਦੇ ਹੀ ਦੇਖਦੇ ਦਰੱਖਤ ਨਾਲ ਟਕਰਾਈ ਕਾਰ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰ-ਖੱਚੇ ਉੱਡ ਗਏ। ਇਸ ਹਾਦਸੇ ਦਾ ਕਾਰਨ ਕਾਰ ਦੇ ਡਰਾਈਵਰ ਨੂੰ ਦਿਲ ਦਾ ਦੌ-ਰਾ ਪੈਣਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮੌਕੇ ਉਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਇਹ ਪਰਿਵਾਰ ਹਾਜੀਪੁਰ ਵਲੋਂ ਧਾਰਮਿਕ ਸਥਾਨ ਉਤੇ ਮੱਥਾ ਟੇਕ ਕੇ ਵਾਪਸ ਘਰ ਆ ਰਿਹਾ ਸੀ ਤਾਂ ਕਾਰ ਆਪਣਾ ਸੰਤੁਲਨ ਗੁਆ ਕੇ ਇਕ ਦਰੱਖਤ ਨਾਲ ਟਕਰਾ ਗਈ।
ਜਲੰਧਰ ਰੈਫਰ ਕੀਤੇ ਗਏ ਜਖਮੀਂ
ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਵਿਚ ਕੁੱਲ 6 ਲੋਕ ਸਵਾਰ ਸਨ। ਜਿਨ੍ਹਾਂ ਵਿੱਚ ਦੋ ਜੁਆਕਾਂ ਸਮੇਤ ਦੋ ਹੋਰ ਵੀ ਸ਼ਾਮਲ ਸਨ। ਇਸ ਦੌਰਾਨ ਰਾਹਗੀਰਾਂ ਦੀ ਮਦਦ ਦੇ ਨਾਲ ਕਾਰ ਵਿਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਕੇ ਮੁਕੇਰੀਆਂ ਦੇ ਹਸਪਤਾਲ ਪਹੁੰਚਾਇਆ ਗਿਆ। ਕਾਰ ਵਿਚ ਸਵਾਰ ਦੋ ਲੋਕਾਂ ਜੈੇਸ਼ ਮਹੰਤ ਅਤੇ ਉਸ ਦੀ ਭੈਣ ਦੀ ਮੌ-ਤ ਹੋ ਗਈ ਹੈ ਅਤੇ ਬਾਕੀ ਜ਼ਖਮੀਆਂ ਦਾ ਹਾਲ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਹੈ।